ਇਸ ਬੱਚੀ ਦੇ ਹਨ ਦੋ ਮਾਤਾ-ਪਿਤਾ, ਅਨੋਖਾ ਹੈ ਰਿਸ਼ਤਾ

Tuesday, Aug 08, 2017 - 01:44 PM (IST)

ਇਸ ਬੱਚੀ ਦੇ ਹਨ ਦੋ ਮਾਤਾ-ਪਿਤਾ, ਅਨੋਖਾ ਹੈ ਰਿਸ਼ਤਾ

ਟਬਾਇਲੀਸੀ— ਕੁਦਰਤ ਦੇ ਨਿਯਮ ਮੁਤਾਬਕ ਹਰ ਬੱਚਾ ਉਸ ਜੋੜੇ ਨੂੰ ਆਪਣੇ ਮਾਤਾ-ਪਿਤਾ ਮੰਨਦਾ ਹੈ ਜਿਸ ਨੇ ਉਸ ਨੂੰ ਜਨਮ ਦਿੱਤਾ ਹੁੰਦਾ ਹੈ। ਪਰ ਅੱਜ ਅਸੀਂ ਜਿਸ ਬੱਚੀ ਬਾਰੇ ਤੁਹਾਨੂੰ ਦੱਸ ਰਹੇ ਹਾਂ ਉਸ ਦੀਆਂ ਦੋ ਮਾਂਵਾਂ ਅਤੇ ਦੋ ਪਿਤਾ ਹਨ। ਅਸਲ ਵਿਚ 4 ਸਾਲ ਦੀ ਇਕ ਬੱਚੀ ਜੋ ਜਾਰਜੀਆ ਦੇ ਕੋਲਬੰਸ ਸ਼ਹਿਰ ਵਿਚ ਆਪਣਾ ਫੁੱਟਬਾਲ ਮੈਚ ਖੇਡਣ ਆਈ ਸੀ। ਇਸੇ ਦੋਰਾਨ ਉਸ ਨੂੰ ਸਹਿਯੋਗ ਦੇਣ ਲਈ ਮੈਦਾਨ ਵਿਚ ਉਸ ਦੀਆਂ ਦੋ ਮਾਂਵਾਂ ਅਤੇ ਦੋ ਪਿਤਾ ਮੌਜੂਦ ਸਨ। ਤੁਸੀਂ ਵੀ ਇਸ ਗੱਲ ਦੀ ਸੱਚਾਈ ਜਾਨਣਾ ਚਾਹੋਗੇ ਕਿ ਅਜਿਹਾ ਕਿਵੇਂ ਹੋ ਸਕਦਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਨ੍ਹਾਂ ਵਿਚੋਂ ਇਕ ਉਸ ਦੇ ਬਾਇਓਲੋਜੀਕਲ ਮਾਤਾ-ਪਿਤਾ ਸਨ 'ਤੇ ਦੂਜੇ ਮਤਰੇਏ ਮਾਤਾ-ਪਿਤਾ ਸਨ।
ਇਹ ਹੈ ਪੂਰਾ ਮਾਮਲਾ

PunjabKesari
ਫੇਸਬੁੱਕ 'ਤੇ ਇਸ ਤਸਵੀਰ ਨੂੰ ਐਮਿਲੀ ਪਲੇਅਰ ਨਾਂ ਦੀ ਔਰਤ ਨੇ ਸ਼ੇਅਰ ਕੀਤਾ ਸੀ, ਜੋ 4 ਸਾਲ ਦੀ ਮੇਅਲਿਨ ਪਲੇਅਰ ਦੀ ਮਤਰੇਈ ਮਾਂ ਹੈ। ਉਨ੍ਹਾਂ ਨੇ ਲਿਖਿਆ ਮੇਅਲਿਨ ਆਪਣਾ ਫੁੱਟਬਾਲ ਮੈਚ ਖੇਡਣ ਆਈ ਸੀ। ਉਸ ਲਈ ਇਕੱਠੇ 4 ਸਮਰਥਕ ਮੈਦਾਨ ਵਿਚ ਆਏ ਸਨ। ਚਾਰਾਂ ਨੇ ਨੀਲੇ ਰੰਗ ਦੀ ਕਮੀਜ਼ ਪਾਈ ਸੀ। ਸ਼ੇਅਰ ਕਰਨ ਮਗਰੋਂ ਇਹ ਤਸਵੀਰ ਵਾਇਰਲ ਹੋ ਗਈ ਅਤੇ ਲੋਕਾਂ ਨੇ ਉਨ੍ਹਾਂ ਦੀ ਕਾਫੀ ਪ੍ਰਸ਼ੰਸਾ ਕੀਤੀ। ਇਸ ਤਸਵੀਰ ਨੂੰ ਕਰੀਬ 1 ਲੱਖ ਲੋਕਾਂ ਨੇ ਸ਼ੇਅਰ ਕੀਤਾ ਜਦਕਿ 32 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ। 

PunjabKesari
ਇਕ ਵੇਬਸਾਈਟ ਮੁਤਾਬਕ ਮੇਅਲਿਨ ਦੇ ਹਰ ਮੈਚ ਵਿਚ ਸਮਰਥਨ ਦੇਣ ਲਈ 4 ਲੋਕ ਐਮਿਲੀ ਪਲੇਅਰ (ਮਤਰੇਈ ਮਾਂ), ਰਿੱਕੀ ਪਲੇਅਰ (ਬਾਇਓਲੋਜੀਕਲ ਪਿਤਾ), ਕਲਾਰਾ ਕੇਜਿਉ (ਬਾਇਓਲੋਜੀਕਲ ਮਾਂ) ਅਤੇ ਐਲੇਕਸ ਕੇਜਿਉ (ਮਤਰੇਏ ਪਿਤਾ) ਜ਼ਰੂਰ ਪਹੁੰਚਦੇ ਹਨ। ਐਮਿਲੀ ਨੇ ਦੱਸਿਆ ਕਿ ਮੇਅਲਿਨ ਦਾ ਜਨਮਦਿਨ ਦੋਵੇਂ ਪਰਿਵਾਰ ਮਿਲ ਕੇ ਮਨਾਉਂਦੇ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਐਮਿਲੀ ਅਤੇ ਰਿੱਕੀ ਦੀ ਇਕ ਹੋਰ ਬੇਟੀ ਹੈ, ਜਿਸ ਦਾ ਨਾਂ ਐਵਰਲੀ ਪਲੇਅਰ ਹੈ। ਐਮਿਲੀ ਨੇ ਦੱਸਿਆ ਕਿ ਅਸੀਂ ਹਰ ਸਥਿਤੀ ਵਿਚ ਇਕ-ਦੂਜੇ ਨੂੰ ਸਮਰਥਨ ਦਿੰਦੇ ਹਾਂ ਅਤੇ ਸਾਰੀਆਂ ਖੁਸ਼ੀਆਂ ਅਤੇ ਸੁੱਖ-ਦੁੱਖ ਸ਼ੇਅਰ ਕਰਦੇ ਹਾਂ।


Related News