B'Day ਪਾਰਟੀ 'ਚ ਲੱਗ ਗਈ ਅੱਗ ! 10 ਵਿਦਿਆਰਥੀਆਂ ਦੀ ਹੋਈ ਭਿਆਨਕ ਮੌਤ, ਪੇਰੂ 'ਚ ਮਚਿਆ ਚੀਕ-ਚਿਹਾੜਾ
Saturday, Dec 06, 2025 - 01:18 PM (IST)
ਇੰਟਰਨੈਸ਼ਨਲ ਡੈਸਕ : ਦੱਖਣੀ ਅਮਰੀਕਾ ਦੇਸ਼ ਪੇਰੂ (peru) ਦੇ ਪੁਨੋ ਇਲਾਕੇ ਦੇ ਹੁਆਨਕੇਨ (huancane) ਪ੍ਰਾਂਤ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਰੈਸਟੋਰੈਂਟ 'ਚ ਭਿਆਨਕ ਹਾਦਸਾ ਵਾਪਰ ਗਿਆ ਤੇ ਜਨਮ ਦਿਨ ਦੀ ਪਾਰਟੀ ਕਰ ਰਹੇ ਕਈ ਵਿਦਿਆਰਥੀ ਅੱਗ ਦੀ ਲਪੇਟ 'ਚ ਆ ਗਏ।
ਜਾਣਕਾਰੀ ਅਨੁਸਾਰ ਹੁਆਨਕੇਨ ਸ਼ਹਿਰ ਦੇ ਇਕ ਰੈਸਟੋਰੈਂਟ 'ਚ ਕੁਝ ਵਿਦਿਆਰਥੀ ਜਨਮ ਦਿਨ ਦੀ ਪਾਰਟੀ ਕਰ ਰਹੇ ਸਨ। ਪਰ ਅਚਾਨਕ ਹੀ ਰੈਸਟੋਰੈਂਟ 'ਚ ਭਿਆਨਕ ਅੱਗ ਲੱਗ ਗਈ। ਇਹ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਹੋਟਲ ਦੇ ਚਾਰੇ ਪਾਸੇ ਸਥਿਤ ਘਰਾਂ 'ਚ ਵੀ ਧੂੰਆਂ ਫੈਲ ਗਿਆ। ਇਸ ਮੌਕੇ ਹੋਟਲ 'ਚ ਮੌਜੂਦ ਲੋਕਾਂ 'ਚ ਭਾਜੜਾਂ ਪੈ ਗਈਆਂ।
birthday party ਮਨਾ ਰਹੇ ਵਿਦਿਆਰਥੀ ਆਏ ਅੱਗ ਦੀ ਚਪੇਟ 'ਚ
ਰੈਸਟੋਰੈਂਟ 'ਚ birthday party ਮਨਾ ਰਹੇ ਵਿਦਿਆਰਥੀ ਅੱਗ ਦੀ ਚਪੇਟ 'ਚ ਆ ਗਏ ਤੇ ਝੁਲਸ ਜਾਣ ਕਾਰਨ 8 ਲੜਕੇ ਅਤੇ 2 ਲੜਕੀਆਂ ਸਣੇ ਕੁੱਲ 10 ਵਿਦਿਆਰਥੀਆਂ ਦੀ ਮੌਤ ਹੋ ਗਈ। ਸਥਾਨਕ ਰਿਪੋਰਟਾਂ ਅਨੁਸਾਰ ਮ੍ਰਿਤਕ ਵਿਦਿਆਰਤੀ ਲੋਕਲ ਯੂਨੀਵਰਸਿਟੀ ਦੇ ਵਿਦਿਆਰਥੀ ਸਨ।
ਇਸ ਹਾਦਸੇ 'ਚ ਇਸ ਤੋਂ ਇਲਾਵਾ ਤਿੰਨ ਹੋਰ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਵੀ ਮਿਲੀ ਹੈ, ਜਿਨ੍ਹਾਂ ਨੂੰ ਲੋਕਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਲੋਕਲ ਪ੍ਰਸ਼ਾਸ਼ਨ ਨੇ ਮਾਮਲੇ ਦੀ ਜਾਂਚ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ। ਮੁੱਢਲੀ ਜਾਂਚ ਦੌਰਾਨ ਪਤਾ ਲੱਗਿਆ ਕਿ ਰੈਸਟੋਰੈਂਟ 'ਚ ਅੱਗ ਕਿਸੇ ਸਿਲੰਡਰ ਜਾਂ ਗੈਸ ਟੈਂਕ ਦੇ ਧਮਾਕੇ ਕਾਰਨ ਲੱਗੀ ਹੈ। ਫਿਲਹਾਲ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
