ਟਰੰਪ ਨੇ ਫੈਂਟਾਨਿਲ ਨੂੰ ‘ਸਮੂਹਿਕ ਵਿਨਾਸ਼ ਦਾ ਹਥਿਆਰ’ ਕਰਾਰ ਦਿੱਤਾ

Wednesday, Dec 17, 2025 - 03:55 AM (IST)

ਟਰੰਪ ਨੇ ਫੈਂਟਾਨਿਲ ਨੂੰ ‘ਸਮੂਹਿਕ ਵਿਨਾਸ਼ ਦਾ ਹਥਿਆਰ’ ਕਰਾਰ ਦਿੱਤਾ

ਵਾਸ਼ਿੰਗਟਨ (ਭਾਸ਼ਾ) - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਂਟਾਨਿਲ ਨੂੰ ‘ਸਮੂਹਿਕ ਵਿਨਾਸ਼ ਦਾ ਹਥਿਆਰ’ ਕਰਾਰ ਦੇਣ ਵਾਲੇ ਕਾਰਜਕਾਰੀ ਹੁਕਮ ’ਤੇ ਸੋਮਵਾਰ ਨੂੰ ਦਸਤਖਤ ਕਰ ਦਿੱਤੇ ਹਨ। ਟਰੰਪ ਨੇ ਰੱਖਿਆ ਸਕੱਤਰ ਪੀਟ ਹੇਗਸੇਥ, ਜੁਆਇੰਟ ਚੀਫ਼ਸ ਆਫ਼ ਸਟਾਫ਼ ਦੇ ਚੇਅਰਮੈਨ ਜਨਰਲ ਡੈਨ ਕੇਨ, ਵ੍ਹਾਈਟ ਹਾਊਸ ਬਾਰਡਰ ਅਫੇਅਰਜ਼ ਚੀਫ਼ ਟੌਮ ਹੋਮਨ ਅਤੇ ਹੋਰ ਉੱਚ ਫੌਜੀ ਅਧਿਕਾਰੀਆਂ ਦੀ ਮੌਜੂਦਗੀ ਵਿਚ ਓਵਲ ਦਫ਼ਤਰ ’ਚ ਇਸ ਹੁਕਮ ’ਤੇ ਦਸਤਖਤ ਕੀਤੇ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ‘ਅਧਿਕਾਰਤ ਤੌਰ ’ਤੇ ਫੈਂਟਾਨਿਲ ਨੂੰ ਸਮੂਹਿਕ ਵਿਨਾਸ਼ ਦੇ ਹਥਿਆਰ ਵਜੋਂ ਸ਼੍ਰੇਣੀਬੱਧ ਕਰ ਰਿਹਾ ਹੈ, ਜੋ ਅਸਲ ਵਿਚ ਬਿਲਕੁਲ ਉਹੀ ਹੈ। ਕੋਈ ਵੀ ਬੰਬ ਉਹ ਨਹੀਂ ਕਰ ਸਕਦਾ, ਜੋ ਇਹ (ਫੈਂਟਾਨਿਲ) ਕਰ ਸਕਦਾ ਹੈ।’

‘ਸਮੂਹਿਕ ਵਿਨਾਸ਼ ਦਾ ਹਥਿਆਰ’ ਸ਼ਬਦ ਆਮ ਤੌਰ ’ਤੇ ਪ੍ਰਮਾਣੂ, ਜੈਵਿਕ, ਰਸਾਇਣਕ ਜਾਂ ਸਾਈਬਰ ਖਤਰਿਆਂ ਦਾ ਵਰਣਨ ਕਰਨ ਲਈ ਵਰਤਿਆ ਜਾਂਦਾ ਹੈ, ਜੋ ਆਬਾਦੀ, ਬੁਨਿਆਦੀ ਢਾਂਚੇ ਜਾਂ ਵਾਤਾਵਰਣ ਨੂੰ ਮਹੱਤਵਪੂਰਨ ਅਤੇ ਸਥਾਈ ਨੁਕਸਾਨ ਪਹੁੰਚਾਉਣ ਦੇ ਸਮਰੱਥ ਹੁੰਦੇ ਹਨ।

ਬੀ. ਬੀ. ਸੀ. ਵਿਰੁੱਧ ਦਾਇਰ ਕੀਤਾ 10 ਅਰਬ ਡਾਲਰ ਦਾ ਮੁਕੱਦਮਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਬੀ. ਬੀ. ਸੀ. ਵਿਰੁੱਧ 10 ਅਰਬ ਡਾਲਰ ਦੇ ਹਰਜਾਨੇ ਦੀ ਮੰਗ ਕਰਦੇ ਹੋਏ ਮੁਕੱਦਮਾ ਦਾਇਰ ਕੀਤਾ, ਜਿਸ ਵਿਚ ਬ੍ਰਿਟਿਸ਼ ਪ੍ਰਸਾਰਕ ’ਤੇ ਮਾਣਹਾਨੀ ਦੇ ਨਾਲ-ਨਾਲ ਗੁੰਮਰਾਹਕੁੰਨ ਅਤੇ ਅਣਉਚਿਤ ਵਪਾਰ ਕਰਨ ਦਾ ਦੋਸ਼ ਲਾਇਆ ਗਿਆ ਹੈ।

33 ਪੰਨਿਆਂ ਦੇ ਇਸ ਮੁਕੱਦਮੇ ਵਿਚ ਬੀ. ਬੀ. ਸੀ. ’ਤੇ ਟਰੰਪ ਦਾ ‘ਝੂਠਾ, ਗੁੰਮਰਾਹਕੁੰਨ, ਭੜਕਾਊ ਅਤੇ ਦੁਰਭਾਵਨਾਪੂਰਨ ਚਿੱਤਰਣ’ ਪੇਸ਼ ਕਰਨ ਦਾ ਦੋਸ਼ ਲਾਇਆ ਗਿਆ ਹੈ ਅਤੇ ਇਸ ਨੂੰ 2024 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਦਖਲਅੰਦਾਜ਼ੀ ਅਤੇ ਪ੍ਰਭਾਵ ਪਾਉਣ ਦੀ ‘ਬੇਸ਼ਰਮੀ ਭਰੀ ਕੋਸ਼ਿਸ਼’ ਕਿਹਾ ਗਿਆ ਹੈ।
 


author

Inder Prajapati

Content Editor

Related News