ਅਮਰੀਕਾ ’ਚ ਹਸਪਤਾਲ ਨੇ ਖੂਨ ਚੜ੍ਹਾ ਕੇ ਕੋਰੋਨਾ ਵਾਇਰਸ ਦੇ ਇਲਾਜ ਦਾ ਪ੍ਰਯੋਗ ਕੀਤਾ ਸ਼ੁਰੂ

Sunday, Mar 29, 2020 - 06:47 PM (IST)

ਅਮਰੀਕਾ ’ਚ ਹਸਪਤਾਲ ਨੇ ਖੂਨ ਚੜ੍ਹਾ ਕੇ ਕੋਰੋਨਾ ਵਾਇਰਸ ਦੇ ਇਲਾਜ ਦਾ ਪ੍ਰਯੋਗ ਕੀਤਾ ਸ਼ੁਰੂ

ਹਿਊਸਟਨ—  ਅਮਰੀਕਾ ਦੇ ਹਿਊਸਟਨ ਦੇ ਇਕ ਪ੍ਰਮੁੱਖ ਹਸਪਤਾਲ ਨੇ ਕੋਵਿਡ-19 ਤੋਂ ਠੀਕ ਹੋਏ ਇਕ ਮਰੀਜ਼ ਦਾ ਖੂਨ ਇਸ ਬੀਮਾਰੀ ਨਾਲ ਗੰਭੀਰ ਰੂਪ ਨਾਲ ਪੀੜਤ ਇਕ ਰੋਗੀ ਨੂੰ ਚੜ੍ਹਾਇਆ ਹੈ ਤੇ ਇਹ ਪ੍ਰਯੋਗ ਇਲਾਜ ਲਈ ਅਜ਼ਮਾਉਣ ਵਾਲੀ ਦੇਸ਼ ਦੀ ਅਜਿਹੀ ਪਹਿਲੀ ਡਾਕਟਰੀ ਸੰਸਥਾ ਬਣ ਗਈ ਹੈ। ਘਾਤਕ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਤੋਂ ਬਾਅਦ ਦੋ ਹਫਤੇ ਤੋਂ ਵੱਧ ਸਮੇਂ ਤਕ ਚੰਗੀ ਸਿਹਤ ਵਿਚ ਰਹੇ ਇਕ ਵਿਅਕਤੀ ਨੇ ਬਲੱਡ ਪਲਾਜ਼ਮਾ ਦਾਨ ਦਿੱਤਾ ਹੈ। ਇਸ ਵਿਅਕਤੀ ਨੇ ਇਹ ਬਲੱਡ ਪਲਾਜ਼ਮਾ ਹਿਊਸਟਨ ਮੈਥੋਡਿਸਟ ਹਸਪਤਾਲ ਵਿਚ ‘ਕੋਨਵਾਲੇਸਸੇਂਟ ਸੀਰਮ ਥੈਰੇਪੀ’ ਲਈ ਦਿੱਤਾ ਹੈ। ਇਲਾਜ ਦਾ ਇਹ ਤਰੀਕਾ 1918 ਦੇ ‘ਸਪੈਨਿਸ਼ ਫਲਿਊ’ ਮਹਾਮਾਰੀ ਦੇ ਸਮੇਂ ਦਾ ਹੈ। ਮੈਥੋਡਿਸਟਸ ਰਿਸਰਚ ਇੰਸਟੀਚਿਊਟ ਦੇ ਇਕ ਡਾਕਟਰ ਵਿਗਿਆਨਕ ਡਾ. ਐਰਿਕ ਸਲਾਜਾਰ ਨੇ ਇਕ ਬਿਆਨ ਵਿਚ ਕਿਹਾ, ‘‘ਨੋਵਾਲੇਸਸੈਂਟ ਸੀਰਮ ਥੈਰੇਪੀ ਇਲਾਜ ਦਾ ਇਕ ਮਹੱਤਵਪੂਰਨ ਦਾ ਤਰੀਕਾ ਹੋ ਸਕਦਾ ਹੈ।’’


author

Gurdeep Singh

Content Editor

Related News