11 ਸਾਲਾਂ ਕੁੜੀ ਨੇ ਟਰੰਪ ਨੂੰ ਚਿੱਠੀ ਲਿੱਖ ਕਿਹਾ ''ਧਰਤੀ ਬਚਾਉਣ ਲਈ ਕੁਝ ਕਰੋ''

09/24/2017 9:58:26 PM

ਨਿਊਯਾਰਕ — ਹੁਣ ਜਲਵਾਯੂ ਪਰਿਵਰਤਨ ਗਲੋਬਲ ਸਮੱਸਿਆ ਬਣਦਾ ਜਾ ਰਿਹਾ ਹੈ। ਇਸ ਦੇ ਹੱਲ ਲਈ ਦੁਨੀਆ ਦੇ ਸਾਰੇ ਦੇਸ਼ ਯਤਨ ਵੀ ਕਰ ਰਹੇ ਹਨ। ਜਲਵਾਯੂ ਪਰਿਵਰਤਨ ਦੀ ਗਲੋਬਲ ਸਮੱਸਿਆ ਨੂੰ ਲੈ ਕੇ ਇਕ 11 ਸਾਲ ਦੀ ਮਾਸੂਮ ਕੁੜੀ ਵੀ ਚਿੰਤਤ ਹੈ। ਪਾਓਲਾ ਨਾਂ ਦੀ ਮਾਸੂਮ ਕੁੜੀ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਸ ਬਾਰੇ 'ਚ ਚਿੱਠੀ ਲਿੱਖੀ। ਪਾਓਲਾ ਨੇ ਆਪਣੀ ਚਿੱਠੀ 'ਚ ਟਰੰਪ ਸਮੇਤ ਵਿਸ਼ਵ ਦੇ ਨੇਤਾਵਾਂ ਨੂੰ ਵੀ ਜਲਵਾਯੂ ਪਰਿਵਰਤਨ ਦੀ ਸਮੱਸਿਆ ਦੇ ਯਤਨ ਲੱਭਣ ਦੀ ਮੰਗ ਕੀਤੀ ਹੈ। 

PunjabKesari
ਪਾਓਲਾ ਦੀ ਚਿੱਠੀ ਆਸਟਰੀਆ ਦੇ ਰਾਸ਼ਟਰਪਤੀ ਏਲੇਕਜ਼ੇਂਡਰ ਵੇਨ ਡੇਰ ਬੇਲੇਨ ਨੇ ਖੁਦ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੌਂਪੀ। ਸੰਯੁਕਤ ਰਾਸ਼ਟਰ ਮਹਾਸਭਾ ਦੀ ਮੀਟਿੰਗ ਦੇ ਦੌਰਾਨ ਏਲੇਕਜ਼ੇਂਡਰ ਨੇ ਰਾਜ ਅਤੇ ਸਰਕਾਰ ਦੇ ਸਾਰੇ ਪ੍ਰਮੁੱਖਾਂ ਨੂੰ ਵੀ ਪਾਓਲਾ ਦੀ ਚਿੱਠੀ ਸੌਂਪੀ। ਆਸਟਰੀਆ ਦੇ ਰਾਸ਼ਟਰਪਤੀ ਏਲੇਕਜ਼ੇਂਡਰ ਵੇਨ ਡੇਰ ਬੇਲੇਨ ਨੇ ਪਾਓਲਾ ਦੀ ਚਿੱਠੀ ਨੂੰ ਆਪਣੀ ਫੇਸਬੁੱਕ ਅਕਾਉਂਟ 'ਤੇ ਸ਼ੇਅਰ ਵੀ ਕੀਤੀ ਹੈ। ਪਾਓਵਾ ਦੀ ਇਹ ਚਿੱਠੀ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। 
ਹੁਣ ਤੱਕ 859 ਯੂਜ਼ਰ 'ਚ ਚਿੱਠੀ ਨੂੰ ਸ਼ੇਅਰ ਕਰ ਚੁੱਕੇ ਹਨ ਅਤੇ 10 ਹਜ਼ਾਰ ਤੋਂ ਜ਼ਿਆਦਾ ਰਾਸ਼ਟਰਪਤੀ ਏਲੇਕਜ਼ੇਂਡਰ ਦੀ ਪੋਸਟ ਨੂੰ ਲਾਈਕ ਕੀਤਾ ਹੈ।


Related News