ਅਫਗਾਨੀ ਔਰਤ ਨੇ ਅਮਰੀਕੀ ਫੌਜੀ ਜਹਾਜ਼ ’ਚ ਦਿੱਤਾ ਬੱਚੀ ਨੂੰ ਜਨਮ
Monday, Aug 23, 2021 - 12:06 PM (IST)
 
            
            ਬਰਲਿਨ (ਏ. ਐੱਨ. ਆਈ.) ਅਮਰੀਕੀ ਫੌਜ ਮੁਤਾਬਕ ਪੱਛਮੀ ਏਸ਼ੀਆ ਤੋਂ ਜਰਮਨੀ ਦੇ ਰਾਮਸਟੀਨ ਹਵਾਈ ਫੌਜੀ ਅੱਡੇ ਵੱਲ ਜਾ ਰਹੇ ਉਸਦੇ ਸੀ-17 ਜਹਾਜ਼ ਵਿਚ ਸਵਾਰ ਇਕ ਅਫਗਾਨੀ ਔਰਤ ਨੇ ਬੱਚੀ ਨੂੰ ਜਨਮ ਦਿੱਤਾ। ਅਫਗਾਨਿਸਤਾਨ ਤੋਂ ਕੱਢੇ ਜਾ ਰਹੇ ਲੋਕਾਂ ਲਈ ਰਾਮਸਟੀਨ ਹਵਾਈ ਫੌਜੀ ਅੱਡੇ ਨੂੰ ਇਕ ਟ੍ਰਾਂਜਿਟ ਪੋਸਟ ਦੇ ਰੂਪ ਵਿਚ ਇਸਤੇਮਾਲ ਕੀਤਾ ਜਾ ਰਿਹਾ ਹੈ।

ਪੜ੍ਹੋ ਇਹ ਅਹਿਮ ਖਬਰ - ਅਫਗਾਨ ਪੱਤਰਕਾਰਾਂ ਨੂੰ ਬਾਹਰ ਕੱਢਣ ਲਈ ਵਿਸ਼ੇਸ਼ ਯੋਜਨਾ ਬਣਾਏ ਅਮਰੀਕਾ
ਹਵਾਈ ਅੱਡੇ ਪਹੁੰਚਣ ’ਤੇ ਅਮਰੀਕੀ ਚਿਕਿਤਸਾ ਕਰਮੀਆਂ ਨੇ ਜਹਾਜ਼ ਵਿਚ ਆ ਕੇ ਔਰਤ ਨੂੰ ਜਣੇਪੇ ਲਈ ਮਦਦ ਕੀਤੀ। ਜਹਾਜ਼ ਵਿਚ ਜਨਮ ਲੈਣ ਵਾਲੀ ਬੱਚੀ ਅਤੇ ਉਸਦੀ ਮਾਂ ਦੋਨਾਂ ਨੂੰ ਹੀ ਨੇੜੇ ਸਿਹਤ ਕੇਂਦਰ ਵਿਚ ਦਾਖਲ ਕਰਵਾ ਦਿੱਤਾ ਗਿਆ ਅਤੇ ਦੋਨੋਂ ਹੀ ਸਿਹਤਮੰਦ ਹਨ।


 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            