ਸਭ ਨੂੰ ਮਾਰ ਦਿਓ..!'' ਮੌਤ ਦੇ ਤਾਂਡਵ ਦੀ ਤਿਆਰੀ ਕਰੀ ਬੈਠਾ ਸੀ 25 ਸਾਲਾ ਨੌਜਵਾਨ, US 'ਚ ਵੱਡੀ ਸਾਜ਼ਿਸ਼ ਹੋਈ ਨਾਕਾਮ

Thursday, Dec 04, 2025 - 04:44 PM (IST)

ਸਭ ਨੂੰ ਮਾਰ ਦਿਓ..!'' ਮੌਤ ਦੇ ਤਾਂਡਵ ਦੀ ਤਿਆਰੀ ਕਰੀ ਬੈਠਾ ਸੀ 25 ਸਾਲਾ ਨੌਜਵਾਨ, US 'ਚ ਵੱਡੀ ਸਾਜ਼ਿਸ਼ ਹੋਈ ਨਾਕਾਮ

ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਡੇਲਾਵੇਅਰ ਸੂਬੇ 'ਚ ਇਕ ਵੱਡੇ ਹਮਲੇ ਦੀ ਸਾਜ਼ਿਸ਼ ਸੁਰੱਖਿਆ ਏਜੰਸੀਆਂ ਨੇ ਨਾਕਾਮ ਕਰਦਿਆਂ ਡੇਲਾਵੇਅਰ ਯੂਨੀਵਰਸਿਟੀ ਦੇ 25 ਸਾਲ ਦੇ ਇਕ ਵਿਦਿਆਰਥੀ ਲੁਕਮਾਨ ਖਾਨ ਨੂੰ ਗ੍ਰਿਫਤਾਰ ਕੀਤਾ ਹੈ। ਲੁਕਮਾਨ ਪਾਕਿਸਤਾਨੀ ਮੂਲ ਦਾ ਨਾਗਰਿਕ ਹੈ ਅਤੇ ਬਚਪਨ ਤੋਂ ਹੀ ਅਮਰੀਕਾ 'ਚ ਰਹਿ ਰਿਹਾ ਹੈ।

ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਉਹ ਯੂਨੀਵਰਸਿਟੀ ਕੈਂਪ 'ਚ ਫਾਇਰਿੰਗ ਕਰਨ ਦੀ ਯੋਜਨਾ ਬਣਾ ਰਿਹਾ ਸੀ। ਪੁਲਸ ਨੇ ਉਸ ਕੋਲੋਂ ਇਕ ਨੋਟਬੁੱਕ ਵੀ ਬਰਾਮਦ ਕੀਤੀ ਹੈ, ਜਿਸ 'ਚ ਉਸ ਨੇ ਹਮਲੇ ਦੀ ਪੂਰੀ ਪਲਾਨਿੰਗ ਕੀਤੀ ਹੋਈ ਸੀ। ਇਸ ਨੋਟਬੁੱਕ 'ਚ ਹੋਰ ਜ਼ਿਆਦਾ ਹਥਿਆਰ ਕਿਵੇਂ ਇਕੱਠੇ ਕੀਤੇ ਜਾਣ, ਵਾਰਦਾਤ ਨੂੰ ਅੰਜਾਮ ਕਿਵੇਂ ਦਿੱਤਾ ਜਾਵੇ, ਪੁਲਸ ਅਤੇ ਐੱਫ.ਬੀ.ਆਈ. ਦੀ ਜਾਂਚ ਤੋਂ ਕਿਵੇਂ ਬਚਿਆ ਜਾਵੇ, ਡੇਲਾਵੇਅਰ ਯੂਨੀਵਰਸਿਟੀ ਦਾ ਨਕਸ਼ਾ, ਐਂਟਰੀ ਅਤੇ ਐਗਜ਼ਿਟ ਦੇ ਲੇ-ਆਊਟ, ਇਕ ਪੁਲਸ ਅਧਿਕਾਰੀ ਦਾ ਨਾਂ ਵਰਗੀਆਂ ਜਾਣਕਾਰੀਆਂ ਦਰਜ ਕੀਤੀਆਂ ਹੋਈਆਂ ਸਨ।

ਇਸ ਤੋਂ ਇਲਾਵਾ ਇਸ ਡਾਇਰੀ ਦੇ ਕਈ ਪੰਨਿਆਂ 'ਤੇ ਵਾਰ-ਵਾਰ ਲਿਖਿਆ ਹੋਇਆ ਸੀ, ''ਸਭ ਨੂੰ ਮਾਰ ਦਿਓ'', ''ਸ਼ਹਾਦਤ ਸਭ ਤੋਂ ਵੱਡੀ ਚੀਜ਼ ਹੈ।'' ਇਕ ਰਿਪੋਰਟ ਅਨੁਸਾਰ ਗ੍ਰਿਫਤਾਰ ਹੋਣ ਦੇ ਬਾਅਦ ਵੀ ਲੁਕਮਾਨ ਖਾਨ ਨੇ ਪੁਲਸ ਦੇ ਸਾਹਮਣੇ ਕਿਹਾ ਕਿ ''ਸ਼ਹੀਦ ਹੋਣਾ ਸਭ ਤੋਂ ਮਹਾਨ ਕੰਮਾਂ ਵਿਚੋਂ ਇਕ ਹੈ।''

ਗ੍ਰਿਫਤਾਰੀ ਦਾ ਬਾਅਦ ਐੱਫ.ਬੀ.ਆਈ. ਨੇ ਉਸ ਦੇ ਵਿਲਮਿੰਗਟਨ ਸਥਿਤ ਘਰ 'ਚ ਛਾਪਾ ਮਾਰਿਆ, ਜਿੱਥੋਂ ਇਕ AR-style rifle (ਰੈਡ-ਡਾਟ ਸਕੋਪ ਨਾਲ), ਇਕ Glock ਪਿਸਤੌਲ ਜਿਸ 'ਤੇ ਨਜ਼ਾਇਜ਼ ਕੰਨਵਰਜ਼ਨ ਡਿਵਾਈਸ ਲੱਗਿਆ ਹੋਇਆ ਸੀ ਅਤੇ ਇਸ ਨੂੰ ਇੱਕ ਪੂਰੀ ਤਰ੍ਹਾਂ ਆਟੋਮੈਟਿਕ ਮਸ਼ੀਨਗੰਨ ਬਣਾਇਆ ਸੀ, 11 ਐਕਸਟੈਂਡਡ ਮੈਗਜ਼ੀਨ, ਘਾਤਕ ਹੌਲੋ ਪੁਆਇੰਟ ਗੋਲੀਆਂ ਤੇ ਬੁਲੇਟਪਰੂਫ ਜੈਕਟਾਂ ਬਰਾਮਦ ਕੀਤੀਆਂ ਗਈਆਂ।

ਐਫ.ਬੀ.ਆਈ. ਦੇ ਮੁਤਾਬਿਕ, ਉਸ ਦੇ ਕੋਲ ਰੱਖੇ ਸਾਰੇ ਹਥਿਆਰ ਨਜ਼ਾਇਜ਼ ਅਤੇ ਬਿਨਾਂ ਰਜਿਸਟ੍ਰੇਸ਼ਨ ਦੇ ਸਨ। ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਲੁਕਮਾਨ ਖਾਨ ਡੇਲਾਵੇਅਰ ਯੂਨੀਵਰਸਿਟੀ 'ਚ ਮਾਸ ਸ਼ੂਟਿੰਗ ਦੀ ਪੂਰੀ ਤਿਆਰੀ ਕਰ ਚੁੱਕਾ ਸੀ। ਹਥਿਆਰਾਂ ਦਾ ਜ਼ਖੀਰਾ ਅਤੇ ਨੋਟਬੁੱਕ 'ਚ ਲਿਖੇ ਨਿਰਦੇਸ਼ ਦੱਸਦੇ ਹਨ ਕਿ ਇਹ ਹਮਲਾ ਕਦੇ ਵੀ ਹੋ ਸਕਦਾ ਸੀ, ਜਿਸ ਨੂੰ ਸਮੇਂ 'ਤੇ ਨਾਕਾਮ ਕਰ ਦਿੱਤਾ ਗਿਆ। ਫਿਲਹਾਲ ਲੁਕਮਾਨ ਖਾਨ ਜੇਲ੍ਹ 'ਚ ਹੈ ਅਤੇ ਐੱਫ.ਬੀ.ਆਈ. ਪੂਰੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ।


author

DILSHER

Content Editor

Related News