Indonesia ; 7 ਮੰਜ਼ਿਲਾ ਇਮਾਰਤ ''ਚ ਲੱਗ ਗਈ ਅੱਗ ! ਘੱਟੋ-ਘੱਟ 20 ਲੋਕਾਂ ਦੀ ਹੋਈ ਦਰਦਨਾਕ ਮੌਤ

Tuesday, Dec 09, 2025 - 03:36 PM (IST)

Indonesia ; 7 ਮੰਜ਼ਿਲਾ ਇਮਾਰਤ ''ਚ ਲੱਗ ਗਈ ਅੱਗ ! ਘੱਟੋ-ਘੱਟ 20 ਲੋਕਾਂ ਦੀ ਹੋਈ ਦਰਦਨਾਕ ਮੌਤ

ਇੰਟਰਨੈਸ਼ਨਲ ਡੈਸਕ- ਇੰਡੋਨੇਸ਼ੀਆ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਰਾਜਧਾਨੀ ਜਕਾਰਤਾ 'ਚ ਸਥਿਤ ਇਕ ਦਫ਼ਤਰ ਦੀ ਬਿਲਡਿੰਗ 'ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਅੰਦਰ ਮੌਜੂਦ ਘੱਟੋ-ਘੱਟ 20 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। 

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਜਕਾਰਤਾ ਦੇ ਕੇਂਦਰੀ ਇਲਾਕੇ 'ਚ ਸਥਿਤ ਇਕ 7 ਮੰਜ਼ਿਲਾ ਇਮਾਰਤ 'ਚ ਵਾਪਰਿਆ ਹੈ। ਅੱਗ ਲੱਗਣ ਮਗਰੋਂ ਮਿੰਟਾਂ 'ਚ ਪੂਰੀ ਬਿਲਡਿੰਗ ਅੱਗ ਦੇ ਘੇਰੇ 'ਚ ਆ ਗਈ ਤੇ ਪੂਰਾ ਇਲਾਕਾ ਅੱਗ ਦੀਆਂ ਲਪਟਾਂ ਤੇ ਧੂੰਏਂ ਨਾਲ ਢੱਕਿਆ ਗਿਆ ਸੀ। 

ਫਿਲਹਾਲ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਤੇ ਰਾਹਤ ਤੇ ਬਚਾਅ ਕਾਰਜ ਵੀ ਸ਼ੁਰੂ ਕਰ ਦਿੱਤੇ ਗਏ ਹਨ। 


author

Harpreet SIngh

Content Editor

Related News