ਚੀਨ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਅਫ਼ਗਾਨਿਸਤਾਨ ਛੱਡਣ ਦੇ ਦਿੱਤੇ ਆਦੇਸ਼

Tuesday, Jun 22, 2021 - 01:48 PM (IST)

ਚੀਨ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਅਫ਼ਗਾਨਿਸਤਾਨ ਛੱਡਣ ਦੇ ਦਿੱਤੇ ਆਦੇਸ਼

ਬੀਜਿੰਗ: ਅਮਰੀਕੀ ਸੈਨਿਕਾਂ ਦੀ ਵਾਪਸੀ ਤੋਂ ਪਹਿਲਾਂ ਅਫ਼ਗਾਨਿਸਤਾਨ ’ਚ ਵੱਧਦੀ ਹਿੰਸਾ ’ਚ ਚੀਨ ਨੇ ਆਪਣੇ ਨਾਗਰਿਕਾਂ ਨੂੰ ਤੱਤਕਾਲ ਯੁੱਧ ਪੀੜਤ ਦੇਸ਼ ਛੱਡਣ ਨੂੰ ਕਿਹਾ ਹੈ। ਚੀਨ ਨੇ ਆਪਣੇ ਨਾਗਰਿਕਾਂ ਨੂੰ ਇਹ ਸਲਾਹ ਅਜਿਹੇ ਸਮੇਂ ਦਿੱਤਾ ਹੈ ਜਦੋਂ ਹਾਲ ਦੇ ਹਫ਼ਤੇ ’ਚ ਅਫ਼ਗਾਨ ਸੁਰੱਖਿਆ ਫੋਰਸਾਂ ਅਤੇ ਤਾਲਿਬਾਨ ’ਚ ਹਿੰਸਾ ਅਤੇ ਵੱਧ ਭੜਕ ਗਈ ਹੈ ਅਤੇ ਅੱਤਵਾਦੀਆਂ ਨੇ ਦੇਸ਼ ਦੇ ਕਈ ਨਵੇਂ ਜ਼ਿਲ੍ਹਿਆਂ ’ਤੇ ਕਬਜ਼ਾ ਕਰ ਲਿਆ ਹੈ। 

ਸਾਊਥ ਚਾਈਨਾ ਮਾਨਿੰਗ ਪੋਸਟ ਦੀ ਖ਼ਬਰ ਦੇ ਮੁਤਾਬਕ ਅਫ਼ਗਾਨਿਸਤਾਨ ਸਥਿਤ ਚੀਨ ਦੂਤਾਵਾਸ ਨੇ ਚੀਨੀ ਨਾਗਰਿਕਾਂ ਨੂੰ ਕਿਹਾ ਹੈ ਕਿ ਅਮਰੀਕਾ ਅਤੇ ਨਾਟੋ ਦੇ ਫੌਜੀਆਂ ਦੀ ਵਾਪਸੀ ਤੋਂ ਪਹਿਲਾਂ ਤਾਲਿਬਾਨ ਦੇ ਨਵੇਂ ਖੇਤਰਾਂ ’ਤੇ ਕਬਜ਼ਾ ਕਰ ਲੈਣ ਦੇ ਮੱਦੇਨਜ਼ਰ ਉਹ ਤੱਤਕਾਲ ਯੁੱਧ ਪੀੜਤ ਦੇਸ਼ ਨੂੰ ਛੱਡ ਦੇਣ। ਦੂਤਾਵਾਸ ਨੇ ਚੀਨੀ ਨਾਗਰਿਕਾਂ ਅਤੇ ਸੰਗਠਨਾਂ ਨੂੰ ਕਿਹਾ ਹੈ ਕਿ ਸਥਿਤੀ ਵਿਗੜ ਰਹੀ ਹੈ। ਇਸ ਲਈ ਹੋਰ ਚੌਕਰੀ ਵਰਤਣ ਅਤੇ ਐਮਰਜੈਂਸੀ ਤਿਆਰ ਮਜ਼ਬੂਤ ਕਰੇ। ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਤਾਲਿਬਾਨ ’ਚ 29 ਫ਼ਰਵਰੀ 2020 ਨੂੰ ਦੋਹਾ ’ਚ ਹੋਏ ਸਮਝੌਤੇ ਦੇ ਅਨੁਸਾਰ ਕੌਮਾਂਤਰੀ ਫੌਜੀਆਂ ਨੂੰ ਸਤਬੰਹਰ ਤੱਕ ਅਫ਼ਗਾਨਿਸਤਾਨ ਤੋਂ ਵਾਪਸੀ ਕਰਨੀ ਹੈ। 


author

Shyna

Content Editor

Related News