ਦੁਨੀਆ 'ਚ ਏਡਜ਼, ਮਲੇਰੀਆ ਤੋਂ ਵੀ ਜ਼ਿਆਦਾ ਖਤਰਨਾਕ ਹੈ 'ਸਰਜਰੀ'

02/04/2019 9:15:42 AM

ਲੰਦਨ, (ਏਜੰਸੀ)- ਅਕਸਰ ਡਾਕਟਰ ਕਿਸੇ ਬੀਮਾਰੀ ਤੋਂ ਬਚਾਅ ਦੇ ਤੌਰ 'ਤੇ ਸਰਜਰੀ ਦਾ ਸੁਝਾਅ ਦਿੰਦੇ ਹਨ ਪਰ ਇਲਾਜ ਦਾ ਇਹ  ਤਰੀਕਾ ਜਾਨਲੇਵਾ ਸਾਬਿਤ ਹੋ ਸਕਦਾ ਹੈ। ਇੰਗਲੈਡ ਦੇ ਬਰਮਿੰਘਮ ਦੀ ਯੂਨੀਵਰਸਿਟੀ 'ਚ ਹੋਏ ਇਕ ਅਧਿਐਨ ਮੁਤਾਬਕ ਮਲੇਰੀਆ, ਟੀ. ਬੀ. ਐੱਚ. ਆਈ. ਬੀ. (ਏਡਜ਼) ਅਜਿਹੇ ਖਤਰਨਾਕ ਰੋਗਾਂ ਤੋਂ  ਸੰਯੁਕਤ ਰੂਪ ਨਾਲ  ਉਨ੍ਹਾਂ ਲੋਕਾਂ ਦੀ ਮੌਤ ਨਹੀਂ ਹੁੰਦੀ, ਜਿੰਨੀ ਜਾਨ ਸਰਜਰੀ ਇਕੱਲੀ ਲੈ ਜਾਂਦੀ ਹੈ।
ਖੋਜ ਮੁਤਾਬਕ ਦੁਨੀਆ 'ਚ ਕਰੀਬ 42 ਲੱਖ  ਲੋਕ ਸਰਜਰੀ ਕਰਾਉਣ ਤੋਂ ਬਾਅਦ 30 ਦਿਨ ਦੇ ਵਿਚਕਾਰ ਮਰ ਜਾਂਦੇ ਹਨ। ਇਹ ਅੰਕੜਾ ਐੱਚ. ਆਈ. ਬੀ., ਟੀ. ਬੀ. ਅਤੇ ਮਲੇਰੀਆ ਅਜਿਹੀ ਖਤਰਨਾਕ ਬੀਮਾਰੀਆਂ ਤੋਂ ਮਰਨ ਵਾਲਿਆਂ ਨਾਲ ਕਿਤੇ ਜ਼ਿਆਦਾ ਹੈ। ਵਿਗਿਆਨੀਆਂ ਅਨੁਸਾਰ ਐੱਚ. ਆਈ. ਬੀ., ਟੀ. ਬੀ. ਅਤੇ ਮਲੇਰੀਆ ਅਜਿਹੀ ਬੀਮਾਰੀਆਂ ਤੋਂ ਸੰਯੁਕਤ ਤੌਰ 'ਤੇ ਸਾਲਾਨਾ 29.7 ਲੱਖ  ਲੋਕਾਂ ਦੀ ਮੌਤ ਹੁੰਦੀ ਹੈ। ਆਪ੍ਰੇਸ਼ਨ ਦੇ ਕਾਰਨ ਮਰਨ ਵਾਲਿਆਂ ਦੇ ਮੁਕਾਬਲੇ ਇਹ ਗਿਣਤੀ ਕਾਫੀ ਘੱਟ ਹੈ।

48 ਲੱਖ ਲੋਕ ਨਹੀਂ ਕਰਵਾ ਸਕੇ ਸੁਰੱਖਿਅਤ ਸਰਜਰੀ-
ਵਿਗਿਆਨੀਆਂ ਦਾ ਕਹਿਣਾ ਹੈ ਕਿ 42 ਲੱਖ ਮੌਤਾਂ ਦੇ ਆਧਾਰ 'ਤੇ 7.7. ਫੀਸਦੀ ਵਿਸ਼ਵ  ਪੱਧਰ  'ਤੇ ਮੌਤਾਂ ਸਰਜਰੀ ਦੇ 30 ਦਿਨ ਬਾਅਦ ਹੁੰਦੀਆਂ  ਹਨ। ਹਿਰਦੇ ਰੋਗ, ਸਟਰੋਕ ਜਾਂ ਕਿਸੇ ਕਾਰਨ ਹੋਣ ਵਾਲੀ ਮੌਤ ਦੇ ਮੁਕਾਬਲੇ ਇਹ ਅੰਕੜਾ ਕਾਫੀ ਜ਼ਿਆਦਾ ਹੈ।  ਵਰਤਮਾਨ 'ਚ ਦੁਨੀਆਭਰ 'ਚ 4.8 ਅਰਬ ਲੋਕ ਸਮੇਂ 'ਤੇ ਅਤੇ ਸੁਰੱਖਿਅਤ ਸਰਜਰੀ ਨਹੀਂ ਕਰਵਾ ਸਕੇ।

ਸਰਜਰੀ 'ਤੇ ਹੁੰਦਾ ਹੈ ਘੱਟ ਨਿਵੇਸ਼-
ਵਿਗਿਆਨੀਆਂ ਦਾ ਕਹਿਣਾ ਹੈ ਕਿ ਵਿਸ਼ਵ ਪੱਧਰ 'ਤੇ ਸਾਲਾਨਾ 31.3 ਕਰੋੜ  ਸਰਜਰੀ ਹੁੰਦੀ ਹੈ ਪਰ ਸਰਜਰੀ ਦੀ ਗੁਣਵੱਤਾ ਬਾਰੇ ਦੁਨੀਆ 'ਚ ਬਹੁਤ ਘੱਟ ਸਮਝ ਹੈ। ਬਰਮਿੰਘਮ ਯੂਨੀਵਰਸਿਟੀ ਦੇ ਰਿਸਰਚ ਫੈਲੋ ਡਿਮਰਟਰੀ ਨੇਪੋਗੋਡਿਵ ਦਾ ਕਹਿਣਾ ਹੈ ਕਿ ਸਰਜਰੀ ਗਲੋਬਲ ਹੈਲਥ ਦਾ ਸਭ ਤੋਂ ਨਜ਼ਰਅੰਦਾਜ਼ ਕੀਤੇ ਜਾਣ ਵਾਲਾ ਮਾਮਲਾ ਹੈ। ਸੰਕਰਾਣੂਆਂ  ਤੋਂ ਹੋਣ ਵਾਲੇ ਰੋਗਾਂ ਦੇ ਮੁਕਾਬਲੇ ਸਰਜਰੀ 'ਚ ਘੱਟ ਨਿਵੇਸ਼ ਕੀਤਾ ਜਾਂਦਾ ਹੈ। ਰਿਸਰਚ, ਸਟਾਫ ਟ੍ਰੇਨਿੰਗ, ਯੰਤਰ, ਹਸਪਤਾਲ ਸੁਵਿਧਾਵਾਂ 'ਚ ਨਿਵੇਸ਼  ਵਧਾ ਕੇ ਲੱਖਾਂ ਲੋਕਾਂ  ਦੀ  ਜ਼ਿੰਦਗੀ ਬਚਾਈ ਜਾ ਸਕਦੀ ਹੈ।


Related News