27 ਸਾਲ ਪਹਿਲਾਂ ਕਾਰਟੂਨ ਪ੍ਰੋਗਰਾਮ ਨੇ ਦਿੱਤੇ ਸੀ ਕੋਰੋਨਾਵਾਇਰਸ ਦੇ ਸੰਕੇਤ, ਤਸਵੀਰਾਂ ਵਾਇਰਲ

Monday, Feb 03, 2020 - 03:51 PM (IST)

27 ਸਾਲ ਪਹਿਲਾਂ ਕਾਰਟੂਨ ਪ੍ਰੋਗਰਾਮ ਨੇ ਦਿੱਤੇ ਸੀ ਕੋਰੋਨਾਵਾਇਰਸ ਦੇ ਸੰਕੇਤ, ਤਸਵੀਰਾਂ ਵਾਇਰਲ

ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਵਿਚ ਫੈਲੀ ਕੋਰੋਨਾਵਾਇਰਸ ਦੀ ਦਹਿਸ਼ਤ ਦੇ ਵਿਚ ਅਮਰੀਕਾ ਦੇ ਇਕ ਕਾਰਟੂਨ ਪ੍ਰੋਗਰਾਮ 'ਦੀ ਸਿਮਪਸਨਸ' ਦੀ ਸੋਸ਼ਲ ਮੀਡੀਆ 'ਤੇ ਇਨੀਂ ਦਿਨੀਂ ਕਾਫੀ ਚਰਚਾ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਪ੍ਰੋਗਰਾਮ ਵਿਚ 27 ਸਾਲ ਪਹਿਲਾਂ ਏਸ਼ੀਆ ਦੇ ਇਕ ਦੇਸ਼ ਵਿਚ ਵਾਇਰਸ ਫੈਲਣ ਦੇ ਸੰਕੇਤ ਦਿੱਤੇ ਗਏ ਸਨ। ਹੁਣ ਇਹ ਸੰਕੇਤ ਸਹੀ ਸਾਬਤ ਹੋ ਰਹੇ ਹਨ। ਭਾਵੇਂਕਿ ਸੀਰੀਅਲ ਵਿਚ ਵਾਇਰਸ ਦਾ ਨਾਮ ਓਸਾਕਾ ਦੱਸਿਆ ਗਿਆ ਸੀ ਪਰ ਯੂਜ਼ਰ ਹੁਣ ਇਸ ਨੂੰ ਕੋਰੋਨਾਵਾਇਰਸ ਨਾਲ ਜੋੜ ਕੇ ਦੇਖ ਰਹੇ ਹਨ। 

 

ਇਸ ਕਾਰਟੂਨ ਨੂੰ ਦੇਖਣ ਵਾਲੇ ਫੈਨਜ਼ ਦਾ ਕਹਿਣਾ ਹੈ ਕਿ ਦੀ ਸਿਮਪਸਨਸ ਨੇ ਕੋਰੋਨਾਵਾਇਰਸ ਵਰਗੇ ਲੱਛਣਾਂ ਦੇ ਬਾਰੇ ਵਿਚ ਦੱਸ ਦਿੱਤਾ ਸੀ। ਅਸਲ ਵਿਚ 1993 ਵਿਚ ਟੈਲੀਕਾਸਟ ਹੋਏ ਦੀ ਸਿਮਪਸਨਸ ਦੇ ਇਕ ਐਪੀਸੋਡ ਵਿਚ ਦਿਖਾਇਆ ਗਿਆ ਸੀ ਕਿ ਅਮਰੀਕਾ ਦੇ ਕਾਲਪਨਿਕ ਸ਼ਹਿਰ ਸਪਰਿੰਗਫੀਲਡ ਵਿਚ ਇਕ ਵਿਅਕਤੀ ਵੱਲੋਂ ਜਾਪਾਨ ਤੋਂ ਜੂਸਰ ਮੰਗਵਾਇਆ ਜਾਂਦਾ ਹੈ ਅਤੇ ਉਸ ਦੇ ਨਾਲ ਹੀ ਇਕ ਖਤਰਨਾਕ ਵਾਇਰਸ ਪੂਰੇ ਸ਼ਹਿਰ ਵਿਚ ਫੈਲ ਜਾਂਦਾ ਹੈ। ਇਸ ਐਪੀਸੋਡ  ਦੀ ਨਾਮ 'ਮਾਰਜ ਇਨ ਚੇਨਸ' ਹੈ।

 

ਇਹ ਜਾਣਕਾਰੀ ਉਦੋਂ ਸਾਹਮਣੇ ਆਈ ਜਦੋਂ ਸੋਸ਼ਲ ਮੀਡੀਆ 'ਤੇ ਇਸ ਐਪੀਸੋਡ ਅਤੇ ਵਰਤਮਾਨ ਵਿਚ ਕੋਰੋਨਾਵਾਇਰਸ ਦੇ ਕਾਰਨ ਬਣੇ ਹਾਲਤਾਂ ਵਿਚ ਸਮਾਨਤਾ ਦਿਖਾਉਂਦੇ ਹੋਏ ਪੋਸਟਾਂ ਸ਼ੇਅਰ ਕੀਤੀਆਂ ਜਾਣ ਲੱਗੀਆਂ। ਭਾਵੇਂਕਿ ਲੋਕ ਇਸ ਨੂੰ ਭਵਿੱਖਬਾਣੀ, ਸੰਕੇਤ ਅਤੇ ਸੰਜੋਗ ਮੰਨ ਰਹੇ ਹਨ ਕਿਉਂਕਿ ਸ਼ੋਅ ਵਿਚ ਜਿਹੜਾ ਵਾਇਰਸ ਦਿਖਾਇਆ ਗਿਆ ਸੀ ਉਹ ਜਾਪਾਨ ਤੋਂ ਆਇਆ ਸੀ। ਜਦਕਿ ਕੋਰੋਨਾਵਾਇਰਸ ਚੀਨ ਦੇ ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ ਤੋਂ ਫੈਲ ਰਿਹਾ ਹੈ। ਐਪੀਸੋਡ ਦੇ ਪ੍ਰਸ਼ੰਸਕ ਇਸ ਤੱਥ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਇਸ ਬਾਰੇ ਵਿਚ ਕੁਮੈਂਟ ਕਰ ਰਹੇ ਹਨ।

 

ਸਿਮਪਸਨਸ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕਾਂ ਦਾ ਦਾਅਵਾ ਹੈ ਕਿ ਕਾਰਟੂਨ ਨੇ ਸਾਲ 2000 ਵਿਚ ਇਕ ਐਪੀਸੋਡ ਟੈਲੀਕਾਸਟ ਕੀਤਾ, ਜਿਸ ਵਿਚ ਦਿਖਾਇਆ ਗਿਆ ਕਿ ਡੋਨਾਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣ ਗਏ ਹਨ। ਇਸ ਐਪੀਸੋਡ ਦਾ ਨਾਮ Bart from the future ਸੀ। ਇਹ ਭਵਿੱਖਬਾਣੀ ਡੋਨਾਲਡ ਟਰੰਪ ਦੇ 2017 ਵਿਚ ਯੂ.ਐੱਸ. ਦੇ ਰਾਸ਼ਟਰਪਤੀ ਬਣਨ ਤੋਂ 17 ਸਾਲ ਪਹਿਲਾਂ ਕੀਤੀ ਗਈ ਸੀ। ਕੁਝ ਲੋਕ ਸੋਸ਼ਲ ਮੀਡੀਆ 'ਤੇ ਇਹ ਵੀ ਦਾਅਵਾ ਕਰ ਰਹੇ ਹਨ ਕਿ ਇਸ ਪ੍ਰੋਗਰਾਮ ਦੇ ਨਿਰਮਾਤਾ ਅਤੇ ਲੇਖਕ ਸ਼ਾਇਦ ਭਵਿੱਖ ਵਿਚੋਂ ਆਏ ਹੋਣਗੇ।


author

Vandana

Content Editor

Related News