85 ਲੱਖ ਰੁਪਏ ''ਚ ਵਿਕਿਆ ਇਹ ਕੇਲਾ, ਤਸਵੀਰ ਵਾਇਰਲ

Sunday, Dec 08, 2019 - 12:40 PM (IST)

85 ਲੱਖ ਰੁਪਏ ''ਚ ਵਿਕਿਆ ਇਹ ਕੇਲਾ, ਤਸਵੀਰ ਵਾਇਰਲ

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਮਿਆਮੀ ਬੀਚ 'ਤੇ ਆਰਟ ਬੇਸਲ ਵਿਚ ਬੁੱਧਵਾਰ ਨੂੰ ਟੇਪ ਲੱਗਿਆ ਇਕ ਕੇਲਾ 85.81 ਲੱਖ ਰੁਪਏ ਵਿਚ ਵਿਕਿਆ। ਸੋਸ਼ਲ ਮੀਡੀਆ 'ਤੇ ਇਸ ਦੀ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ। ਇਸ ਕੇਲੇ ਦੀ ਕੀਮਤ ਜਾਣ ਕੇ ਤੁਸੀਂ ਹੈਰਾਨ ਹੋ ਰਹੇ ਹੋਵੇਗੇ। ਆਮਤੌਰ 'ਤੇ ਬਜ਼ਾਰ ਵਿਚ ਜਿੱਥੇ ਕੇਲੇ 40-50 ਰੁਪਏ ਦਰਜਨ ਮਿਲ ਜਾਂਦੇ ਹਨ ਉੱਥੇ ਜੇਕਰ ਤੁਸੀਂ ਇਕ ਕੇਲਾ 85 ਲੱਖ ਰੁਪਏ ਵਿਚ ਵਿਕਣ ਬਾਰੇ ਸੁਣੋਗੇ ਤਾਂ ਹੈਰਾਨੀ ਤਾਂ ਹੋਵੇਗੀ ਹੀ ਪਰ ਇਹ ਬਿਲਕੁੱਲ ਸੱਚ ਹੈ। 

PunjabKesari

ਅਸਲ ਵਿਚ ਇਹ ਇਕ ਆਰਟ ਹੈ। ਇਸ ਬਨਾਨਾ ਆਰਟ ਨੂੰ ਇਟਲੀ ਦੇ ਕਲਾਕਾਰ ਮੌਰਿਜਿਓ ਕੈਟੇਲਨ ਨੇ ਬਣਾਇਆ ਹੈ। ਆਰਟ ਮਾਰਕੀਟ ਵੈਬਸਾਈਟ ਅਰਟਨੇਟ ਦੇ ਮੁਤਾਬਕ ਉਨ੍ਹਾਂ ਦੇ ਬਣਾਏ ਬਨਾਨਾ ਆਰਟ ਵਿਚ 3 ਵਿਚੋਂ 2 ਕੇਲੇ ਵਿਕ ਚੁੱਕੇ ਹਨ ਅਤੇ ਆਖਰੀ ਕੇਲੇ ਦੀ ਕੀਮਤ 1.07 ਕਰੋੜ ਰੁਪਏ ਰੱਖੀ ਗਈ ਹੈ।

 

 
 
 
 
 
 
 
 
 
 
 
 
 
 

🍌🍌🍌🍌@emmanuelperrotin answered to an exclusif #questionsaskia about « comedian » an artwork of @mauriziocatellan 👉🏻👉🏻👉🏻to watch the full’interview 💙💚💛🧡❤️ thanks your time @emmanuelperrotin !#artbasel #mauriziocattelan #perrotin 🍌🍌🍌🍌🍌 #cattelanbanana

A post shared by Saskia Lawaks (@saskialawaks) on Dec 4, 2019 at 10:47pm PST

ਪੈਰੋਟਿਨ ਗੈਲਰੀ ਦੇ ਮੁਤਾਬਕ ਇਸ ਬਨਾਨਾ ਆਰਟ ਨੂੰ ਬਣਾਉਣ ਵਾਲੇ ਕਲਾਕਾਰ ਕੈਟੇਲਨ ਆਪਣੇ ਹੋਟਲ ਦੇ ਕਮਰੇ ਵਿਚ ਲਟਕਾਉਣ ਲਈ ਕੋਈ ਮੂਰਤੀ ਬਣਾਉਣ 'ਤੇ ਵਿਚਾਰ ਕਰ ਰਹੇ ਸਨ। ਇਸ ਮਗਰੋਂ ਉਨ੍ਹਾਂ ਨੇ ਪਹਿਲਾਂ ਤਾਂਬੇ ਅਤੇ ਤਾਂਬੇ ਦੇ ਰੰਗ ਨਾਲ ਪੇਂਟ ਕੀਤੇ ਹੋਏ ਕੇਲਿਆਂ ਨੂੰ ਤਿਆਰ ਕੀਤਾ ਅਤੇ ਬਾਅਦ ਵਿਚ ਇਕ ਅਸਲੀ ਕੇਲੇ ਨੂੰ ਕੰਧ 'ਤੇ ਟੇਪ ਲਗਾ ਕੇ ਚਿਪਕਾ ਦਿੱਤਾ ਅਤੇ ਉਸ ਨੂੰ ਆਰਟ ਬੇਸਲ ਵਿਚ ਪ੍ਰਦਰਸ਼ਿਤ ਕੀਤਾ।

PunjabKesari

ਮੀਡੀਆ ਰਿਪੋਰਟਾਂ ਮੁਤਾਬਕ ਉਸ ਕੇਲੇ ਨੂੰ ਮਿਆਮੀ ਦੇ ਇਕ ਗ੍ਰੋਸਰੀ ਸਟੋਰ ਤੋਂ ਖਰੀਦਿਆ ਗਿਆ ਸੀ। ਪੇਰੋਟਿਨ ਗੈਲਰੀ ਦੇ ਇੰਸਟਾਗ੍ਰਾਮ ਪੋਸਟ ਵਿਚ ਲਿਖਿਆ ਹੈ ਕਿ ਇਸ ਇਕ ਕੇਲੇ ਦੀ ਕੀਮਤ ਦੱਸਦੀ ਹੈ ਕਿ ਅਸੀਂ ਕਿਸ ਤਰ੍ਹਾਂ ਮੁੱਲ ਤੈਅ ਕਰਦੇ ਹਾਂ ਅਤੇ ਕਿਹੜੀਆਂ ਵਸਤਾਂ ਨੂੰ ਮਹੱਤਾ ਦਿੰਦੇ ਹਾਂ। ਇਸ ਬਨਾਨਾ ਆਰਟ ਨੂੰ 'ਕਾਮੇਡੀਅਨ' ਨਾਮ ਦਿੱਤਾ ਗਿਆ ਹੈ। ਪੇਰੋਟਿਨ ਗੈਲਰੀ ਦੇ ਮਾਲਕ ਇਮੈਨੁਅਲ ਪੇਰੋਟਿਨ ਦੇ ਮੁਤਾਬਕ ਕੇਲਾ ਗਲੋਬਲ ਵਪਾਰ ਦਾ ਪ੍ਰਤੀਕ ਹੈ। ਇਸ ਦੇ ਇਲਾਵਾ ਇਸ ਦੀ ਵਰਤੋਂ ਮਜ਼ਾਕ ਦੇ ਤੌਰ 'ਤੇ ਵੀ ਕੀਤੀ ਜਾਂਦੀ ਹੈ। ਇੱਥੇ ਦੱਸ ਦਈਏ ਕਿ ਕੈਟੇਲਨ ਇਸ ਤੋਂ ਪਹਿਲਾਂ 18 ਕੈਰਟ ਸੋਨੇ ਦਾ ਇਕ ਟਾਇਲਟ ਵੀ ਬਣਾ ਚੁੱਕੇ ਹਨ।


author

Vandana

Content Editor

Related News