5 ਤੋਂ 10 ਸਾਲ ਦੇ ਅੰਦਰ ਛਿੜ ਸਕਦੈ ਵਿਸ਼ਵ ਯੁੱਧ, ਐਲਨ ਮਸਕ ਦਾ ਦਾਅਵਾ

Friday, Dec 05, 2025 - 05:05 AM (IST)

5 ਤੋਂ 10 ਸਾਲ ਦੇ ਅੰਦਰ ਛਿੜ ਸਕਦੈ ਵਿਸ਼ਵ ਯੁੱਧ, ਐਲਨ ਮਸਕ ਦਾ ਦਾਅਵਾ

ਵਾਸ਼ਿੰਗਟਨ - ਟੈਸਲਾ ਅਤੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਦੇ ਮਾਲਕ ਅਰਬਪਤੀ ਐਲਨ ਮਸਕ ਨੇ ਇਕ ਵਾਰ ਫਿਰ ਦੁਨੀਆ ਦੇ ਭਵਿੱਖ ਨੂੰ ਲੈ ਕੇ ਗੰਭੀਰ ਚਿਤਾਵਨੀ ਦਿੱਤੀ ਹੈ। ਜਨਸੰਖਿਆ ’ਚ ਗਿਰਾਵਟ, ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਅਤੇ ਮਨੁੱਖਤਾ ਦੇ ਭਵਿੱਖ ਬਾਰੇ ਖੁੱਲ੍ਹ ਕੇ ਚਰਚਾ ਕਰਨ ਵਾਲੇ ਮਸਕ ਨੇ ਹੁਣ ਦਾਅਵਾ ਕੀਤਾ ਹੈ ਕਿ ਆਉਣ ਵਾਲੇ 5 ਤੋਂ 10 ਸਾਲਾਂ ਦੇ ਅੰਦਰ ਦੁਨੀਆ ਇਕ ਵੱਡੀ ਜੰਗ ’ਚ ਫਸ ਸਕਦੀ ਹੈ, ਜਿਸ ਨਾਲ ਪ੍ਰਮਾਣੂ ਟਕਰਾਅ ਵੀ ਹੋ ਸਕਦਾ ਹੈ।

ਮਸਕ ਨੇ ਇਹ ਟਿੱਪਣੀ ਐਕਸ ’ਤੇ ਇਕ ਯੂਜ਼ਰ ਵੱਲੋਂ ਇਕ ਪੋਸਟ ਦੇ ਜਵਾਬ ’ਚ ਕੀਤੀ। ਇਹ ਯੂਜ਼ਰ ਹੰਟਰ ਐਸ਼ ਨਾਮ ਨਾਲ ਸਰਗਰਮ ਸੀ, ਜਿਸ ਨੇ ਦਾਅਵਾ ਕੀਤਾ ਸੀ ਕਿ ਦੁਨੀਆ ਦੀਆਂ ਸਰਕਾਰਾਂ ਹੁਣ ਪਹਿਲਾਂ ਵਾਂਗ ਪ੍ਰਭਾਵਸ਼ਾਲੀ ਨਹੀਂ ਰਹੀਆਂ ਕਿਉਂਕਿ ਉਨ੍ਹਾਂ ਨੂੰ ਕਿਸੇ ਵੱਡੀ ਵਿਦੇਸ਼ੀ ਜੰਗ ਦਾ ਖ਼ਤਰਾ ਨਹੀਂ ਹੈ। ਇਸ ਬਹਿਸ ’ਚ ਦਖਲ ਦਿੰਦੇ ਹੋਏ ਮਸਕ ਨੇ ਲਿਖਿਆ ਕਿ ਦੁਨੀਆ ਜਲਦ ਹੀ ਇਕ ਵਿਸ਼ਵਵਿਆਪੀ ਟਕਰਾਅ ਵੱਲ ਵਧ ਰਹੀ ਹੈ।

2030 ਤੱਕ ਜੰਗ ਭੜਕਣ ਦੀ ਪ੍ਰਗਟਾਈ ਸੰਭਾਵਨਾ
ਪੋਸਟ ਦੇ ਜਵਾਬ ’ਚ ਮਸਕ ਨੇ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ‘ਜੰਗ ਅਟੱਲ ਹੈ।’ 5 ਸਾਲ, ਵੱਧ ਤੋਂ ਵੱਧ 10 ਸਾਲ।’ ਮਤਲਬ ਇਹ ਕਿ ਮਸਕ ਅਨੁਸਾਰ 2030 ਤੱਕ ਕਿਲੇ ਵੱਡੀ ਜੰਗ ਸ਼ੁਰੂ ਹੋਣ ਦੀ ਸੰਭਾਵਨਾ ਹੈ। ਉਸਨੇ ਆਪਣੇ ਬਿਆਨ ’ਚ ਕਿਸੇ ਖਾਸ ਦੇਸ਼ ਜਾਂ ਖੇਤਰ ਦਾ ਨਾਂ ਨਹੀਂ ਲਿਆ ਪਰ ਉਨ੍ਹਾਂ ਦੀ ਟਿੱਪਣੀ ਤੋਂ ਬਾਅਦ ਬਹਿਸ ਸ਼ੁਰੂ ਹੋ ਗਈ ਹੈ ਕਿ ਆਖਿਰ ਮਸਕ ਦੇ ਕਿਸ ਤਰ੍ਹਾਂ ਦੇ ਟਕਰਾਅ ਦਾ ਜ਼ਿਕਰ ਕਰ ਰਹੇ ਹਨ।

ਐਕਸ ਦੇ ਏ. ਆਈ. ਸਿਸਟਮ, ‘ਗ੍ਰੋਕ’ ਨੇ ਵੀ ਮਸਕ ਦੇ ਪਹਿਲਾਂ ਦਿੱਤੇ ਬਿਆਨਾਂ ਦਾ ਹਵਾਲਾ ਦਿੰੰਦੇ ਹੋਏ ਦੱਸਿਆ ਕਿ ਅਰਬਪਤੀ ਉੱਦਮੀ ਪਹਿਲਾਂ ਹੀ ਗਲੋਬਲ ਸਨੇਰੀਏ ਨੂੰ ਲੈ ਕੇ ਚਿੰਤਾ ਪ੍ਰਗਟ ਕਰ ਚੁੱਕੇ ਹਨ। ਉਨ੍ਹਾਂ ਅਨੁਸਾਰ ਯੂਰਪ ਅਤੇ ਬ੍ਰਿਟੇਨ ’ਚ ਮਾਈਗ੍ਰੇਸ਼ਨ ਸੰਕਟ ਕਾਰਨ ਇਕ ਗ੍ਰਹਿ ਯੁੱਧ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ। ਅਮਰੀਕਾ ਅਤੇ ਚੀਨ ਵਿਚਕਾਰ ਤਾਈਵਾਨ ਨੂੰ ਲੈ ਕੇ ਜੰਗ ਛਿੜ ਸਕਦੀ ਹੈ। ਯੂਕ੍ਰੇਨ ’ਚ ਜਾਰੀ ਟਕਰਾਅ ਤੀਜੇ ਵਿਸ਼ਵ ਯੁੱਧ ’ਚ ਬਦਲ ਸਕਦਾ ਹੈ। ਮਸਕ ਇਸ ਤੋਂ ਪਹਿਲਾਂ ਵੀ ਚਿਤਾਵਨੀ ਦੇ ਚੁੱਕੇ ਹਨ ਕਿ ਦਿੱਤੀ ਹੈ ਕਿ ਪ੍ਰਮਾਣੂ ਵਿਰੋਧੀ ਸਮਰੱਥਾ ਦੇ ਬਾਵਜੂਦ ਦੁਨੀਆ ’ਚ ਤਣਾਅ ਘੱਟ ਹੋਣ ਦੀ ਬਜਾਏ ਵਧ ਰਿਹਾ ਹੈ।

ਅੰਤਰਰਾਸ਼ਟਰੀ ਸੁਰੱਖਿਆ ਮਾਹਿਰਾਂ ਨੇ ਵੀ ਪ੍ਰਗਟਾਈ ਹੈ ਵੱਡੀ ਜੰਗ ਦੀ ਸੰਭਾਵਨਾ
ਐਲਨ ਮਸਕ ਦੀ ਇਸ ਚਿਤਾਵਨੀ ਤੋਂ ਬਾਅਦ ਅੰਤਰਰਾਸ਼ਟਰੀ ਸੁਰੱਖਿਆ ਮਾਹਿਰਾਂ ਨੇ ਵੀ ਸਥਿਤੀ ’ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਕਈ ਮਾਹਿਰ ਮੰਨਦੇ ਹਨ ਕਿ ਮਸਕ ਦਾ ਬਿਆਨ ਸਿਰਫ ਅਟਕਲ ਨਹੀਂ ਸਗੋਂ ਮੌਜੂਦਾ ਭੂ-ਰਾਜਨੀਤਕ ਮਾਹੌਲ ਦੀ ਸਪੱਸ਼ਟ ਝਲਕ ਹੈ। ਅੰਤਰਰਾਸ਼ਟਰੀ ਸੁਰੱਖਿਆ ਮਾਹਿਰ ਮੈਥਿਊ ਬਾਰਟਨ ਕਹਿੰਦੇ ਹਨ ਕਿ ਤਾਈਵਾਨ, ਯੂਕ੍ਰੇਨ ਅਤੇ ਮੱਧ ਪੂਰਬ ’ਚ ਹਾਲਾਤ ਪਹਿਲਾਂ ਤੋਂ ਹੀ ਵਿਸਫੋਟਕ ਹਨ। ਵਧਦੇ ਤਣਾਅ ਕਾਰਨ ਵਿਸ਼ਵ ਜੰਗ ਦਾ ਜੋਖਮ ਪਹਿਲਾਂ ਤੋਂ ਕਿਤੇ ਜ਼ਿਆਦਾ ਹੈ। ਨਿਊਕਲੀਅਰ ਸਟ੍ਰੈਟੇਜੀ ਖੋਜਕਰਤਾ ਡਾ. ਹੰਨਾ ਵਿਲਸਨ ਕਹਿੰਦੀ ਹੈ ਕਿ ਸੀਤ ਜੰਗ (ਕੋਲਡ ਵਾਰ) ਦੇ ਸਮੇਂ ਇਹ ਮੰਨਿਆ ਜਾਂਦਾ ਸੀ ਕਿ ਪਰਮਾਣੂ ਹਥਿਆਰ ਜੰਗ ਰੋਕਣ ’ਚ ਮਦਦ ਕਰਦੇ ਹਨ ਪਰ ਅੱਜ ਦੀ ਦੁਨੀਆ ’ਚ ਗਲਤਫਹਿਮੀਆਂ ਅਤੇ ਸਾਇਬਰ ਅਟੈਕ ਦਾ ਖ਼ਤਰਾ ਕਿਤੇ ਜ਼ਿਆਦਾ ਹੈ।

ਇਕ ਗਲਤੀ ਵੀ ਵੱਡੀ ਜੰਗ ਨੂੰ ਜਨਮ ਦੇ ਸਕਦੀ ਹੈ। ਉਹ ਦੱਸਦੀ ਹੈ ਕਿ ਰੂਸ, ਅਮਰੀਕਾ, ਚੀਨ, ਉੱਤਰੀ ਕੋਰੀਆ ਅਤੇ ਭਾਰਤ-ਪਾਕਿ ਵਰਗੇ ਪਰਮਾਣੂ ਦੇਸ਼ਾਂ ’ਚ ਮਤਭੇਦ ਵਧਣ ਨਾਲ ਹਾਲਾਤ ਹੋਰ ਖਤਰਨਾਕ ਹੋ ਗਏ ਹਨ। ਹਾਲਾਂਕਿ ਮਸਕ ਨੇ ਆਪਣੀ ਨਵੀਂ ਪੋਸਟ ’ਚ ਕਿਸੇ ਦੇਸ਼ ਦੇ ਟਕਰਾਅ ਜਾਂ ਕਾਰਨ ਦਾ ਜ਼ਿਕਰ ਨਹੀਂ ਕੀਤਾ ਪਰ ਗਲੋਬਲ ਸਨੇਰੀਓ ’ਚ ਅਮਰੀਕਾ-ਚੀਨ ਮੁਕਾਬਲੇਬਾਜ਼ੀ, ਰੂਸ-ਯੂਕ੍ਰੇਨ ਜੰਗ ਅਤੇ ਯੂਰਪੀ ਦੇਸ਼ਾਂ ’ਚ ਰਾਜਨੀਤਕ ਧਰੁਵੀਕਰਣ ਵਰਗੀ ਸਥਿਤੀਆਂ ਪਹਿਲਾਂ ਤੋਂ ਹੀ ਗੰਭੀਰ ਹਨ। ਅਜਿਹੇ ’ਚ ਮਸਕ ਦਾ ਬਿਆਨ ਦੁਨੀਆ ਦੇ ਰਣਨੀਤਕ ਮਾਹਿਰਾਂ ਅਤੇ ਸਰਕਾਰਾਂ ’ਚ ਨਵੀਂ ਚਰਚਾ ਨੂੰ ਜਨਮ ਦੇ ਰਿਹਾ ਹੈ।


author

Inder Prajapati

Content Editor

Related News