ਅਮਰੀਕਾ 'ਚ ਭਾਰਤੀਆਂ ਦਾ ਦਬਦਬਾ, ਭਾਰਤੀ ਮੂਲ ਦੇ 10 ਮੈਂਬਰਾਂ ਨੇ ਜਿੱਤੀਆਂ ਰਾਜ ਤੇ ਸਥਾਨਕ ਚੋਣਾਂ

Thursday, Nov 09, 2023 - 03:39 PM (IST)

ਅਮਰੀਕਾ 'ਚ ਭਾਰਤੀਆਂ ਦਾ ਦਬਦਬਾ, ਭਾਰਤੀ ਮੂਲ ਦੇ 10 ਮੈਂਬਰਾਂ ਨੇ ਜਿੱਤੀਆਂ ਰਾਜ ਤੇ ਸਥਾਨਕ ਚੋਣਾਂ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਘੱਟ ਤੋਂ ਘੱਟ 10 ਭਾਰਤੀ-ਅਮਰੀਕੀਆਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਹੋਈਆਂ ਸਥਾਨਕ ਅਤੇ ਰਾਜ ਪੱਧਰੀ ਚੋਣਾਂ ਵਿਚ ਜਿੱਤ ਹਾਸਲ ਕੀਤੀ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਭਾਰਤੀ ਡੈਮੋਕ੍ਰੇਟਿਕ ਪਾਰਟੀ ਨਾਲ ਸਬੰਧਤ ਹਨ। ਇਹ ਜਿੱਤ ਅਮਰੀਕੀ ਰਾਜਨੀਤੀ ਵਿੱਚ ਭਾਰਤੀ ਭਾਈਚਾਰੇ ਦੇ ਵਧ ਰਹੇ ਦਬਦਬੇ ਨੂੰ ਦਰਸਾਉਂਦੀ ਹੈ। 

ਹੈਦਰਾਬਾਦ ਵਿੱਚ ਜਨਮੀ ਗ਼ਜ਼ਾਲਾ ਹਾਸ਼ਮੀ ਲਗਾਤਾਰ ਤੀਜੀ ਵਾਰ ਵਰਜੀਨੀਆ ਦੀ ਸੈਨੇਟ ਲਈ ਚੁਣੀ ਗਈ ਹੈ। ਉਹ ਵਰਜੀਨੀਆ ਦੀ ਸੈਨੇਟ ਵਿੱਚ ਸੀਟ ਰੱਖਣ ਵਾਲੀ ਪਹਿਲੀ ਭਾਰਤੀ-ਅਮਰੀਕੀ ਅਤੇ ਮੁਸਲਿਮ ਔਰਤ ਸੀ। ਇਸ ਦੇ ਨਾਲ ਹੀ ਸੁਹਾਸ ਸੁਬਰਾਮਨੀਅਮ ਵੀ ਵਰਜੀਨੀਆ ਦੀ ਸੈਨੇਟ ਲਈ ਮੁੜ ਚੁਣੇ ਗਏ ਹਨ। ਉਹ ਦੋ ਵਾਰ 2019 ਅਤੇ 2021 ਵਿੱਚ ਹਾਊਸ ਆਫ ਡੈਲੀਗੇਟਸ ਲਈ ਚੁਣਿਆ ਗਿਆ ਸੀ। ਹਿਊਸਟਨ ਵਿੱਚ ਜਨਮੇ ਸੁਬਰਾਮਨੀਅਮ ਪਿਛਲੇ ਓਬਾਮਾ ਪ੍ਰਸ਼ਾਸਨ ਦੌਰਾਨ ਵ੍ਹਾਈਟ ਹਾਊਸ ਵਿੱਚ ਤਕਨਾਲੋਜੀ ਨੀਤੀ ਸਲਾਹਕਾਰ ਸਨ। ਉਹ ਵਰਜੀਨੀਆ ਹਾਊਸ ਲਈ ਚੁਣੇ ਜਾਣ ਵਾਲੇ ਪਹਿਲੇ ਹਿੰਦੂ ਹਨ। ਬਿਜ਼ਨਸ ਮੈਗਨੇਟ ਕੰਨਨ ਸ਼੍ਰੀਨਿਵਾਸਨ ਭਾਰਤੀ-ਅਮਰੀਕੀਆਂ ਦੇ ਦਬਦਬੇ ਵਾਲੇ ਲਾਊਡਨ ਕਾਉਂਟੀ ਖੇਤਰ ਤੋਂ ਵਰਜੀਨੀਆ ਹਾਊਸ ਆਫ ਡੈਲੀਗੇਟਸ ਲਈ ਚੁਣੇ ਗਏ ਹਨ। ਸ੍ਰੀਨਿਵਾਸਨ 90 ਦੇ ਦਹਾਕੇ ਵਿੱਚ ਭਾਰਤ ਤੋਂ ਅਮਰੀਕਾ ਆਏ ਸਨ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਯੂ.ਕੇ ਦੇ ਪ੍ਰਧਾਨ ਮੰਤਰੀ ਨੇ ਹਿੰਦੂ ਭਾਈਚਾਰੇ ਦੇ ਮੈਂਬਰਾਂ ਨਾਲ ਮਨਾਈ 'ਦੀਵਾਲੀ', ਦਿੱਤੀਆਂ ਸ਼ੁੱਭਕਾਮਨਾਵਾਂ (ਤਸਵੀਰਾਂ)

ਵਰਜੀਨੀਆ ਦੇ ਤਿੰਨੋਂ ਜੇਤੂ ਡੈਮੋਕ੍ਰੇਟਿਕ ਪਾਰਟੀ ਨਾਲ ਸਬੰਧਤ ਹਨ। ਇਸ ਦੇ ਨਾਲ ਹੀ ਨਿਊਜਰਸੀ ਤੋਂ ਤਿੰਨ ਭਾਰਤੀ-ਅਮਰੀਕੀਆਂ ਨੇ ਵੀ ਜਿੱਤ ਦਰਜ ਕੀਤੀ ਹੈ। ਨਿਊਜਰਸੀ ਵਿੱਚ ਭਾਰਤੀ-ਅਮਰੀਕੀ ਵਿਨ ਗੋਪਾਲ ਅਤੇ ਰਾਜ ਮੁਖਰਜੀ ਸਟੇਟ ਸੈਨੇਟ ਲਈ ਚੁਣੇ ਗਏ ਹਨ। ਇਹ ਦੋਵੇਂ ਭਾਰਤਵੰਸ਼ੀ ਡੈਮੋਕ੍ਰੇਟਿਕ ਪਾਰਟੀ ਨਾਲ ਜੁੜੇ ਹੋਏ ਹਨ। ਇਨ੍ਹਾਂ ਤੋਂ ਇਲਾਵਾ ਬਲਵੀਰ ਸਿੰਘ ਨਿਊਜਰਸੀ ਦੇ ਬਰਲਿੰਗਟਨ ਕਾਊਂਟੀ ਬੋਰਡ ਆਫ ਕਾਉਂਟੀ ਕਮਿਸ਼ਨਰਜ਼ ਲਈ ਮੁੜ ਚੁਣੇ ਗਏ ਹਨ। ਇਸ ਦੇ ਨਾਲ ਹੀ ਪੈਨਸਿਲਵੇਨੀਆ 'ਚ ਨੀਲ ਮੁਖਰਜੀ (ਡੈਮੋਕ੍ਰੇਟ) ਨੇ ਮਿੰਟਗੁਮਰੀ ਕਾਊਂਟੀ ਕਮਿਸ਼ਨਰ ਦੇ ਅਹੁਦੇ 'ਤੇ ਜਿੱਤ ਹਾਸਲ ਕੀਤੀ ਹੈ, ਜਦਕਿ ਇੰਡੀਆਨਾ 'ਚ ਭਾਰਤੀ-ਅਮਰੀਕੀ ਡਾਕਟਰ ਅਨੀਤਾ ਜੋਸ਼ੀ ਨੇ ਕਾਰਮਲ ਸਿਟੀ ਕੌਂਸਲ ਸੀਟ ਦੀ 'ਵੈਸਟ ਡਿਸਟ੍ਰਿਕਟ' ਸੀਟ ਜਿੱਤੀ ਹੈ। ਗੈਰ-ਲਾਭਕਾਰੀ ਲੈਂਡ ਬੈਂਕ ਦੇ ਸੀਈਓ ਅਰੁਣਨ ਅਰੁਲਮਪਾਲਮ ਨੂੰ ਕਨੈਕਟੀਕਟ ਵਿੱਚ ਹਾਰਟਫੋਰਡ ਦਾ ਮੇਅਰ ਚੁਣਿਆ ਗਿਆ ਹੈ। ਅਰੁਣਨ ਜ਼ਿੰਬਾਬਵੇ ਤੋਂ ਅਮਰੀਕਾ ਆਇਆ ਸੀ। ਚੋਣਾਂ ਜਿੱਤਣ ਤੋਂ ਬਾਅਦ ਸਾਰੇ 10 ਭਾਰਤੀ-ਅਮਰੀਕੀਆਂ ਨੇ ਆਪਣੇ ਖੇਤਰ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਦਾ ਵਾਅਦਾ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।    


author

Vandana

Content Editor

Related News