ਨਿਊਜ਼ੀਲੈਂਡ 'ਚ ਲੱਗੇ ਤੇਜ਼ ਭੂਚਾਲ ਦੇ ਝਟਕੇ

Monday, Jun 17, 2019 - 03:26 PM (IST)

ਨਿਊਜ਼ੀਲੈਂਡ 'ਚ ਲੱਗੇ ਤੇਜ਼ ਭੂਚਾਲ ਦੇ ਝਟਕੇ

ਵੇਲਿੰਗਟਨ (ਏਜੰਸੀ)-ਨਿਊਜ਼ੀਲੈਂਡ ਵਿਚ ਐਲ.ਐਸਪੇਰਾਂਸ ਰਾਕ ਤੋਂ 135 ਕਿਲੋਮੀਟਰ ਪੂਰਬੀ ਇਲਾਕੇ ਵਿਚ ਸੋਮਵਾਰ ਨੂੰ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.0 ਮਾਪੀ ਗਈ। ਅਮਰੀਕੀ ਭੂ-ਵਿਗਿਆਨੀ ਸਰਵੇਖਣ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਕੌਮਾਂਤਰੀ ਸਮੇਂ ਅਨੁਸਾਰ 06.02 ਵਜੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ 16.0 ਕਿਮੀ. ਦੀ ਡੂੰਘਾਈ ਵਿਚ 30.9381 ਡਿਗਰੀ ਦੱਖਣੀ ਵਿਥਕਾਰ ਅਤੇ 177.5972 ਡਿਗਰੀ ਪੱਛਮੀ ਦੇਸ਼ਾਂਤਰ 'ਤੇ ਸਥਿਤ ਸੀ।


author

Sunny Mehra

Content Editor

Related News