ਮੋਤੀਆਬਿੰਦ ਦੀ ਸਰਜਰੀ ਤੋਂ ਬਾਅਦ 8 ਮਰੀਜ਼ਾਂ ''ਤੇ ਗਲਤ ਪ੍ਰਭਾਵ, ਆਪਰੇਸ਼ਨ ਥੀਏਟਰ ਸੀਲ

Sunday, Apr 07, 2024 - 02:40 PM (IST)

ਮੋਤੀਆਬਿੰਦ ਦੀ ਸਰਜਰੀ ਤੋਂ ਬਾਅਦ 8 ਮਰੀਜ਼ਾਂ ''ਤੇ ਗਲਤ ਪ੍ਰਭਾਵ, ਆਪਰੇਸ਼ਨ ਥੀਏਟਰ ਸੀਲ

ਇੰਦੌਰ (ਭਾਸ਼ਾ)- ਇੰਦੌਰ ਦੇ ਇਕ ਪਰਮਾਰਥ ਹਸਪਤਾਲ 'ਚ ਮੋਤੀਆਬਿੰਦ ਦੀ ਸਰਜਰੀ ਤੋਂ ਬਾਅਦ 8 ਮਰੀਜ਼ਾਂ ਦੀਆਂ ਅੱਖਾਂ 'ਤੇ ਗਲਤ ਪ੍ਰਭਾਵ ਦੀ ਜਾਣਕਾਰੀ ਮਿਲਣ ਤੋਂ ਬਾਅਦ ਪ੍ਰਸ਼ਾਸਨ ਨੇ ਆਪਰੇਸ਼ਨ ਥੀਏਟਰ ਸੀਲ ਕਰਨ ਦੇ ਨਾਲ ਹੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਅੰਧਤਵ ਕੰਟਰੋਲ ਸੋਸਾਇਟੀ (ਡੀ.ਬੀ.ਸੀ.ਐੱਸ.) ਦੇ ਪ੍ਰਬੰਧਕ ਡਾ. ਪ੍ਰਦੀਪ ਗੋਇਲ ਨੇ ਦੱਸਿਆ ਕਿ ਚੋਈਥਰਾਮ ਨੇਤ੍ਰਾਲਯ 'ਚ ਰਾਸ਼ਟਰੀ ਅੰਧਤਵ ਕੰਟਰੋਲ ਪ੍ਰੋਗਰਾਮ (ਐੱਨ.ਪੀ.ਸੀ.ਬੀ.) ਦੇ ਅਧੀਨ 20 ਮਾਰਚ ਨੂੰ 79 ਮਰੀਜ਼ਾਂ ਦੇ ਮੋਤੀਆਬਿੰਦ ਦੇ ਆਪਰੇਸ਼ਨ ਸਰਕਾਰੀ ਖਰਚ 'ਤੇ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਆਪਰੇਸ਼ਨ ਤੋਂ ਬਾਅਦ ਸਿਹਤ ਵਿਭਾਗ ਨੂੰ ਇਨ੍ਹਾਂ 'ਚੋਂ 8 ਮਰੀਜ਼ਾਂ ਦੀਆਂ ਅੱਖਾਂ 'ਤੇ ਗਲਤ ਪ੍ਰਭਾਵ ਦੀ ਜਾਣਕਾਰੀ ਹਸਪਤਾਲ ਪ੍ਰਬੰਧਨ ਰਾਹੀਂ ਮਿਲੀ।

ਗੋਇਲ ਨੇ ਦੱਸਿਆ ਕਿ ਹਸਪਤਾਲ ਦੇ ਜਿਸ ਆਪਰੇਸ਼ਨ ਥੀਏਟਰ 'ਚ ਇਨ੍ਹਾਂ ਮਰੀਜ਼ਾਂ ਦੀ ਮੋਤੀਆਬਿੰਦ ਦੀ ਸਰਜਰੀ ਕੀਤੀ ਗਈ ਸੀ, ਉਸ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਦੀਆਂ ਅੱਖਾਂ 'ਤੇ ਗਲਤ ਪ੍ਰਭਾਵ ਦੇ ਕਾਰਨ ਦੀ ਜਾਂਚ ਲਈ ਪ੍ਰਸ਼ਾਸਨ ਨੇ  ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਹੈ, ਜਿਸ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News