ਖੇਡਦੇ ਸਮੇਂ ਬੱਚੇ ਦੇ ਹੱਥ ਲੱਗੀ ''ਬੰਦੂਕ'', ਚਲੀ ਗੋਲੀ ਤੇ ਫਿਰ.....
Tuesday, Aug 27, 2024 - 11:39 AM (IST)
ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਦੇ ਸੂਬੇ ਯੂਟਾ ਦੇ ਕਸਬੇ ਸਾਲਟ ਲੇਕ ਵਿੱਚ ਲਿਵਿੰਗ ਰੂਮ ਵਿੱਚ ਖੇਡਦੇ ਸਮੇਂ ਇੱਕ ਬੱਚੇ ਨੇ ਗ਼ਲਤੀ ਨਾਲ ਬੰਦੂਕ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ। ਘਟਨਾ ਦੇ ਸਮੇਂ ਮਾਤਾ-ਪਿਤਾ ਕਮਰੇ ਦੇ ਬਾਹਰ ਸਨ।ਪੰਜ ਸਾਲ ਦੇ ਬੱਚੇ ਨੂੰ ਖੇਡਦੇ ਸਮੇਂ ਬੰਦੂਕ ਆਪਣੇ ਮਾਤਾ-ਪਿਤਾ ਦੇ ਬੈੱਡਰੂਮ 'ਚੋਂ ਮਿਲੀ ਸੀ, ਜਿਸ ਨੂੰ ਉਸ ਨੇ ਖਿਡੌਣਾ ਬੰਦੂਕ ਸਮਝਿਆ। ਫਿਰ ਗ਼ਲਤੀ ਨਾਲ ਬੰਦੂਕ ਚਲ ਗਈ ਅਤੇ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਆਂਧਰਾ ਪ੍ਰਦੇਸ਼ ਦੇ ਨੌਜਵਾਨ ਦੀ ਡੁੱਬਣ ਕਾਰਨ ਮੌਤ
ਇਹ ਘਟਨਾ ਅਮਰੀਕਾ ਦੇ ਇਕ ਛੋਟੇ ਜਿਹੇ ਕਸਬੇ ਸਾਲਟ ਲੇਕ ਦੀ ਹੈ।ਇਹ ਬੱਚਾ ਖੇਡਦੇ ਹੋਏ ਆਪਣੇ ਮਾਤਾ-ਪਿਤਾ ਦੇ ਬੈੱਡਰੂਮ ਵਿੱਚ ਚਲਾ ਗਿਆ ਸੀ, ਜਿੱਥੇ ਉਸ ਨੂੰ ਬੰਦੂਕ ਮਿਲੀ। ਫਿਰ ਉਸ ਨੇ ਇਸ ਨੂੰ ਬਾਹਰ ਕੱਢਿਆ ਅਤੇ ਗਲਤੀ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਬਾਹਰ ਬੈਠਾ ਪਿਤਾ ਅੰਦਰ ਭੱਜਿਆ, ਤਾਂ ਉਸ ਦੇ ਪੁੱਤਰ ਦੀ 'ਮੌਕੇ 'ਤੇ ਹੀ ਮੌਤ ਹੋ ਚੁੱਕੀ ਸੀ। ਇਸ ਘਟਨਾ ਸਬੰਧੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ ਜਾਂ ਨਹੀਂ ਇਹ ਪਤਾ ਨਹੀਂ ਲੱਗ ਸਕਿਆ ਹੈ।ਪਰ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਕਈ ਲੋਕਾਂ ਦਾ ਕਹਿਣਾ ਹੈ ਕਿ ਅਜਿਹੀ ਲਾਪਰਵਾਹੀ ਮਾਪਿਆਂ ਲਈ ਲਾਹੇਵੰਦ ਨਹੀਂ ਹੈ।ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਹਥਿਆਰ ਤੱਕ ਉਨ੍ਹਾਂ ਦੇ ਬੱਚਿਆਂ ਦੀ ਪਹੁੰਚ ਨਾ ਹੋਵੇ। ਕਈਆਂ ਦਾ ਕਹਿਣਾ ਹੈ ਕਿ ਇਸ ਘਟਨਾ ਲਈ ਮਾਪੇ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।