23 ਸਾਲ ਬਾਅਦ ਚਮਕੀ ਭਾਰਤੀ ਵਿਅਕਤੀ ਦੀ ਕਿਸਮਤ, ਦੁਬਈ 'ਚ ਜਿੱਤਿਆ 'ਜੈਕਪਾਟ'

Thursday, Jan 04, 2024 - 02:16 PM (IST)

23 ਸਾਲ ਬਾਅਦ ਚਮਕੀ ਭਾਰਤੀ ਵਿਅਕਤੀ ਦੀ ਕਿਸਮਤ, ਦੁਬਈ 'ਚ ਜਿੱਤਿਆ 'ਜੈਕਪਾਟ'

ਦੁਬਈ/ਨਵੀਂ ਦਿੱਲੀ: ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ ਪਰ ਲੰਬੇ ਸਮੇਂ ਤੋਂ ਦੁਬਈ 'ਚ ਕੰਮ ਕਰ ਰਹੇ ਅਸ਼ੋਕ ਗੋਪਾਲ ਲਈ ਇਹ ਗੱਲ ਸੱਚ ਸਾਬਤ ਹੋਈ। ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਲੱਕੀ ਡਰਾਅ ਵਿੱਚ ਕਿਸਮਤ ਅਜ਼ਮਾਉਣ ਵਾਲੇ ਅਸ਼ੋਕ ਗੋਪਾਲ ਨੇ ਆਖਰਕਾਰ 23 ਸਾਲਾਂ ਬਾਅਦ ਜੈਕਪਾਟ ਜਿੱਤਿਆ। ਗੋਪਾਲ ਨੇ ਦੁਬਈ ਡਿਊਟੀ ਫਰੀ (DDF) ਮਿਲੇਨੀਅਮ ਮਿਲੀਅਨੇਅਰ ਵਿੱਚ 10 ਲੱਖ ਡਾਲਰ ਯਾਨੀ 8 ਕਰੋੜ ਰੁਪਏ ਤੋਂ ਵੱਧ ਦਾ ਇਨਾਮ ਜਿੱਤਿਆ ਹੈ। 23 ਸਾਲਾਂ ਤੋਂ ਇਸ ਪੁਰਸਕਾਰ ਦੀ ਉਡੀਕ ਕਰ ਰਹੇ ਗੋਪਾਲ ਨੇ ਆਖਰਕਾਰ ਬੁੱਧਵਾਰ ਨੂੰ ਇਹ ਸ਼ਾਨਦਾਰ ਪੁਰਸਕਾਰ ਜਿੱਤ ਲਿਆ।

59 ਸਾਲਾ ਗੋਪਾਲ ਫਿਲਹਾਲ ਮੁੰਬਈ 'ਚ ਹੈ। ਟਿਕਟ ਨੰਬਰ 3082 ਪਿਛਲੇ ਸਾਲ 20 ਦਸੰਬਰ ਨੂੰ DDF ਦੀ 40ਵੀਂ ਵਰ੍ਹੇਗੰਢ ਦੌਰਾਨ ਆਨਲਾਈਨ ਖਰੀਦਿਆ ਗਿਆ ਸੀ। ਉਸਨੇ ਮੁੰਬਈ ਤੋਂ ਖਲੀਜ ਟਾਈਮਜ਼ ਨਾਲ ਫੋਨ 'ਤੇ ਗੱਲ ਕਰਦੇ ਹੋਏ ਕਿਹਾ ਕਿ ਹਰ ਸਾਲ ਟਿਕਟਾਂ ਖਰੀਦਣਾ ਮੇਰੀ 23 ਸਾਲਾਂ ਤੋਂ ਪਰੰਪਰਾ ਰਹੀ ਹੈ। ਇਸ ਸਾਲ ਵੀ ਮੈਂ ਟਿਕਟ ਖਰੀਦੀ ਅਤੇ ਇਸ ਵਾਰ ਟਿਕਟ ਨੰਬਰ 3082 ਨੇ ਮੈਨੂੰ ਕਰੋੜਪਤੀ ਬਣਾ ਦਿੱਤਾ। ਗੋਪਾਲ ਨੇ ਕਿਹਾ ਕਿ ਉਹ ਜਲਦੀ ਹੀ ਆਪਣਾ ਐਵਾਰਡ ਲੈਣ ਲਈ ਦੁਬਈ ਜਾਣਗੇ।

ਡੀ.ਡੀ.ਐਫ ਦਾ ਪਹਿਲਾ ਡਰਾਅ ਵੀ ਨਿਕਲਦਾ ਦੇਖਿਆ

ਗੋਪਾਲ ਦਾ ਕਹਿਣਾ ਹੈ ਕਿ ਉਹ 23 ਸਾਲਾਂ ਤੋਂ ਦੁਬਈ ਵਿੱਚ ਰਹਿ ਰਿਹਾ ਹੈ। ਉਹ ਉੱਥੇ ਸੀ ਜਦੋਂ ਡੀ.ਡੀ.ਐਫ ਨੇ 1999 ਵਿੱਚ ਆਪਣਾ ਪਹਿਲਾ ਡਰਾਅ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਕੋਈ ਆਨਲਾਈਨ ਖਰੀਦਦਾਰੀ ਨਹੀਂ ਸੀ ਅਤੇ ਤੁਹਾਨੂੰ ਟਿਕਟਾਂ ਖਰੀਦਣ ਲਈ ਕਤਾਰ ਵਿੱਚ ਸਬਰ ਨਾਲ ਖੜ੍ਹਾ ਹੋਣਾ ਪੈਂਦਾ ਸੀ। ਮੈਂ DDF ਟਿਕਟਾਂ ਦੇ ਪਹਿਲੇ ਖਰੀਦਦਾਰਾਂ ਵਿੱਚੋਂ ਇੱਕ ਸੀ। ਅਸੀਂ ਸਾਰੇ ਇੱਕ ਲੰਬੀ ਕਤਾਰ ਵਿੱਚ ਖੜ੍ਹੇ ਸੀ ਅਤੇ ਪਹਿਲੇ ਡਰਾਅ ਦਾ ਜੇਤੂ ਉਹ ਵਿਅਕਤੀ ਸੀ ਜੋ ਮੇਰੇ ਸਾਹਮਣੇ ਸੀ। ਮੈਂ ਮਹਿਸੂਸ ਕੀਤਾ ਕਿ ਮੇਰਾ ਸਮਾਂ ਜ਼ਰੂਰ ਆਵੇਗਾ। ਇਸ ਤੋਂ ਬਾਅਦ ਮੈਂ ਹਰ ਸਾਲ ਟਿਕਟ ਖਰੀਦੀ ਅਤੇ ਹੁਣ ਮੈਨੂੰ ਇਨਾਮ ਮਿਲਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਨਵੇਂ ਸਾਲ 'ਤੇ UAE 'ਚ ਚਮਕੀ ਭਾਰਤੀ ਡਰਾਈਵਰ ਦੀ ਕਿਸਮਤ, ਜਿੱਤੇ 45 ਕਰੋੜ

ਨਵੰਬਰ 1999 ਵਿੱਚ ਪ੍ਰਮੋਸ਼ਨ ਸ਼ੁਰੂ ਹੋਣ ਤੋਂ ਬਾਅਦ ਗੋਪਾਲ 1 ਮਿਲੀਅਨ ਡਾਲਰ ਦਾ ਇਨਾਮ ਜਿੱਤਣ ਵਾਲਾ 222ਵਾਂ ਭਾਰਤੀ ਨਾਗਰਿਕ ਬਣ ਗਿਆ। ਗੋਪਾਲ ਦਾ ਕਹਿਣਾ ਹੈ ਕਿ ਉਹ 2015 ਤੋਂ ਬਾਅਦ ਕਦੇ ਦੁਬਈ ਨਹੀਂ ਗਿਆ ਪਰ ਦੁਬਈ ਨਾਲ ਉਸ ਦਾ ਸਬੰਧ ਕਦੇ ਨਹੀਂ ਟੁੱਟਿਆ। ਮੁੰਬਈ ਆਉਣ ਤੋਂ ਬਾਅਦ ਵੀ ਉਹ ਹਰ ਸਾਲ ਡੀ.ਡੀ.ਐਫ ਟਿਕਟ ਖਰੀਦਦਾ ਰਿਹਾ। ਗੋਪਾਲ ਨੇ ਕਿਹਾ ਕਿ ਉਹ ਪਿਛਲੇ ਦੋ ਦਹਾਕਿਆਂ ਵਿੱਚ ਕਦੇ ਵੀ ਹਾਰ ਤੋਂ ਨਿਰਾਸ਼ ਨਹੀਂ ਹੋਏ। ਹੁਣ ਜਦੋਂ ਉਸ ਨੇ ਜੈਕਪਾਟ ਜਿੱਤਿਆ ਹੈ, ਤਾਂ ਉਹ ਕਈ ਪੈਂਡਿੰਗ ਕੰਮਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਚੈਰਿਟੀ ਕੰਮ ਕਰਨ ਦੀ ਗੱਲ ਕਰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News