ਨਿਊਯਾਰਕ ''ਚ ਵੇਚਿਆ ਗਿਆ 709 ਕੈਰਟ ਦਾ ਹੀਰਾ, ਕੀਮਤ ਪਈ 65 ਲੱਖ ਡਾਲਰ

Friday, Dec 08, 2017 - 09:16 AM (IST)

ਨਿਊਯਾਰਕ— ਸੀਅਰਾ ਲਿਓਨ 'ਚ ਮਿਲਿਆ 709 ਕੈਰਟ ਦਾ ਹੀਰਾ ਨੀਲਾਮ ਹੋ ਗਿਆ ਤੇ ਇਸ ਦਾ ਮੁੱਲ 65 ਲੱਖ ਡਾਲਰ ਤੋਂ ਵੱਧ ਪਿਆ।  ਰਾਪਾਪੋਰਟ ਸਮੂਹ ਅਨੁਸਾਰ ਇਹ ਹੀਰਾ 14ਵੀਂ ਸਦੀ ਤੱਕ ਲੱਭਿਆ ਗਿਆ ਸਭ ਤੋਂ ਵੱਡਾ ਹੀਰਾ ਹੈ, ਜੋ ਸੀਅਰਾ ਲਿਓਨ ਦੀ ਸਰਕਾਰ ਵਲੋਂ ਨਿਊਯਾਰਕ 'ਚ ਨੀਲਾਮ ਕੀਤਾ ਗਿਆ। ਕੰਪਨੀ ਦਾ ਕਹਿਣਾ ਹੈ ਕਿ 59 ਫੀਸਦੀ ਰਕਮ ਪੱਛਮੀ ਅਫਰੀਕੀ ਮੁਲਕ ਦੀ ਸਰਕਾਰ ਕੋਲ ਜਾਵੇਗੀ, ਜਦਕਿ 26 ਫੀਸਦੀ ਰਕਮ ਉਨ੍ਹਾਂ ਲੋਕਾਂ ਕੋਲ ਜਾਵੇਗੀ, ਜਿਨ੍ਹਾਂ ਨੇ ਇਹ ਹੀਰਾ ਲੱਭਿਆ ਹੈ। ਮਾਰਚ 'ਚ ਇਸ ਦੀ ਖੋਜ ਕਾਰਨ ਇਕ ਸਨਸਨੀ ਪੈਦਾ ਹੋਈ ਰਾਪਾਪੋਰਟ ਸਮੂਹ ਨੇ ਇਸ ਦੀ ਨੀਲਾਮੀ ਮੌਕੇ ਇਸ ਦਾ ਨਾਂਅ 'ਸ਼ਾਂਤੀ ਹੀਰਾ' ਰੱਖਿਆ ਤੇ ਕਿਹਾ ਕਿ ਇਸ ਦੀ ਵਿਕਰੀ ਨਾਲ ਇਸ ਖੇਤਰ 'ਚ ਜੀਵਨ ਬਚਾਓ ਢਾਂਚਾ ਪ੍ਰਦਾਨ ਹੋਵੇਗਾ।  ਇਸ ਹੀਰੇ ਨੂੰ ਬ੍ਰਿਟਿਸ਼ ਜਿਊਲਰ ਲਾਰੈਂਸ ਗਰਾਫ਼ ਨੇ ਖਰੀਦਿਆ  ਸਰਕਾਰ ਇਸ ਹੀਰਾ ਦੀ ਨਿਲਾਮੀ ਕੀਮਤ 7 ਮਿਲੀਅਨ ਡਾਲਰ ਸੋਚ ਰਹੀ ਸੀ ਪਰ ਇਹ 65 ਲੱਖ ਡਾਲਰ 'ਚ ਨੀਲਾਮ ਹੋਇਆ।  


Related News