ਟਰੰਪ 30 ਤੋਂ ਵੱਧ ਦੇਸ਼ਾਂ ’ਤੇ ਲਾਉਣਗੇ ਯਾਤਰਾ ਪਾਬੰਦੀ

Saturday, Dec 06, 2025 - 02:18 AM (IST)

ਟਰੰਪ 30 ਤੋਂ ਵੱਧ ਦੇਸ਼ਾਂ ’ਤੇ ਲਾਉਣਗੇ ਯਾਤਰਾ ਪਾਬੰਦੀ

ਇੰਟਰਨੈਸ਼ਨਲ ਡੈਸਕ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਯਾਤਰਾ ਪਾਬੰਦੀ ’ਚ ਸ਼ਾਮਲ ਦੇਸ਼ਾਂ ਦੀ ਗਿਣਤੀ 30 ਤੋਂ ਵੱਧ ਕਰਨ ਦੀ ਯੋਜਨਾ ਬਣਾ ਰਹੇ ਹਨ। ਅਮਰੀਕੀ ਗ੍ਰਹਿ ਸੁਰੱਖਿਆ ਸਕੱਤਰ ਕ੍ਰਿਸਟੀ ਨੋਇਮ ਨੇ ਇਹ ਗੱਲ ਕਹੀ। ਨੋਇਮ ਨੂੰ ਇਕ ਨਿਊਜ਼ ਪ੍ਰੋਗਰਾਮ ’ਚ ਪੁੱਛਿਆ ਗਿਆ ਸੀ ਕਿ ਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਯਾਤਰਾ ਪਾਬੰਦੀ ਸੂਚੀ ’ਚ ਦੇਸ਼ਾਂ ਦੀ ਗਿਣਤੀ ਵਧਾ ਕੇ 32 ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਸਹੀ ਗਿਣਤੀ ਨਹੀਂ ਦੱਸਾਂਗੀ ਪਰ ਇਹ 30 ਤੋਂ ਵੱਧ ਹੈ ਅਤੇ ਰਾਸ਼ਟਰਪਤੀ ਦੇਸ਼ਾਂ ਦਾ ਮੁਲਾਂਕਣ ਕਰਨਾ ਜਾਰੀ ਰੱਖ ਰਹੇ ਹਨ।
 


author

Inder Prajapati

Content Editor

Related News