ਸੁਨਕ ਲਈ ਵੱਡੀ ਚੁਣੌਤੀ, ਅਧਿਆਪਕਾਂ ਸਮੇਤ ਇਹ ਕਰਮਚਾਰੀ ਹੜਤਾਲ ''ਤੇ

02/01/2023 3:59:04 PM

ਲੰਡਨ (ਭਾਸ਼ਾ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਹੁਣ ਇਕ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ। ਅਸਲ ਵਿਚ ਬ੍ਰਿਟੇਨ ਨੇ ਬੁੱਧਵਾਰ ਨੂੰ ਇੱਕ ਦਹਾਕੇ ਦੀ ਸਭ ਤੋਂ ਵੱਡੀ ਉਦਯੋਗਿਕ ਕਾਰਵਾਈ ਦਾ ਸਾਹਮਣਾ ਕੀਤਾ, ਜਦੋਂ ਅਧਿਆਪਕ, ਯੂਨੀਵਰਸਿਟੀ ਲੈਕਚਰਾਰ, ਰੇਲ ਤੇ ਬੱਸ ਡਰਾਈਵਰ ਅਤੇ ਜਨਤਕ ਖੇਤਰ ਦੇ ਕਰਮਚਾਰੀ ਤਨਖਾਹ ਦੀਆਂ ਬਿਹਤਰ ਸ਼ਰਤਾਂ ਦੀ ਮੰਗ ਨੂੰ ਲੈ ਕੇ ਹੜਤਾਲ 'ਤੇ ਚਲੇ ਗਏ।ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਸਰਕਾਰੀ ਬੁਲਾਰੇ ਨੇ ਮੰਨਿਆ ਕਿ ਜਨਤਕ ਹੜਤਾਲ ਦੀ ਕਾਰਵਾਈ ਜਨਤਾ ਲਈ “ਬਹੁਤ ਮੁਸ਼ਕਲ” ਸਾਬਤ ਹੋਵੇਗੀ।

PunjabKesari

ਇੰਗਲੈਂਡ ਅਤੇ ਵੇਲਜ਼ ਵਿੱਚ ਅਧਿਆਪਕ, ਜੋ ਨੈਸ਼ਨਲ ਐਜੂਕੇਸ਼ਨ ਯੂਨੀਅਨ (NEU) ਦੇ ਮੈਂਬਰ ਹਨ ਵਾਕਆਊਟ ਕਰ ਰਹੇ ਹਨ, ਇਸ ਨਾਲ ਅੰਦਾਜ਼ਨ 23,000 ਸਕੂਲ ਪ੍ਰਭਾਵਿਤ ਹੋ ਰਹੇ ਹਨ। ਅੰਦਾਜ਼ੇ ਦੱਸਦੇ ਹਨ ਕਿ ਖੇਤਰ ਵਿੱਚ ਲਗਭਗ 85 ਪ੍ਰਤੀਸ਼ਤ ਸਕੂਲ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ 'ਤੇ ਬੰਦ ਰਹਿਣਗੇ, ਜਿਸ ਨਾਲ ਕੰਮ 'ਤੇ ਜਾਣ ਵਾਲੇ ਮਾਪੇ ਪ੍ਰਭਾਵਿਤ ਹੋਣਗੇ।ਯੂਕੇ ਦੇ ਸਿੱਖਿਆ ਸਕੱਤਰ ਗਿਲੀਅਨ ਕੀਗਨ ਨੇ ਜ਼ੋਰ ਦੇ ਕੇ ਕਿਹਾ ਕਿ "ਮਹਿੰਗਾਈ ਨੂੰ ਰੋਕਣ" ਅਤੇ ਤਨਖਾਹਾਂ ਵਿੱਚ ਵਾਧਾ ਅਸੰਭਵ ਹੈ ਭਾਵੇਂ ਕਿ ਗੱਲਬਾਤ ਜਾਰੀ ਹੈ।ਮੰਤਰੀ ਨੇ ਕਿਹਾ ਕਿ “ਮੈਂ ਯੂਨੀਅਨਾਂ ਦੇ ਹੜਤਾਲ ਦੇ ਫ਼ੈਸਲੇ ਤੋਂ ਨਿਰਾਸ਼ ਹਾਂ।  

ਪੜ੍ਹੋ ਇਹ ਅਹਿਮ ਖ਼ਬਰ- UK 'ਚ ਮਿਲ ਰਿਹੈ 5 ਸਾਲ ਦਾ ਵਰਕ ਪਰਮਿਟ, ਜਲਦ ਕਰੋ ਅਪਲਾਈ

RMT ਅਤੇ Aslef ਵਰਕਰਜ਼ ਯੂਨੀਅਨਾਂ ਦੇ ਰੇਲ ਡਰਾਈਵਰ ਲੰਦਨ ਵਿੱਚ ਬੱਸ ਡਰਾਈਵਰਾਂ ਸਮੇਤ ਤਨਖਾਹ ਅਤੇ ਸ਼ਰਤਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਵਿੱਚ ਹੜਤਾਲ ਕਰ ਰਹੇ ਹਨ। 124 ਸਰਕਾਰੀ ਵਿਭਾਗਾਂ ਅਤੇ ਹੋਰ ਜਨਤਕ ਖੇਤਰ ਦੇ ਅਦਾਰਿਆਂ ਵਿੱਚ ਕੰਮ ਕਰਦੇ ਲਗਭਗ 100,000 ਸਿਵਲ ਕਰਮਚਾਰੀ ਵੀ ਬਿਹਤਰ ਤਨਖਾਹ ਅਤੇ ਕੰਮ ਦੀਆਂ ਸਥਿਤੀਆਂ ਨੂੰ ਲੈ ਕੇ ਵਿਵਾਦ ਵਿੱਚ ਹੜਤਾਲ 'ਤੇ ਹਨ।ਅਗਲੇ ਹਫ਼ਤੇ ਸਿਹਤ ਖੇਤਰ ਨਾਲ ਸਬੰਧਤ ਨਰਸਾਂ ਅਤੇ ਐਂਬੂਲੈਂਸ ਕਰਮਚਾਰੀ ਬਿਹਤਰ ਤਨਖਾਹਾਂ ਅਤੇ ਕੰਮ ਦੀਆਂ ਸਥਿਤੀਆਂ ਨੂੰ ਲੈ ਕੇ 6 ਫਰਵਰੀ ਤੋਂ ਹੜਤਾਲ ਦਾ ਇੱਕ ਹੋਰ ਦੌਰ ਸ਼ੁਰੂ ਕਰਨਗੇ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News