ਦੁੱਖਦਾਇਕ ਖ਼ਬਰ, 9 ਮਹੀਨੇ ਪਹਿਲਾਂ ਕੈਨੇਡਾ ਆਏ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ

01/04/2023 10:20:41 AM

ਸਰੀ (ਰਾਜ ਗੋਗਨਾ)- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਤੋਂ ਫਿਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਬੀਤੇ ਦਿਨ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਇਕ ਪੰਜਾਬੀ ਨੌਜਵਾਨ ਸ਼ਮਸ਼ੇਰ ਗਿੱਲ ਉਰਫ ਸ਼ੈਰੀ ਗਿੱਲ ਦੀ ਹਾਰਟ ਅਟੈਕ ਦੇ ਨਾਲ ਮੌਤ ਹੋਈ। ਇਹ ਨੌਜਵਾਨ ਸ਼ਮਸ਼ੇਰ ਗਿੱਲ ਇੱਥੇ ਆਪਣੀ ਪਤਨੀ ਅਤੇ ਬੱਚੇ ਨਾਲ ਰਹਿ ਰਿਹਾ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਨੌਕਰੀ ਕਰ ਰਹੇ ਭਾਰਤੀਆਂ 'ਤੇ ਵਧੇ ਹਮਲੇ, ਚਿੰਤਾ 'ਚ ਮਾਪੇ

ਸ਼ਮਸ਼ੇਰ ਗਿੱਲ ਦਾ ਸੰਨ- 2019 ਵਿੱਚ ਵਿਆਹ ਹੋਇਆ ਸੀ ਅਤੇ ਪੰਜਾਬ ਤੋਂ ਉਹ ਮੁੱਲਾਂਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਦੇ ਨਾਲ ਸਬੰਧਤ ਸੀ। ਇੱਥੇ ਦੱਸਣਯੋਗ ਹੈ ਸਿਰਫ ਹਾਰਟ ਅਟੈਕ ਦੇ ਨਾਲ ਹੀ ਨਹੀਂ ਸਗੋਂ ਵੱਡੇ ਪੱਧਰ 'ਤੇ ਪੰਜਾਬ ਤੋਂ ਗਏ ਨੌਜਵਾਨ ਕੈਨੇਡਾ ਵਿਚ ਮਾਰੇ ਜਾ ਰਹੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News