ਤੁਰਕੀ ''ਚ ਐਂਬੂਲੈਂਸ ਹੈਲੀਕਾਪਟਰ ਕਰੈਸ਼, ਚਾਰ ਜਣਿਆਂ ਦੀ ਹੋਈ ਮੌਤ

Sunday, Dec 22, 2024 - 06:29 PM (IST)

ਤੁਰਕੀ ''ਚ ਐਂਬੂਲੈਂਸ ਹੈਲੀਕਾਪਟਰ ਕਰੈਸ਼, ਚਾਰ ਜਣਿਆਂ ਦੀ ਹੋਈ ਮੌਤ

ਮੁਗਲਾ (ਤੁਰਕੀ) (ਏਪੀ) : ਦੱਖਣੀ-ਪੂਰਬੀ ਤੁਰਕੀ 'ਚ ਐਤਵਾਰ ਸਵੇਰੇ ਇੱਕ ਐਂਬੂਲੈਂਸ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਕਾਰਨ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਹੈਲੀਕਾਪਟਰ 'ਚ ਦੋ ਪਾਇਲਟ, ਇੱਕ ਡਾਕਟਰ ਅਤੇ ਇੱਕ ਸਿਹਤ ਕਰਮਚਾਰੀ ਮੌਜੂਦ ਸੀ। ਉਸਨੇ ਦੱਸਿਆ ਕਿ ਇਹ ਸਾਰੇ ਇੱਕ ਮਰੀਜ਼ ਨੂੰ ਲੈਣ ਲਈ ਮੁਗਲਾ ਸ਼ਹਿਰ ਤੋਂ ਗੁਆਂਢੀ ਸੂਬੇ ਅੰਟਾਲੀਆ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਹੈਲੀਕਾਪਟਰ ਹਸਪਤਾਲ ਦੀ ਇਮਾਰਤ ਨਾਲ ਟਕਰਾ ਗਿਆ ਜਿੱਥੋਂ ਇਹ ਉਡਾਣ ਭਰ ਰਿਹਾ ਸੀ ਤੇ ਨੇੜਲੇ ਖੇਤ 'ਚ ਜਾ ਡਿੱਗਿਆ। ਮੁਗਲ ਗਵਰਨਰ ਇਦਰੀਸ ਅਕਬਿਕ ਨੇ ਕਿਹਾ ਕਿ ਉਡਾਣ ਦੇ ਸਮੇਂ ਸੰਘਣੀ ਧੁੰਦ ਸੀ ਅਤੇ ਅਧਿਕਾਰੀ ਘਟਨਾ ਦੀ ਜਾਂਚ ਕਰ ਰਹੇ ਹਨ।


author

Baljit Singh

Content Editor

Related News