62 ਸਾਲਾ ਬਜ਼ੁਰਗ ਨੇ ਨੌਜਵਾਨਾਂ ਨੂੰ ਛੱਡਿਆ ਪਿੱਛੇ, ਪਲੈਂਕ ''ਚ ਬਣਾਇਆ ਵਰਲਡ ਰਿਕਾਰਡ
Tuesday, Feb 25, 2020 - 03:03 PM (IST)

ਸ਼ਿਕਾਗੋ- ਅਮਰੀਕਾ ਦੇ ਸ਼ਿਕਾਗੋ ਦੇ ਪੱਛਮੀ ਹਿੱਸੇ ਨੇਪਰਵਿਲੇ ਦੇ ਰਹਿਣ ਵਾਲੇ 62 ਸਾਲਾ ਸਾਬਕਾ ਅਮਰੀਕੀ ਮਰੀਨ ਅਧਿਕਾਰੀ ਨੇ 8 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਪਲੈਂਕ ਕਰਕੇ ਗਿਨੀਜ਼ ਵਰਲਡ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਇਸ ਰਿਕਾਰਡ ਲਈ ਜਾਰਜ ਨੇ ਪਿਛਲੇ 18 ਮਹੀਨੇ ਰੋਜ਼ਾਨਾ 7 ਘੰਟੇ ਅਭਿਆਸ ਕੀਤਾ। 15 ਫਰਵਰੀ ਨੂੰ ਜਾਰਜ ਨੇ 8 ਘੰਟੇ 5 ਮਿੰਟ ਤੇ 15 ਸਕਿੰਟ ਤੱਕ ਐਬਡੋਮਿਨਲ ਪਲੈਂਕ ਕੀਤਾ ਹੈ।
ਜਾਰਜ ਹੁੱਡ ਨੇ ਪਹਿਲੀ ਵਾਰ 2011 ਵਿਚ ਪਲੈਂਕਿੰਗ ਦਾ ਇਕ ਘੰਟਾ ਤੇ 20 ਮਿੰਟ ਦਾ ਰਿਕਾਰਡ ਬਣਾਇਆ ਸੀ ਪਰ 2016 ਵਿਚ ਚੀਨ ਦੇ ਮਾਓ ਵੇਦੋਂਗ ਨੇ ਉਹਨਾਂ ਦਾ ਰਿਕਾਰਡ ਤੋੜ ਦਿੱਤਾ ਸੀ। ਇਸ ਤੋਂ ਬਾਅਦ ਉਹ ਨਵਾਂ ਰਿਕਾਰਡ ਬਣਾਉਣ ਦੀ ਤਿਆਰੀ ਵਿਚ ਲੱਗ ਗਏ।
Push-ups ਦਾ ਵੀ ਰਿਕਾਰਡ ਤੋੜਨ ਦੀ ਤਿਆਰੀ 'ਚ ਜਾਰਜ
ਜਾਰਜ ਹੁੱਡ ਪਹਿਲਾਂ ਅਮਰੀਕਾ ਦੇ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਵਿਚ ਸੁਪਰਵਾਇਜ਼ਰੀ ਏਜੰਟ ਰਹਿ ਚੁੱਕੇ ਹਨ। ਹੁਣ ਉਹਨਾਂ ਦਾ ਵੱਖਰਾ ਟੀਚਾ ਸਭ ਤੋਂ ਵਧੇਰੇ ਪੁਸ਼ਅਪ ਕਰਨ ਦਾ ਹੈ। ਉਹ ਇਕ ਘੰਟੇ ਵਿਚ 2806 ਪੁਸ਼ਅਪ ਲਗਾ ਕੇ ਮੌਜੂਦਾ ਰਿਕਾਰਡ ਤੋੜਨਾ ਚਾਹੁੰਦੇ ਹਨ।