WHO ਨੇ ਦਿੱਤੇ ਸੰਕੇਤ, ਵੁਹਾਨ ’ਚ ਬਹੁਤ ਪਹਿਲਾਂ ਫੈਲ ਚੁੱਕਿਆ ਸੀ ਕੋਰੋਨਾ
Monday, Feb 15, 2021 - 09:59 PM (IST)
ਇੰਟਰਨੈਸ਼ਨਲ ਡੈਸਕ- ਚੀਨ ਨੇ ਕੋਰੋਨਾ ਵਾਇਰਸ ਦੇ ਪੈਦਾ ਹੋਣ ਦੀ ਜਾਂਚ ਲਈ ਉੱਥੇ ਕੀਤੇ ਗਏ ਵਿਸ਼ਵ ਸਿਹਤ ਸੰਗਠਨ ਟੀਮ ਦੇ ਨਾਲ ਕੋਰੋਨਾ ਮਾਮਲਿਆਂ ਦਾ ਡਾਟਾ ਸ਼ੇਅਰ ਕਰਨ ਤੋਂ ਇਨਕਾਰ ਕਰ ਦਿੱਤਾ। ਉੱਥੇ ਹੀ ਇਕ ਰਿਪੋਰਟ ਅਨੁਸਾਰ ਭਾਵੇਂ ਹੀ ਚੀਨ ਨੇ ਡਬਲਯੂ. ਐੱਚ. ਓ. ਨੂੰ ਵਧੀਆ ਢੰਗ ਨਾਲ ਜਾਂਚ ਨਾ ਕਰਨ ਦਿੱਤੀ ਹੋਵੇ ਪਰ ਟੀਮ ਨੂੰ ਕੁਝ ਅਜਿਹੇ ਸਬੂਤ ਮਿਲੇ ਹਨ, ਜਿਸ ਤੋਂ ਪਤਾ ਚੱਲਦਾ ਹੈ ਕਿ ਚੀਨ ’ਚ ਦਸੰਬਰ 2019 ’ਚ ਹੀ ਕੋਰੋਨਾ ਵਾਇਰਸ ਦੇ ਵਿਆਪਕ ਫੈਲਣ ਦੇ ਸੰਕੇਤ ਮਿਲ ਚੁੱਕੇ ਸਨ। ਡਬਲਯੂ. ਐੱਚ. ਓ. ਦੀ ਟੀਮ ਦੇ ਪ੍ਰਮੁੱਖ ਜਾਂਚਕਰਤਾ ਪੀਟਰ ਬੇਨ ਐਮਬਰਕ ਨੇ ਦਿੱਤੀ ਇਕ ਇੰਟਰਵਿਊ ’ਚ ਇਸ ਦੀ ਪੁਸ਼ਟੀ ਕੀਤੀ ਹੈ।
ਐਮਬਰਕ ਨੇ ਕਿਹਾ ਕਿ ਚੀਨ ’ਚ 2019 ’ਚ ਜ਼ਿਆਦਾ ਵੱਡੇ ਪੱਧਰ ’ਤੇ ਵਾਇਰਸ ਦੇ ਫੈਲਣ ਦੇ ਸੰਕੇਤ ਮਿਲਣ ਦਾ ਪਤਾ ਲੱਗਿਆ ਹੈ। ਉਨ੍ਹਾਂ ਨੇ ਕਿਹਾ ਕਿ ਦਸੰਬਰ ’ਚ ਵੁਹਾਨ ’ਚ ਪਹਿਲਾਂ ਤੋਂ ਹੀ ਵਾਇਰਸ ਦਾ ਸਟ੍ਰੇਨ ਮੌਜੂਦ ਸੀ। ਦੱਸ ਦੇਈਏ ਕਿ ਡਬਲਯੂ. ਐੱਚ. ਓ. ਨੇ ਮੈਂਬਰ ਆਸਟਰੇਲੀਆ ਦੇ ਵਾਇਰਸ ਰੋਗ ਦੇ ਮਾਹਰ ਡੋਮਿਨਿਕ ਡ੍ਰਾਈਅਰ ਨੇ ਸ਼ਨੀਵਾਰ ਨੂੰ ਦੱਸਿਆ ਕਿ ਟੀਮ ਨੇ ਚੀਨ ਦੇ ਅਧਿਕਾਰੀਆਂ ਨਾਲ ਦਸੰਬਰ 2019 ’ਚ ਵੁਹਾਨ ਸ਼ਹਿਰ ’ਚ ਸ਼ੁਰੂਆਤੀ ਪੜਾਅ ’ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ 174 ਮਾਮਲਿਆਂ ਅਤੇ ਹੋਰਾਂ ਦਾ ਡਾਟਾ ਸਾਂਝਾ ਕਰਨ ਲਈ ਬੇਨਤੀ ਕੀਤੀ ਸੀ ਪਰ ਉਨ੍ਹਾਂ ਨੇ ਕੇਵਲ ਇਸ ਦਾ ਸਾਰ ਉਪਲੱਬਧ ਕਰਵਾਇਆ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।