ਉੱਤਰੀ ਇਟਲੀ ''ਚ ਲਾਪਤਾ ਹੋਇਆ ਹੈਲੀਕਾਪਟਰ, 7 ਲੋਕ ਹਨ ਸਵਾਰ

Friday, Jun 10, 2022 - 03:28 PM (IST)

ਉੱਤਰੀ ਇਟਲੀ ''ਚ ਲਾਪਤਾ ਹੋਇਆ ਹੈਲੀਕਾਪਟਰ, 7 ਲੋਕ ਹਨ ਸਵਾਰ

ਅੰਕਾਰਾ (ਭਾਸ਼ਾ)- ਉੱਤਰੀ ਇਟਲੀ ਵਿੱਚ ਇਕ ਹੈਲੀਕਾਪਟਰ ਲਾਪਤਾ ਹੋ ਗਿਆ, ਜਿਸ ਵਿਚ ਤੁਰਕੀ ਦੇ ਚਾਰ ਨਾਗਰਿਕਾਂ ਸਮੇਤ ਸੱਤ ਲੋਕ ਸਵਾਰ ਹਨ। ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ। NTV ਟੈਲੀਵਿਜ਼ਨ ਦੀ ਰਿਪੋਰਟ ਅਨੁਸਾਰ ਹੈਲੀਕਾਪਟਰ ਨੇ ਲੂਕਾ ਸ਼ਹਿਰ ਤੋਂ ਟ੍ਰੇਵਿਸੋ ਲਈ ਉਡਾਣ ਭਰੀ ਪਰ ਮੋਡੇਨਾ ਖੇਤਰ ਦੇ ਨੇੜੇ ਇਸ ਦਾ ਰਾਡਾਰ ਨਾਲ ਸੰਪਰਕ ਟੁੱਟ ਗਿਆ। 

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਗੈਂਗਸਟਰ ਜੀਵਨ ਜੌਹਲ ਦਾ ਗੋਲੀ ਮਾਰ ਕੇ ਕਤਲ, ਦੋਸਤ ਦੀ ਵੀ ਮਿਲੀ ਲਾਸ਼

ਇਟਲੀ ਦੇ ਅਧਿਕਾਰੀ ਹੈਲੀਕਾਪਟਰ ਦੀ ਭਾਲ ਕਰ ਰਹੇ ਹਨ। ਖ਼ਬਰਾਂ ਮੁਤਾਬਕ ਤੁਰਕੀ ਦੇ ਨਾਗਰਿਕ 'ਐਕਸਾਸੀਬਾਸੀ ਕੰਪਨੀ' (Exacibasi Company) ਦੇ ਕਰਮਚਾਰੀ ਹਨ, ਜੋ ਇਟਲੀ 'ਚ ਇਕ ਵਪਾਰ ਮੇਲੇ 'ਚ ਹਿੱਸਾ ਲੈਣ ਪਹੁੰਚੇ ਸਨ। ਹੈਲੀਕਾਪਟਰ ਇੱਕ ਇਤਾਲਵੀ ਸੈਨੇਟਰੀ ਅਤੇ ਘਰੇਲੂ ਸਫਾਈ ਉਤਪਾਦਾਂ ਦੀ ਕੰਪਨੀ ਦਾ ਸੀ ਅਤੇ ਗਾਹਕਾਂ ਨੂੰ ਇਸਦੀ ਫੈਕਟਰੀ ਵਿੱਚ ਲਿਜਾਣ ਲਈ ਵਰਤਿਆ ਜਾਂਦਾ ਸੀ।

ਪੜ੍ਹੋ ਇਹ ਅਹਿਮ ਖ਼ਬਰ- ਏਸ਼ੀਆਈ ਦੇਸ਼ ਥਾਈਲੈਂਡ ਨੇ 'ਭੰਗ' ਨੂੰ ਦਿੱਤੀ ਕਾਨੂੰਨੀ ਮਾਨਤਾ, ਲੋਕਾਂ ਨੇ ਮਨਾਇਆ ਜਸ਼ਨ


author

Vandana

Content Editor

Related News