ਚੋਣਾਂ ਜਿੱਤਣ ਲਈ ਟਰੰਪ ਈਰਾਨ ਵਿਰੁੱਧ ਚਲਾ ਸਕਦੇ ਹਨ ਯੁੱਧ ਮੁਹਿੰਮ
Friday, Jun 21, 2019 - 10:15 AM (IST)

ਵਾਸ਼ਿੰਗਟਨ (ਵਾਰਤਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਈਰਾਨ ਵਿਰੁੱਧ ਯੁੱਧ ਦਾ ਪ੍ਰੋਪੇਗੈਂਡਾ ਫੈਲਾ ਕੇ ਦੇਸ਼ ਨੂੰ ਇਕਜੁੱਟ ਕਰ ਕੇ ਸਾਲ 2020 ਦੀਆਂ ਰਾਸ਼ਟਰਪਤੀ ਚੋਣਾਂ ਜਿਤਣ ਦੀ ਆਪਣੀ ਦਾਅਵੇਦਾਰੀ ਮਜ਼ਬੂਤ ਕਰ ਸਕਦੇ ਹਨ। ਰਾਜਨੀਤਕ ਅਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਵਿਸ਼ਲੇਸ਼ਕਾਂ ਨੇ ਇਹ ਜਾਣਕਾਰੀ ਦਿੱਤੀ।
ਈਰਾਨ ਦੇ ਇਸਲਾਮਿਕ ਰੈਵੋਲੂਸ਼ਨਰੀ ਗਾਰਡਸ ਕੋਰਪਸ (ਆਈ.ਆਰ.ਜੀ.ਸੀ.) ਨੇ ਦਾਅਵਾ ਕੀਤਾ ਹੈ ਕਿ ਉਸ ਨੇ ਵੀਰਵਾਰ ਨੂੰ ਇਕ ਅਮਰੀਕੀ ਖੁਫੀਆ ਡਰੋਨ ਨੂੰ ਨਸ਼ਟ ਕਰ ਦਿੱਤਾ। ਇਸ ਘਟਨਾ ਦੇ ਬਾਅਦ ਤੋਂ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਹੋਰ ਵੱਧ ਗਿਆ। ਟਰੰਪ ਨੇ ਅਮਰੀਕਾ ਦੇ ਖੁਫੀਆ ਡਰੋਨ ਜਹਾਜ਼ ਨੂੰ ਨਸ਼ਟ ਕਰਨ ਦੇ ਦਾਅਵੇ ਦੇ ਬਾਅਦ ਟਵੀਟ ਕੀਤਾ,''ਈਰਾਨ ਨੇ ਬਹੁਤ ਵੱਡੀ ਗਲਤੀ ਕਰ ਦਿੱਤੀ ਹੈ।''
Iran made a very big mistake!
— Donald J. Trump (@realDonaldTrump) June 20, 2019
ਟਰੰਪ ਦੇ ਇਸ ਟਵੀਟ ਨੂੰ ਈਰਾਨ ਲਈ ਚਿਤਾਵਨੀ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ।