ਮਸਕ ਅਤੇ ਟਰੰਪ ਦਾ ਸ਼ਾਨਦਾਰ AI ਡਾਂਸ ਵੀਡੀਓ ਵਾਇਰਲ, ਰੋਕ ਨਹੀਂ ਪਾਓਗੇ ਹਾਸਾ

Friday, Aug 16, 2024 - 12:38 PM (IST)

ਮਸਕ ਅਤੇ ਟਰੰਪ ਦਾ ਸ਼ਾਨਦਾਰ AI ਡਾਂਸ ਵੀਡੀਓ ਵਾਇਰਲ, ਰੋਕ ਨਹੀਂ ਪਾਓਗੇ ਹਾਸਾ

ਨਿਊਯਾਰਕ (ਰਾਜ ਗੋਗਨਾ)—  ਐਲੋਨ ਮਸਕ ਦਾ ਇੱਕ ਹੋਰ ਸ਼ਾਨਦਾਰ ਡਾਂਸ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ, ਜਿਸ ਵਿੱਚ ਉਹ ਡੋਨਾਲਡ ਟਰੰਪ ਨਾਲ ਮਾਈਕਲ ਜੈਕਸਨ ਵਾਂਗ ਡਾਂਸ ਕਰਦੇ ਨਜ਼ਰ ਆ ਰਹੇ ਹਨ। ਐਲੋਨ ਮਸਕ ਅਤੇ ਟਰੰਪ ਡਾਂਸ ਵੀਡੀਓ ਅਕਸਰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਟਵਿੱਟਰ) 'ਤੇ ਟਿੱਪਣੀਆਂ ਜਾਂ ਪੋਸਟਾਂ ਪੋਸਟ ਕਰਦਾ ਹੈ। ਜਿਸ ਨੂੰ ਪੜ੍ਹ ਕੇ ਦੁਨੀਆ ਭਰ ਦੇ ਯੂਜ਼ਰ ਹੱਸ ਪਏ। 

ਇਸ ਵਾਰ ਐਲੋਨ ਮਸਕ ਦਾ ਇੱਕ ਏ-ਵਨ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਐਲੋਨ ਮਸਕ ਅਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਸ਼ਵ ਪ੍ਰਸਿੱਧ ਡਾਂਸਰ ਮਾਈਕਲ ਜੈਕਸਨ ਵਾਂਗ ਡਾਂਸ ਕਰਦੇ ਨਜ਼ਰ ਆ ਰਹੇ ਹਨ। ਐਲੋਨ ਮਸਕ ਅਤੇ ਡੋਨਾਲਡ ਟਰੰਪ ਦਾ ਏ-ਵਨ  ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਐਲੋਨ ਮਸਕ ਅਤੇ ਡੋਨਾਲਡ ਟਰੰਪ ਦਾ ਇਹ ਵੀਡੀਓ ਏ.ਆਈ ਦੁਆਰਾ ਤਿਆਰ ਕੀਤਾ ਗਿਆ ਵੀਡੀਓ ਹੈ। ਵੀਡੀਓ ਵਿੱਚ ਐਲੋਨ ਮਸਕ ਅਤੇ ਡੋਨਾਲਡ ਟਰੰਪ ਦੋਵੇਂ ਸੂਟ-ਬੂਟ ਪਹਿਨੇ ਹੋਏ ਹਨ। ਅਤੇ ਕਲਾਸਿਕ ਬੀ ਗੀਜ਼ ਦੇ ਸੁਪਰਹਿੱਟ ਗੀਤ 'ਸਟੈਇੰਗ ਅਲਾਈਵ' 'ਤੇ ਮਾਈਕਲ ਜੈਕਸਨ-ਟਾਈਪ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ।

ਪੜ੍ਹੋ ਇਹ ਅਹਿਮ ਖ਼ਬਰ-ਜ਼ੁਕਰਬਰਗ ਦਾ ਪਤਨੀ ਪ੍ਰਤੀ ਪਿਆਰ, ਘਰ ਦੇ ਬਗੀਚੇ 'ਚ ਬਣਾਇਆ ਪ੍ਰਿਸਿਲਾ ਦਾ 'ਬੁੱਤ'

ਦੋਵਾਂ ਨੇ ਮਾਈਕਲ ਜੈਕਸਨ ਵਾਂਗ ਡਾਂਸ ਕੀਤਾ। ਪਹਿਲੀ ਨਜ਼ਰ 'ਚ ਇਹ ਵੀਡੀਓ ਅਸਲੀ ਵੀਡੀਓ ਵਰਗਾ ਲੱਗੇਗਾ। ਤੁਸੀਂ ਸੋਚ ਸਕਦੇ ਹੋ ਕਿ ਐਲੋਨ ਮਸਕ ਅਤੇ ਡੋਨਾਲਡ ਟਰੰਪ ਅਸਲ ਵਿੱਚ ਮਾਈਕਲ ਜੈਕਸਨ ਵਾਂਗ ਨੱਚ ਰਹੇ ਹਨ। ਵੀਡੀਓ ਨੂੰ ਐਲੋਨ ਮਸਕ ਦੁਆਰਾ ਖੁਦ ਐਕਸ 'ਤੇ ਕੈਪਸ਼ਨ ਦੇ ਨਾਲ ਪੋਸਟ ਕੀਤਾ ਗਿਆ ਸੀ, "ਨਫ਼ਰਤ ਕਰਨ ਵਾਲੇ ਕਹਿਣਗੇ ਇਹ ਏਆਈ ਹੈ"। ਆਓ ਅਸੀਂ ਤੁਹਾਨੂੰ ਇਨ੍ਹਾਂ ਦੋਵਾਂ ਦਾ ਇਹ ਖਾਸ ਡਾਂਸ ਵੀਡੀਓ ਵੀ ਦਿਖਾਉਂਦੇ ਹਾਂ, ਜੋ ਏਆਈ ਦੇ ਨਾਲ ਬਣਾਇਆ ਗਿਆ ਹੈ।ਇਸ ਵੀਡੀਓ ਨੂੰ 96 ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ ਵੀਡੀਓ ਨੂੰ ਐਕਸ 'ਤੇ ਪੋਸਟ ਕੀਤਾ ਗਿਆ ਸੀ। ਇਸ ਦੌਰਾਨ ਵੀਡੀਓ ਨੂੰ 96.5 ਮਿਲੀਅਨ ਵਿਊਜ਼ ਅਤੇ 1.4 ਮਿਲੀਅਨ ਲਾਈਕਸ ਮਿਲੇ ਹਨ। ਇਸ ਵੀਡੀਓ 'ਤੇ ਲੋਕਾਂ ਵੱਲੋਂ ਕਈ ਮਜ਼ਾਕੀਆ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਦੱਸਣਯੋਗ ਹੈ ਕਿ ਐਲੋਨ ਮਸਕ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਸਮੇਂ-ਸਮੇਂ 'ਤੇ ਅਜਿਹੀਆਂ ਪੋਸਟਾਂ ਪੋਸਟ ਕਰਦੇ ਰਹਿੰਦੇ ਹਨ। ਜਿਸ ਨੂੰ ਯੂਜ਼ਰਸ ਦਾ ਵੀ ਚੰਗਾ ਰਿਸਪਾਂਸ ਮਿਲ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News