ਮੋਬਾਇਲ ਚੋਰੀ ਕਰਨ ਵਾਲੇ ਨੂੰ ਹੀ ਦਿਲ ਦੇ ਬੈਠੀ ਕੁੜੀ, ਵਾਇਰਲ ਹੋ ਰਹੀ ਅਜਬ ਪ੍ਰੇਮ ਦੀ ਗਜ਼ਬ ਕਹਾਣੀ

Saturday, Jul 29, 2023 - 04:22 AM (IST)

ਮੋਬਾਇਲ ਚੋਰੀ ਕਰਨ ਵਾਲੇ ਨੂੰ ਹੀ ਦਿਲ ਦੇ ਬੈਠੀ ਕੁੜੀ, ਵਾਇਰਲ ਹੋ ਰਹੀ ਅਜਬ ਪ੍ਰੇਮ ਦੀ ਗਜ਼ਬ ਕਹਾਣੀ

ਇੰਟਰਨੈਸ਼ਨਲ ਡੈਸਕ : ਪਿਆਰ ਕਿਸੇ ਨੂੰ ਵੀ ਕਿਸੇ ਦੇ ਨਾਲ ਅਤੇ ਕਦੇ ਵੀ ਹੋ ਸਕਦਾ ਹੈ। ਬ੍ਰਾਜ਼ੀਲ 'ਚ ਪਿਆਰ ਦਾ ਜੋ ਮਾਮਲਾ ਸਾਹਮਣੇ ਆਇਆ ਹੈ, ਉਹ ਇਸ ਗੱਲ ਨੂੰ ਸਾਬਤ ਕਰਦਾ ਹੈ। ਦਰਅਸਲ, ਜਿਸ ਚੋਰ ਨੇ ਕੁੜੀ ਦਾ ਮੋਬਾਇਲ ਫੋਨ ਚੋਰੀ ਕੀਤਾ ਸੀ, ਉਸੇ ਚੋਰ ਨੂੰ ਕੁੜੀ ਆਪਣਾ ਦਿਲ ਦੇ ਬੈਠੀ। ਇਹ ਅਜੀਬ ਲਵ ਸਟੋਰੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਕਹਾਣੀ ਕਾਫੀ ਦਿਲਚਸਪ ਹੈ ਕਿਉਂਕਿ ਇਕ ਕੁੜੀ ਅਜਿਹੇ ਆਦਮੀ ਦੇ ਪਿਆਰ ਵਿੱਚ ਪੈ ਜਾਂਦੀ ਹੈ, ਜਿਸ ਨੇ ਉਸ ਦਾ ਫੋਨ ਚੋਰੀ ਕੀਤਾ ਸੀ। ਕੁੜੀ ਨੂੰ ਫੋਨ ਚੋਰੀ ਕਰਨ ਵਾਲੇ ਲੜਕੇ ਨਾਲ ਪਿਆਰ ਹੋ ਗਿਆ। ਇਹ ਗੱਲ ਲੜਕੀ ਨੇ ਖੁਦ ਇਕ ਇੰਟਰਵਿਊ 'ਚ ਕਹੀ ਹੈ।

ਇਹ ਵੀ ਪੜ੍ਹੋ : ਇਸ ਦੇਸ਼ 'ਚ ਮਿਲਿਆ 1000 ਸਾਲ ਪੁਰਾਣਾ ਰਹੱਸਮਈ ਸ਼ਹਿਰ, ਖੁੱਲ੍ਹਣਗੇ ਇਤਿਹਾਸ ਦੇ ਕਈ ਵੱਡੇ ਰਾਜ਼

ਬ੍ਰਾਜ਼ੀਲ ਦੇ ਇਸ ਜੋੜੇ ਦਾ ਵੀਡੀਓ ਟਵਿੱਟਰ 'ਤੇ ਸ਼ੇਅਰ ਕੀਤਾ ਗਿਆ ਹੈ। ਇਸ ਵਿੱਚ ਜਦੋਂ ਇੰਟਰਵਿਊ ਲੈਣ ਵਾਲੇ ਨੇ ਇਮੈਨੁਏਲਾ ਨਾਂ ਦੀ ਲੜਕੀ ਨੂੰ ਪੁੱਛਿਆ ਕਿ ਉਹ ਲੜਕੇ ਨੂੰ ਕਿਵੇਂ ਮਿਲੀ? ਇਸ 'ਤੇ ਇਮੈਨੁਏਲਾ ਨੇ ਦੱਸਿਆ ਕਿ ਇਕ ਦਿਨ ਮੈਂ ਸੜਕ 'ਤੇ ਪੈਦਲ ਜਾ ਰਹੀ ਸੀ, ਫਿਰ ਉਹ ਮੇਰਾ ਮੋਬਾਇਲ ਖੋਹ ਕੇ ਭੱਜ ਗਿਆ ਪਰ ਉਸ ਤੋਂ ਬਾਅਦ ਉਹ ਖੁਦ ਹੀ ਵਾਪਸ ਕਰਨ ਆਇਆ। ਉਸ ਦੀ ਇਮਾਨਦਾਰੀ ਨੇ ਮੈਨੂੰ ਸੱਚਮੁੱਚ ਪ੍ਰਭਾਵਿਤ ਕੀਤਾ। ਉੱਥੇ ਹੀ ਮੋਬਾਇਲ ਖੋਹਣ ਵਾਲੇ ਲੜਕੇ ਨੇ ਕਿਹਾ ਕਿ ਮੈਂ ਮੁਸ਼ਕਿਲ ਹਾਲਾਤ 'ਚੋਂ ਗੁਜ਼ਰ ਰਿਹਾ ਸੀ। ਮੇਰੀ ਕੋਈ ਗਰਲਫ੍ਰੈਂਡ ਵੀ ਨਹੀਂ ਸੀ। ਜਦੋਂ ਮੈਂ ਚੋਰੀ ਹੋਏ ਫੋਨ 'ਤੇ ਲੜਕੀ ਦੀ ਫੋਟੋ ਦੇਖੀ ਤਾਂ ਮੈਂ ਉਸ ਦੀ ਸੁੰਦਰਤਾ 'ਤੇ ਫਿਦਾ ਹੋ ਗਿਆ ਅਤੇ ਮੋਬਾਇਲ ਵਾਪਸ ਕਰਨ ਦਾ ਫ਼ੈਸਲਾ ਕੀਤਾ।

ਇਹ ਵੀ ਪੜ੍ਹੋ : ਦੁਬਈ ਦੇ ਅਰਬਪਤੀ ਸ਼ੇਖ ਹਮਦ ਕੋਲ ਹੈ ਦੁਨੀਆ ਦੀ ਸਭ ਤੋਂ ਵੱਡੀ Hummer, ਵੀਡੀਓ ਹੋ ਰਿਹੈ ਵਾਇਰਲ

ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਲੜਕੇ ਨੇ ਕਿਹਾ- ਮੈਨੂੰ ਮੋਬਾਇਲ ਲੁੱਟਣ ਦਾ ਅਫ਼ਸੋਸ ਹੈ। ਮੈਂ ਲੜਕੀ ਨੂੰ ਮੋਬਾਇਲ ਵਾਪਸ ਕਰ ਦਿੱਤਾ ਅਤੇ ਉਸ ਤੋਂ ਮਾਫੀ ਮੰਗੀ। ਜੋੜੇ ਦੀ ਇੰਟਰਵਿਊ ਕਰਨ ਵਾਲੇ ਵਿਅਕਤੀ ਨੇ ਮਜ਼ਾਕ 'ਚ ਮੁੰਡੇ ਨੂੰ ਕਿਹਾ ਤਾਂ ਕੀ ਤੁਸੀਂ ਇਮੈਨੁਏਲਾ ਦਾ ਫੋਨ ਅਤੇ ਦਿਲ ਦੋਵੇਂ ਚੋਰੀ ਕੀਤੇ ਹਨ? ਇਸ 'ਤੇ ਲੜਕੇ ਨੇ ਜਵਾਬ ਦਿੱਤਾ- ਬੇਸ਼ੱਕ ਇਸ ਤਰ੍ਹਾਂ ਸਮਝੋ। ਇਮੈਨੁਏਲਾ ਤੇ ਉਸ ਦਾ ਪ੍ਰੇਮੀ ਪਿਛਲੇ 2 ਸਾਲ ਤੋਂ ਡੇਟਿੰਗ ਕਰ ਰਹੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News