ਅਮਰੀਕਾ ''ਚ 100 ਸਾਲ ਪੁਰਾਣੇ ਰੁੱਖ ਨੂੰ ਕੱਟਣ ਤੋਂ ਪਹਿਲਾਂ ''ਵਿਦਾਈ ਸਮਾਰੋਹ'' ਆਯੋਜਿਤ

12/9/2019 1:35:42 PM

ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਜ ਕੈਲੀਫੋਰਨੀਆ ਵਿਚ 100 ਸਾਲ ਪੁਰਾਣੇ ਰੁੱਖ ਨੂੰ ਕੱਟਣ ਤੋਂ ਪਹਿਲਾਂ ਸਨਮਾਨ ਨਾਲ ਵਿਦਾਇਗੀ ਦਿੱਤੀ ਗਈ। ਬਰਕਲੇ ਦੀ ਬੇਨਕ੍ਰਾਫਟ ਸਟ੍ਰੀਟ 'ਤੇ ਲੱਗਾ ਫਰ ਦਾ ਇਹ ਰੁੱਖ ਬੀਮਾਰੀ ਕਾਰਨ ਖੋਖਲਾ ਹੋ ਗਿਆ ਸੀ। ਇਸ ਦੀਆਂ ਟਹਿਣੀਆਂ ਵੀ ਸੁੱਕ ਗਈਆਂ ਸਨ। ਇਹ ਕਦੇ ਵੀ ਡਿੱਗ ਸਕਦਾ ਸੀ, ਜਿਸ ਨਾਲ ਰਾਹਗੀਰਾਂ ਨੂੰ ਨੁਕਸਾਨ ਪਹੁੰਚ ਸਕਦਾ ਸੀ। ਬੀਮਾਰੀ ਨਾਲ ਪੀੜਤ ਰੁੱਖ ਨੂੰ ਕੱਟਣ ਤੋਂ ਇਲਾਵਾ ਕੋਈ ਦੂਜਾ ਵਿਕਲਪ ਨਹੀਂ ਸੀ। ਰੁੱਖ ਕੱਟਣ ਤੋਂ ਪਹਿਲਾਂ ਬੌਧ ਭਿਕਸ਼ੂਆਂ ਨੇ ਸਮੂਹਿਕ ਪ੍ਰਾਰਥਨਾ ਸਭਾ ਆਯੋਜਿਤ ਕੀਤੀ। ਰੁੱਖ ਨੂੰ ਕੱਟਣ ਤੋਂ ਪਹਿਲਾਂ ਵਿਦਾਈ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਵਿਚ ਬੌਧ ਭਿਕਸ਼ੂਆਂ ਨੇ ਉਸ ਉੱਤੇ ਰਹਿਣ ਵਾਲੇ ਪੰਛੀਆਂ ਦੇ ਨਾਮ ਇਕ ਭਾਵੁਕ ਚਿੱਠੀ ਲਿਖੀ। 

ਚਿੱਠੀ ਵਿਚ ਲਿਖਿਆ ਗਿਆ,''ਬੇਨਕ੍ਰਾਫਟ ਸਟ੍ਰੀਟ 'ਤੇ ਸਥਿਤ ਰੁੱਖ ਅਤੇ ਇਸ 'ਤੇ ਰਹਿਣ ਵਾਲੇ ਸਾਰੇ ਪੰਛੀਆਂ, ਕੀੜੇ-ਮਕੌੜਿਆਂ ਅਤੇ ਆਤਮਾਵਾਂ ਨੂੰ ਅਸੀਂ ਪੂਰੇ ਸਨਮਾਨ ਦੇ ਨਾਲ ਕਹਿੰਦੇ ਹਾਂ ਕਿ ਖਰਾਬ ਸਿਹਤ ਅਤੇ ਸਮਾਜ ਦੀ ਭਲਾਈ ਨੂੰ ਧਿਆਨ ਵਿਚ ਰੱਖ ਕੇ ਸਾਨੂੰ ਤੁਹਾਨੂੰ ਹਟਾਉਣਾ ਪਵੇਗਾ।'' ਚਿੱਠੀ ਵਿਚ ਅੱਗੇ ਲਿਖਿਆ ਗਿਆ,'' ਤੁਸੀਂ ਨਿਰਸਵਾਰਥ ਹੋ ਕੇ ਇਕ ਸਦੀ ਤ੍ਕ ਸਾਨੂੰ ਲੋਕਾਂ ਨੂੰ ਛਾਂ ਅਤੇ ਆਸਰਾ ਦਿੱਤਾ। ਇਸ ਲਈ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ। ਇਸ ਰੁੱਖ 'ਤੇ ਜਿਹਨਾਂ ਨੇ ਘਰ ਵਸਾਇਆ ਹੈ ਉਹ ਜਲਦੀ ਹੀ ਨਵਾਂ ਬਸੇਰਾ ਲੱਭ ਲੈਣ। ਤੁਹਾਡੇ ਪਰਿਵਾਰ ਨੂੰ ਹੋਣ ਵਾਲੀਆਂ ਪਰੇਸ਼ਾਨੀਆਂ ਲਈ ਅਸੀਂ ਮੁਆਫੀ ਮੰਗਦੇ ਹਾਂ। ਤੁਸੀਂ ਸਾਰੇ ਸੁਰੱਖਿਅਤ ਜਗ੍ਹਾ 'ਤੇ ਚਲੇ ਜਾਵੋ ਤਾਂ ਜੋ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਖੁਸ਼ਹਾਲ ਹੋ ਸਕਣ। ਤੁਸੀਂ ਹਮੇਸ਼ਾ ਯਾਦਾਂ ਵਿਚ ਜਿਉਂਦੇ ਰਹੋਗੇ।'' ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Vandana

Edited By Vandana