ਅਨੋਖਾ ਅੰਤਿਮ ਸੰਸਕਾਰ, ਤਾਬੂਤ ਦੀ ਜਗ੍ਹਾ ਮਰਸੀਡੀਜ਼ ਬੈਂਜ਼ ''ਚ ਦਫਨਾਏ ਗਏ ਅਫੀਰੀਕੀ ਨੇਤਾ (ਤਸਵੀਰਾਂ)

Thursday, Apr 02, 2020 - 12:01 AM (IST)

ਅਨੋਖਾ ਅੰਤਿਮ ਸੰਸਕਾਰ, ਤਾਬੂਤ ਦੀ ਜਗ੍ਹਾ ਮਰਸੀਡੀਜ਼ ਬੈਂਜ਼ ''ਚ ਦਫਨਾਏ ਗਏ ਅਫੀਰੀਕੀ ਨੇਤਾ (ਤਸਵੀਰਾਂ)

ਜੋਹਾਂਸਬਰਗ-ਕਹਿੰਦੇ ਹਨ ਕਿ ਜੇਕਰ ਮ੍ਰਿਤਕ ਵਿਅਕਤੀ ਦੀ ਆਖਿਰੀ ਇੱਛਾ ਪੂਰੀ ਕਰ ਦਿੱਤੀ ਜਾਵੇ ਤਾਂ ਉਸ ਦੀ ਆਤਮਾ ਨੂੰ ਸ਼ਾਤੀ ਮਿਲਦੀ ਹੈ। ਦੱਖਣੀ ਅਫਰੀਕਾ ਦੇ ਜੋਹਾਂਬਸਬਰਗ 'ਚ ਇਹ ਇਕ ਅਨੋਖਾ ਉਦਾਹਰਣ ਦੇਖਣ ਨੂੰ ਮਿਲੀ।

PunjabKesari

ਇਥੇ ਦੇ ਇਕ ਪਾਲਿਟਿਕਲ ਲੀਡਰ ਨੂੰ ਕਿਸੇ ਤਾਬੂਤ 'ਚ ਨਹੀਂ ਬਲਕਿ ਉਨ੍ਹਾਂ ਦੀ ਪਸੰਦੀਦਾ ਕਾਰ ਨਾਲ ਦਫਨਾਇਆ ਗਿਆ। ਉਨ੍ਹਾਂ ਨੂੰ ਕਾਰ 'ਚ ਲਿਟਾ ਕੇ ਨਹੀਂ ਬਲਕਿ ਡਰਾਈਵਿੰਗ ਸੀਟ 'ਤੇ ਬਿਠਾ ਕੇ ਦਫਨਾਇਆ ਗਿਆ, ਜਦ ਕਿ ਉਨ੍ਹਾਂ ਦੇ ਦੋਵੇਂ ਹੱਥ ਸਟੇਅਰਿੰਗ 'ਤੇ ਸਨ।

PunjabKesari

ਯੂਨਾਈਟੇਡ ਡੈਮੋਕ੍ਰੇਟਿਕ ਮੂਵਮੈਂਟ ਦੇ ਨੇਤਾ ਸ਼ੇਕੇਡੇ ਪਿਤਸੋ ਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਉਨ੍ਹਾਂ ਦਾ ਜ਼ਿਆਦਾਤਰ ਸਮਾਂ ਉਨ੍ਹਾਂ ਦੀ ਪਸੰਦੀਦਾ ਕਾਰ 'ਚ ਬੀਤੀਆ ਅਤੇ ਉਹ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਕਾਰ ਨਾਲ ਦੀ ਦਫਨ ਕੀਤਾ ਜਾਵੇ।

PunjabKesari

ਸ਼ੇਕੇਡੇ ਦੇ ਪਰਿਵਾਰ ਨੇ ਉਨ੍ਹਾਂ ਦੀ ਆਖਿਰੀ ਇੱਛਾ ਪੂਰੀ ਕਰਨ ਦਾ ਫੈਸਲਾ ਕੀਤਾ ਅਤੇ ਦੋ ਸਾਲ ਪਹਿਲਾਂ ਖਰੀਦੀ ਗਈ ਮਰਸੀਡੀਜ਼ ਬੈਂਜ ਦੇ ਨਾਲ ਹੀ ਉਨ੍ਹਾਂ ਨੂੰ ਦਫਨ ਕਰ ਦਿੱਤਾ ਗਿਆ। ਸ਼ੇਕੇਡੇ ਦੀ ਬੇਟੀ ਸੇਫੋਰਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਕਦੇ ਅਮੀਰ ਕਾਰੋਬਾਰੀ ਹੋਇਆ ਕਰਦੇ ਸਨ ਅਤੇ ਉਨ੍ਹਾਂ ਕੋਲ ਕਈ ਮਰਸੀਡੀਜ਼ ਕਾਰਾਂ ਸਨ। ਪਰ ਬਿਜ਼ਨੈੱਸ ਨੂੰ ਘਾਟਾ ਹੋਇਆ ਅਤੇ ਸਾਰੀਆਂ ਕਾਰਾਂ ਵਿਕ ਗਈਆਂ। ਦੋ ਸਾਲ ਪਹਿਲਾਂ ਹੀ ਉਨ੍ਹਾਂ ਨੇ ਸੈਕਿੰਡ ਹੈਂਡ ਮਰਸੀਡੀਜ਼ ਬੈਂਜ ਖਰੀਦੀ ਸੀ।

PunjabKesari

ਦੱਖਣੀ ਅਫਰੀਕਾ 'ਚ ਕੋਰੋਨਾਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਲਾਕਡਾਊਨ ਲੱਗਿਆ ਹੋਇਆ ਹੈ ਪਰ ਇਸ ਨੂੰ ਤੋੜਦੇ ਹੋਏ ਅੰਤਿਮ ਸੰਸਕਾਰ ਦੌਰਾਨ ਕਾਫੀ ਭੀੜ ਜੁੱਟੀ। ਇਸ ਅਨੋਖੇ ਅੰਤਿਮ ਸੰਸਕਾਰ ਕਾਰਣ ਉਹ ਪੂਰੇ ਦੱਖਣੀ ਅਫਰੀਕਾ 'ਚ ਚਰਚਾ ਦਾ ਵਿਸ਼ਾ ਤਾਂ ਬਣੇ ਹੀ ਹੋਏ ਹਨ, ਇਸ ਨਾਲ ਜੁੜੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

PunjabKesari


author

Karan Kumar

Content Editor

Related News