ਕੋਰੋਨਾ ਮਰੀਜ਼ਾਂ ’ਚ ਮਿਲਿਆ 6 ਮਾਲੀਕਿਊਲ ਦਾ ਪੈਟਰਨ

Sunday, Jun 28, 2020 - 01:17 AM (IST)

ਕੋਰੋਨਾ ਮਰੀਜ਼ਾਂ ’ਚ ਮਿਲਿਆ 6 ਮਾਲੀਕਿਊਲ ਦਾ ਪੈਟਰਨ

ਵਾਸ਼ਿੰਗਟਨ – ਵਿਗਿਆਨੀਆਂ ਨੂੰ ਕੋਰੋਨਾ ਮਰੀਜਾਂ ’ਚ 6 ਮਾਲੀਕਿਊਲ ਦਾ ਪੈਟਰਨ ਮਿਲਿਆ ਹੈ ਜੋ ਇਲਾਜ ’ਚ ਮਦਦਗਾਰ ਸਾਬਤ ਹੋ ਸਕਦਾ ਹੈ। ਉਨ੍ਹਾਂ ਨੇ ਮਰੀਜਾਂ ’ਚ ਵਾਇਰਸ ਪ੍ਰਤੀ ਰੋਗ ਰੋਕੂ ਪ੍ਰਤੀਕਿਰਿਆ ਦਾ ਮੁਲਾਂਕਣ ਕਰ ਕੇ 6 ਅਣੁਆਂ ਦੇ ਅਨੋਖੇ ਪੈਟਰਨ ਦੀ ਪਛਾਣ ਕੀਤੀ ਹੈ। ਇਸ ਪੈਟਰਨ ਦਾ ਇਸਤੇਮਾਲ ਕਰ ਕੇ ਬੀਮਾਰੀ ਲਈ ਮੈਡੀਕਲੀ ਲੱਛਣਾਂ ਤੱਕ ਦਵਾਈ ਪਹੁੰਚਾਈ ਜਾ ਸਕਦੀ ਹੈ। ਇਸ ਨਾਲ ਮਰੀਜ ਨੂੰ ਇਸ ਦਾ ਫਾਇਦਾ ਛੇਤੀ ਹੋ ਸਕਦਾ ਹੈ। ਬ੍ਰਿਟੇਨ ਦੇ ਲਾਸਨ ਸਿਹਤ ਖੋਜ ਸੰਸਥਾਨ ਦੇ ਖੋਜਕਾਰਾਂ ਨੇ ਲੰਡਨ ਹੈਲਥ ਸਾਇੰਸੇਜ਼ ਸੈਂਟਰ ’ਚ ਭਰਤੀ ਗੰਭੀਰ ਰੂਪ ਨਾਲ ਬੀਮਾਰ ਕੋਰੋਨਾ ਮਰੀਜਾਂ ਦੇ ਖੂਨ ਦੇ ਨਮੂਨਿਆਂ ਦਾ ਮੁਲਾਂਕਣ ਕੀਤਾ।

ਤੰਦਰੁਸਤ ਕੋਸ਼ਿਕਾਵਾਂ ਨੂੰ ਨੁਕਸਾਨ

ਵਿਗਿਆਨੀਆਂ ਮੁਤਾਬਕ ਕੁਝ ਕੋਰੋਨਾ ਮਰੀਜਾਂ ਦਾ ਇਮਿਊਨ ਸਿਸਟਮ ਵਾਇਰਸ ਦੇ ਖਿਲਾਫ ਵੱਧ ਪ੍ਰਤੀਕਿਰਿਆ ਦਿੰਦਾ ਹੈ। ਇਹ ਸਾਈਟੋਕਿਨ ਸਟਾਰਮ ਪੈਦਾ ਕਰਦਾ ਹੈ ਅਤੇ ਇਸ ’ਚ ਸਰੀਰ ਦੇ ਕੁਦਰਤੀ ਸੋਜ ਸਬੰਧੀ ਅਣੁ ਦਾ ਵਧਿਆ ਹੋਇਆ ਪੱਧਰ ਤੰਦਰੁਸਤ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਖੋਜ ’ਚ ਵਿਗਿਆਨੀਆਂ ਨੇ 30 ਮਰੀਜਾਂ ਦਾ ਮੁਲਾਂਕਣ ਕੀਤਾ, ਜਿਸ ’ਚ 10 ਕੋਰੋਨਾ ਮਰੀਜ, 10 ਹੋਰ ਇਨਫੈਕਸ਼ਨ ਦੇ ਮਰੀਜ ਅਤੇ 10 ਤੰਦਰੁਸਤ ਮੁਕਾਬਲੇਬਾਜ਼ ਸ਼ਾਮਲ ਸਨ।


author

Khushdeep Jassi

Content Editor

Related News