ਗ੍ਰੀਸ ’ਚ ਕਿਸ਼ਤੀ ਡੁੱਬੀ, 18 ਪ੍ਰਵਾਸੀਆਂ ਦੀ ਮੌਤ
Sunday, Dec 07, 2025 - 02:24 AM (IST)
ਏਥਨਜ਼ - ਗ੍ਰੀਸ ਦੇ ਕਰੀਟ ਟਾਪੂ ਦੇ ਦੱਖਣ ’ਚ ਇਕ ਕਿਸ਼ਤੀ ਪਲਟਣ ਕਾਰਨ 18 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਤੁਰਕੀ ਦੇ ਵਪਾਰੀ ਜਹਾਜ਼ ਨੂੰ ਇਹ ਅੱਧੀ ਡੁੱਬੀ ਹੋਈ ਕਿਸ਼ਤੀ ਮਿਲੀ। 2 ਲੋਕਾਂ ਨੂੰ ਬਚਾਅ ਲਿਆ ਗਿਆ ਅਤੇ ਹੋਰ ਲੋਕਾਂ ਨੂੰ ਲੱਭਣ ਲਈ ਬਚਾਅ ਮੁਹਿੰਮ ਜਾਰੀ ਹੈ। ਅਧਿਕਾਰੀਆਂ ਨੇ ਅਜੇ ਤੱਕ ਇਹ ਪਤਾ ਨਹੀਂ ਲਾਇਆ ਹੈ ਕਿ ਕਿਸ਼ਤੀ ਕਿੱਥੋਂ ਆਈ ਸੀ। ਮੰਨਿਆ ਜਾ ਰਿਹਾ ਹੈ ਕਿ ਇਹ ਲੋਕ ਅਪ੍ਰਵਾਸੀ ਸਨ ਜੋ ਲੁੱਕ ਯਾਤਰਾ ਕਰ ਰਹੇ ਸਨ।
