ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਇਕ ਵਿਅਕਤੀ ਦੀ ਦਰਦਨਾਕ ਮੌਤ

Sunday, Dec 15, 2024 - 04:09 PM (IST)

ਜਲਾਲਾਬਾਦ (ਜਤਿੰਦਰ,ਆਦਰਸ਼)-ਫ਼ਾਜ਼ਿਲਕਾ ਫ਼ਿਰੋਜ਼ਪਰ ਰੋਡ ’ਤੇ ਸਥਿਤ  ਨਿਰਮਲ ਹਸਪਤਾਲ ਦੇ ਕੋਲ ਅੱਜ ਸਵੇਰੇ ਲਗਭਗ 8 ਵਜੇ ਦੇ ਕਰੀਬ 1  ਸਾਈਕਲ ਸਵਾਰ  ਆਪਣੇ ਰੁਜ਼ਗਾਰ ਲਈ ਸ਼ੈਲਰ ’ਚ  ਡਿਊਟੀ ਕਰਨ ਜਾ ਰਿਹਾ ਸੀ ਤਾਂ ਵਾਹਨ ਚਾਲਕ  ਵੱਲੋਂ ਲਾਪ੍ਰਵਾਹੀ ਨਾਲ  ਉਸਦੇ ਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਦੇਣ ਕਾਰਨ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਵਿਅਕਤੀ ਨੇ ਇਲਾਜ ਦੌਰਾਨ ਦਮਤੋੜ ਦਿੱਤਾ।

ਇਹ ਵੀ ਪੜ੍ਹੋ- ਜਥੇਦਾਰ ਦੇ ਨਾਂ 'ਤੇ ਬਣਿਆ ਫੇਕ ਅਕਾਊਂਟ, ਗਿਆਨੀ ਹਰਪ੍ਰੀਤ ਸਿੰਘ ਨੇ ਪੋਸਟ ਸਾਂਝੀ ਕਰ ਦਿੱਤਾ ਜਵਾਬ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਧੰਨ ਬਾਹੁਦਰ ਵਾਸੀ ਬਾਗ ਕਾਲੋਨੀ  ਠਾਕੁਰ ਵਾਸੀ ਹਾਲ ਆਬਾਦ ਜਲਾਲਾਬਾਦ  (ਨੇਪਾਲ)  ਜੋ ਕਿ ਸ਼ਨੀਵਾਰ ਦੀ ਸਵੇਰ ਲਗਭਗ 8 ਵਜੇ ਦੇ ਕਰੀਬ ਉਹ ਡਿਊਟੀ ਉੱਤੇ ਜਾ ਰਿਹਾ ਸੀ ਤਾਂ ਫਾਜ਼ਿਲਕਾ ਫਿਰੋਜ਼ਪੁਰ ਰੋਡ ’ਤੇ ਸਥਿਤ ਨਿਰਮਲ ਹਸਪਤਾਲ ਦੇ ਨਜ਼ਦੀਕ ਪੁੱਜਾ ਤਾਂ ਪਿੱਛੇ ਤੋਂ ਆ ਰਹੇ ਇੱਕ ਅਣਪਛਾਤੇ ਵਾਹਣ ਚਾਲਕ ਵੱਲੋਂ ਟੱਕਰ ਮਾਰ ਦਿੱਤੀ ਅਤੇ ਜਿਸ ਤੋਂ ਬਾਅਦ ਆਸ ਪਾਸ ਦੇ ਲੋਕਾਂ ਨੇ ਐਬੂਲੈਂਸ ਦੀ ਸਹਾਇਤਾ ਨਾਲ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿੱਥੇ ਕਿ ਜ਼ਖ਼ਮੀ ਵਿਅਕਤੀ ਨੇ  ਇਲਾਜ ਦੌਰਾਨ ਦਮ ਤੋੜ ਦਿੱਤਾ। 

ਇਹ ਵੀ ਪੜ੍ਹੋ- ਪੰਜਾਬ-ਚੰਡੀਗੜ੍ਹ 'ਚ ਫਿਰ ਤੋਂ ਮੀਂਹ ਦੀ ਸੰਭਾਵਨਾ, 21 ਜ਼ਿਲ੍ਹਿਆਂ 'ਚ ਸੀਤ ਲਹਿਰ ਦਾ ਅਲਰਟ

ਇਸ ਸਬੰਧੀ ਥਾਣਾ ਸਿਟੀ ਜਲਾਲਾਬਾਦ ਦੇ ਏ.ਐਸ.ਆਈ ਅਮਰੀਕ ਸਿੰਘ ਨੇ ਦੱਸਿਆ ਕਿ ਮ੍ਰਿਤਕ ਧੰਨ ਬਹਾਦਰ ਦੇ ਪੁੱਤਰ ਮੋਨਟੀ ਲਾਲ ਦੇ ਬਿਆਨਾਂ ’ਤੇ ਵਾਹਨ ਚਾਲਕ ਗਗਨਦੀਪ ਪੁੱਤਰ ਨਾਮਲੂਮ ਦੇ ਵਿਰੁੱਧ ਅਧੀਨ ਧਾਰਾ 304 ਏ., 279 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News