ਅਮਰੀਕਾ ਦੀ ਪੇਨਸਿਲਵੇਨੀਆ ਅਸੈਂਬਲੀ ''ਚ ਸਿੱਖ ਵਿਰੋਧੀ ਦੰਗਿਆਂ ''ਤੇ ਪ੍ਰਸਤਾਵ ਲਿਆ ਗਿਆ ਵਾਪਸ
Friday, Nov 16, 2018 - 01:18 AM (IST)

ਨਿਊਯਾਰਕ — ਭਾਰਤ 'ਚ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਨਿੰਦਾ ਲਈ ਅਮਰੀਕਾ ਦੇ ਪੇਨਸਿਲਵੇਨੀਆ ਸੂਬੇ ਦੀ ਅਸੈਂਬਲੀ 'ਚ ਪਾਸ ਇਕ ਪ੍ਰਸਤਾਵ ਵਾਪਸ ਲੈ ਲਿਆ ਗਿਆ ਹੈ। ਸੂਤਰਾਂ ਨੇ ਆਖਿਆ ਕਿ ਵਿਧੀ ਬਣਾਉਣ ਵਾਲਿਆਂ ਅਤੇ ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰਾਂ ਦੇ ਯਤਨ ਤੋਂ ਬਾਅਦ ਇਹ ਪ੍ਰਸਤਾਵ ਵਾਪਸ ਲਿਆ ਗਿਆ।
ਅਸੈਂਬਲੀ ਨੇ ਦੰਗਿਆਂ ਦੇ 34 ਸਾਲ ਪੂਰੇ ਹੋਣ ਤੋਂ ਕੁਝ ਦਿਨ ਪਹਿਲਾਂ 17 ਅਕਤੂਬਰ ਨੂੰ ਇਹ ਪ੍ਰਸਤਾਵ ਪਾਸ ਕੀਤਾ ਸੀ। ਇਹ ਦੰਗੇ ਮੌਜੂਦਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਏ ਸਨ। ਪ੍ਰਸਤਾਵ 'ਚ 1 ਨਵੰਬਰ ਨੂੰ ਗਲੋਬਲ ਰੂਪ ਤੋਂ ਸਿੱਖ ਕਤਲੇਆਮ ਯਾਦਗਾਰ ਦਿਵਸ ਮਨਾਉਣ ਦਾ ਜ਼ਿਕਰ ਕੀਤਾ ਗਿਆ ਸੀ।