US ਨੇਵੀ ਦੇ 64 ਫੌਜੀ ਕੋਰੋਨਾ ਨਾਲ ਪੀੜਤ, ਦੂਜਾ ਜੰਗੀ ਜਹਾਜ਼ ਆਇਆ ਵਾਇਰਸ ਦੀ ਲਪੇਟ 'ਚ

04/29/2020 3:14:06 PM

ਵਾਸ਼ਿੰਗਟਨ- ਅਮਰੀਕਾ ਦੇ ਕੈਲੀਫੋਰਨੀਆ ਵਿਚ ਸੈਨ ਡਿਏਗੋ ਜਲ ਸੈਨਾ ਅੱਡੇ ਵਿਚ ਵਿਨਾਸ਼ਕਾਰੀ ਜੰਗੀ ਜਹਾਜ਼ ਯੂ. ਐੱਸ. ਐੱਸ. ਕਿਡ 'ਤੇ ਤਾਇਨਾਤ 64 ਫੌਜੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਗਏ ਹਨ। ਵਾਸ਼ਿੰਗਟਨ ਦੇ ਸਮਾਚਾਰ ਪੱਤਰ ਡੇਲੀ ਹੈਰਾਲਡ ਵਿਚ ਇਸ ਦੀ ਜਾਣਕਾਰੀ ਦਿੱਤੀ ਗਈ। ਇਸ ਮੁਤਾਬਕ ਜੰਗੀ ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਸਣੇ 300 ਲੋਕ ਇੱਥੇ ਮੌਜੂਦ ਹਨ ਅਤੇ ਮੰਗਲਵਾਰ ਨੂੰ 63 ਫੀਸਦੀ ਲੋਕਾਂ ਦਾ ਟੈਸਟ ਕੀਤਾ ਗਿਆ। 

ਮੀਡੀਆ ਰਿਪੋਰਟ ਮੁਤਾਬਕ ਲੈਫਟੀਨੈਂਟ ਕਮਾਂਡਰ ਮੇਗਨ ਇਸ਼ਾਕ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਸਾਰਿਆਂ ਦਾ ਟੈਸਟ ਕੀਤਾ ਜਾਵੇਗਾ। ਨੌ ਸੈਨਾ ਦਫਤਰ ਨੇ ਵੀ ਇਹ ਜਾਣਕਾਰੀ ਦਿੱਤੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਹਾਜ਼ ਨੂੰ ਸੈਨ ਡਿਏਗੋ ਵਿਚ ਸੈਨੇਟਾਈਜ਼ ਕੀਤਾ ਜਾ ਰਿਹਾ ਹੈ ਜਦ ਕਿ ਕਰੂ ਮੈਂਬਰਾਂ ਨੂੰ ਆਈਸੋਲੇਸ਼ਨ ਅਤੇ ਕੁਆਰੰਟੀਨ ਕੀਤਾ ਗਿਆ ਹੈ। 

ਅਮਰੀਕਾ ਦਾ ਇਹ ਦੂਜਾ ਜੰਗੀ ਜਹਾਜ਼ ਹੈ ਜੋ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋ ਚੁੱਕਾ ਹੈ ਜਦਕਿ ਏਅਰ ਕ੍ਰਾਫਟ ਕੈਰੀਅਰ ਜੰਗੀ ਜਹਾਜ਼ ਯੂ. ਐੱਸ. ਐੱਸ. ਥਿਓਡੋਰ ਰੂਜ਼ਵੇਲਟ ਸਮੁੰਦਰ ਵਿਚ ਤਾਇਨਾਤ ਹੈ। ਕੀਡ ਜੰਗੀ ਜਹਾਜ਼ ਪੂਰਬੀ ਪ੍ਰਸ਼ਾਂਤ ਵਿਚ ਵੱਧ ਰਹੀ ਪਦਾਰਥਾਂ ਦੀ ਤਸਕਰੀ ਰੋਕਣ ਲਈ ਹਾਲ ਹੀ ਵਿਚ ਮੁਹਿੰਮ 'ਤੇ ਲਗਾਇਆ ਗਿਆ ਹੈ। 


Lalita Mam

Content Editor

Related News