ਪਤਨੀ ਤੇ ਦੋ ਧੀਆਂ ਦੇ ਕਤਲ ਕਰਨ ਵਾਲੇ ਦੋਸ਼ੀ ਨੂੰ ਪਾਕਿ ਅਦਾਲਤ ਨੇ ਸੁਣਾਈ ਫ਼ਾਂਸੀ ਦੀ ਸਜ਼ਾ
Sunday, Jun 04, 2023 - 02:07 PM (IST)
ਗੁਰਦਾਸਪੁਰ/ਮਿਰਜ਼ਾਪੁਰ (ਵਿਨੋਦ)- ਜੁਲਾਈ 2021 ’ਚ ਪਾਕਿਸਤਾਨ ਦੇ ਸ਼ਿਕਾਰਪੁਰ ਜ਼ਿਲ੍ਹੇ ’ਚ ਗੜੀ ਯਾਮੀਨ ਤਾਤੁਲਾ ਦੇ ਮਿਰਜ਼ਾਪੁਰ ਇਲਾਕੇ ਦੇ ਨਜ਼ਦੀਕ ਪਿੰਡ ਫ਼ਕੀਰ ’ਚ ਇਕ ਵਿਅਕਤੀ ਨੂੰ ਆਪਣੀ ਪਤਨੀ, ਦੋ ਕੁੜੀਆਂ, ਸਾਲੀ ਅਤੇ ਸਾਲੇ ਦੇ ਕਤਲ ਕਰਨ ਦੇ ਦੋਸ਼ ’ਚ ਅਦਾਲਤ ਨੇ ਦੋਸ਼ੀ ਮੰਨ ਕੇ ਉਸ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ। ਜਾਣਕਾਰੀ ਮੁਤਾਬਕ ਸ਼ਿਕਾਰਪੁਰ ਵਿਚ ਮਾਡਲ ਕ੍ਰਿਮੀਨਲ ਟਰਾਇਲ ਕੋਰਟ ਦੀ ਪ੍ਰਧਾਨਗੀ ਕਰ ਰਹੇ ਵਧੀਕ ਜ਼ਿਲ੍ਹਾ ਤੇ ਸ਼ੈਸਨ ਜੱਜ ਤਾਰਿਕ ਭੱਟੀ ਨੇ ਦੋਸ਼ੀ ਗੁਲਾਮ ਅਸਗਰ ਪੁੱਤਰ ਗੁਲਾਮ ਰਸੂਲ ਜੁਨੇਜੋ ਨੂੰ ਦੋਸ਼ੀ ਮੰਨਦੇ ਹੋਏ ਫ਼ਾਂਸੀ ਦੀ ਸਜ਼ਾ ਅਤੇ 25 ਲੱਖ ਰੁਪਏ ਜੁਰਮਾਨੇ ਦਾ ਆਦੇਸ਼ ਸੁਣਾਇਆ ਹੈ।
ਇਹ ਵੀ ਪੜ੍ਹੋ- ਮੰਤਰੀ ਧਾਲੀਵਾਲ ਦਾ ਵੱਡਾ ਐਲਾਨ, ਰਾਵੀ ਦਰਿਆ ਦੀ ਭੇਟ ਚੜੀਆਂ ਜ਼ਮੀਨਾਂ ਦਾ ਮੁਆਵਜ਼ਾ ਦੇਵੇਗੀ ਸਰਕਾਰ
ਮ੍ਰਿਤਕ ਮਹਿਲਾ ਦੇ ਨਜ਼ਦੀਕ ਰਿਸ਼ਤੇਦਾਰ ਅਬਦੁੱਲ ਗਨੀ ਜੁਨੇਜੋ ਦੀ ਸ਼ਿਕਾਇਤ ’ਤੇ 9 ਜੁਲਾਈ 2021 ਨੂੰ ਮੀਲਪੁਰ ਪੁਲਸ ਸਟੇਸ਼ਨ ਵਿਚ ਦੋਸ਼ੀ ਦੇ ਵਿਰੁੱਧ ਇਨ੍ਹਾਂ ਕਤਲ ਸਬੰਧੀ ਕੇਸ ਦਰਜ ਕੀਤਾ ਗਿਆ ਸੀ। ਦਰਜ ਕੇਸ ਅਨੁਸਾਰ ਦੋਸ਼ੀ ਗੁਲਾਮ ਅਸਗਰ ਨੇ ਗੁੱਸੇ ਵਿਚ ਆ ਕੇ ਆਪਣੀ ਸਾਲੀ ਫ਼ਰਜਾਨਾ ਸਮੇਤ ਆਪਣੀ ਪਤਨੀ ਸਲਮਾ ਜੁਨੇਜੋ, ਕੁੜੀਆਂ ਕਬੀਰਾਨ (8) ਆਕਸ਼ਾ (7) ਸਾਲ ਅਤੇ ਸਾਲੇ ਰਮਜਾਨ ’ਤੇ ਅੰਨੇਵਾਹ ਫ਼ਾਇਰਿੰਗ ਕਰ ਕੇ ਸਾਰਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ, ਜਦਕਿ ਇਕ ਕੁੜੀ ਅਜਰਾ ਇਸ ਹਮਲੇ ’ਚ ਜ਼ਖ਼ਮੀ ਹੋ ਗਈ ਸੀ।
ਇਹ ਵੀ ਪੜ੍ਹੋ- ਹੋਪਰਜ਼ ਰੈਸਟੋਰੈਂਟ ’ਚ ਮੁੜ ਪੁਲਸ ਦਾ ਛਾਪਾ, ਪਹਿਲਾਂ ਮੈਨੇਜਰ ਤੇ ਹੁਣ ਮਾਲਕ ਨਾਮਜ਼ਦ, ਵਧੀਆਂ ਧਾਰਾਵਾਂ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।