ਪਾਕਿ ਦੀ ਬਦਹਾਲੀ ਨਾਲ ਟੁੱਟੀ ਕਮਰ, 62 ਫ਼ੀਸਦੀ ਨੌਜਵਾਨ ਛੱਡਣਾ ਚਾਹੁੰਦੇ ਹਨ ਕਰਜ਼ੇ ’ਚ ਡੁੱਬਿਆ ਵਤਨ

Friday, Aug 04, 2023 - 11:39 AM (IST)

ਪਾਕਿ ਦੀ ਬਦਹਾਲੀ ਨਾਲ ਟੁੱਟੀ ਕਮਰ, 62 ਫ਼ੀਸਦੀ ਨੌਜਵਾਨ ਛੱਡਣਾ ਚਾਹੁੰਦੇ ਹਨ ਕਰਜ਼ੇ ’ਚ ਡੁੱਬਿਆ ਵਤਨ

ਜਲੰਧਰ(ਇੰਟ.)– ਪਾਕਿਸਤਾਨ ਦੀ ਮਾਲੀ ਹਾਲਤ ਕਿਸੇ ਤੋਂ ਲੁਕੀ ਨਹੀਂ ਹੈ। ਅਰਥਚਾਰਾ ਢਹਿ-ਢੇਰੀ ਹੋ ਰਿਹਾ ਹੈ, ਮਹਿੰਗਾਈ ਲਗਭਗ 40 ਫੀਸਦੀ ਤਕ ਪਹੁੰਚ ਗਈ ਹੈ। ਪਾਕਿਸਤਾਨੀ ਰੁਪਏ ਦੀ ਕੀਮਤ ਡਿੱਗ ਰਹੀ ਹੈ। ਦੇਸ਼ ਦੀ ਅਜਿਹੀ ਬਦਹਾਲੀ ਕਾਰਨ ਹਜ਼ਾਰਾਂ ਪਾਕਿਸਤਾਨੀ ਯੂਰਪ ਵਿਚ ਕੰਮ ਦੀ ਭਾਲ ’ਚ ਲੀਬੀਆ ਦਾ ਰਸਤਾ ਅਪਣਾ ਰਹੇ ਹਨ। ਇਕ ਮੀਡੀਆ ਰਿਪੋਰਟ ’ਚ ਬੀਤੇ ਸਾਲ ਦੇ ਅਖੀਰ ਵਿਚ ਹੋਏ ਇਕ ਸਰਵੇਖਣ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ 15-24 ਸਾਲ ਦੇ ਉਮਰ ਵਰਗ ਦੇ 62 ਫੀਸਦੀ ਨੌਜਵਾਨ ਕਰਜ਼ੇ ਵਿਚ ਡੁੱਬੇ ਪਾਕਿਸਤਾਨ ਨੂੰ ਛੱਡਣਾ ਚਾਹੁੰਦੇ ਸਨ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ 2023 ਦੀ ਪਹਿਲੀ ਛਮਾਹੀ ’ਚ ਲਗਭਗ 13 ਹਜ਼ਾਰ ਲੋਕ ਲੀਬੀਆ ਜਾਂ ਮਿਸਰ ਜਾਣ ਲਈ ਪਾਕਿਸਤਾਨ ਛੱਡ ਗਏ ਸਨ। ਇਨ੍ਹਾਂ ਵਿਚੋਂ 10 ਹਜ਼ਾਰ ਲੋਕ ਵਾਪਸ ਆਏ ਹੀ ਨਹੀਂ।

ਇਹ ਵੀ ਪੜ੍ਹੋ: ਮੈਕਸੀਕੋ 'ਚ ਡੂੰਘੀ ਖੱਡ 'ਚ ਡਿੱਗੀ ਬੱਸ, 18 ਲੋਕਾਂ ਦੀ ਦਰਦਨਾਕ ਮੌਤ, ਕਈ ਭਾਰਤੀ ਵੀ ਸਨ ਸਵਾਰ

ਦੁਬਈ ਜਾਂ ਮਿਸਰ ਤੋਂ ਵੀ ਲੱਭਦੇ ਹਨ ਗੈਰ-ਕਾਨੂੰਨੀ ਬਦਲ

ਯੂਨਾਨ ’ਚ ਜਹਾਜ਼ ਡੁੱਬਣ ਦੇ ਹਾਦਸੇ ਦੇ ਮਾਮਲੇ ’ਚ ਪਾਕਿਸਤਾਨ ਦੇ ਜਾਂਚ ਇੰਚਾਰਜ ਮੁਹੰਮਦ ਆਲਮ ਸ਼ਿਨਵਾਰੀ ਦੇ ਹਵਾਲੇ ਨਾਲ ਰਿਪੋਰਟ ਵਿਚ ਕਿਹਾ ਗਿਆ ਹੈ ਕਿ 2023 ਦੀ ਛਮਾਹੀ ’ਚ ਯੂਰਪ ਲਈ ਰਵਾਨਾ ਹੋਏ 13 ਹਜ਼ਾਰ ਵਿਅਕਤੀਆਂ ਵਿਚੋਂ ਜਿਹੜੇ 10 ਹਜ਼ਾਰ ਵਾਪਸ ਨਹੀਂ ਆਏ, ਅਸੀਂ ਉਨ੍ਹਾਂ ਬਾਰੇ ਨਹੀਂ ਜਾਣਦੇ ਕਿ ਉਹ ਅਜੇ ਵੀ ਲੀਬੀਆ ਵਿਚ ਹਨ ਜਾਂ ਕਿਸੇ ਯੂਰਪੀ ਦੇਸ਼ ਵਿਚ ਚਲੇ ਗਏ ਹਨ। ਸ਼ਿਨਵਾਰੀ ਦੀ ਦਲੀਲ ਹੈ ਕਿ ਇਨ੍ਹਾਂ ਮਾਰਗਾਂ ਦੀ ਜਾਂਚ ਕਰਨਾ ਬੇਹੱਦ ਮੁਸ਼ਕਲ ਹੈ ਕਿਉਂਕਿ ਅਜਿਹੇ ਮਾਮਲਿਆਂ ’ਚ ਲੋਕ ਸ਼ਿਕਾਇਤ ਕਰਨ ਆਉਂਦੇ ਹੀ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿਚੋਂ ਕਈ ਯਾਤਰੀਆਂ ਨੇ ਦੁਬਈ ਜਾਂ ਮਿਸਰ ਲਈ ਗੈਰ-ਕਾਨੂੰਨੀ ਵੀਜ਼ਾ ਦੇ ਨਾਲ ਜਾਇਜ਼ ਦਸਤਾਵੇਜ਼ਾਂ ’ਤੇ ਉਡਾਣ ਭਰੀ, ਜਿਸ ਕਾਰਨ ਉਨ੍ਹਾਂ ਨੂੰ ਰੋਕਣਾ ਮੁਸ਼ਕਲ ਹੋ ਗਿਆ। ਇਹ ਯਾਤਰਾ ਮਹਿੰਗੀ ਹੈ ਅਤੇ ਇਸ ’ਤੇ ਲੋਕ ਲਗਭਗ ਢਾਈ ਤੋਂ ਤਿੰਨ ਲੱਖ ਰੁਪਏ ਦਾ ਖਰਚਾ ਕਰਨ ਲਈ ਵੀ ਤਿਆਰ ਹਨ। ਰਿਪੋਰਟ ਵਿਚ ਸ਼ਿਨਵਾਰੀ ਨੇ ਦੱਸਿਆ ਕਿ ਉਨ੍ਹਾਂ ਪਿਛਲੇ ਸਾਲ 19 ਹਜ਼ਾਰ ਲੋਕਾਂ ਨੂੰ ਵਿਦੇਸ਼ ਜਾਣ ਤੋਂ ਰੋਕ ਦਿੱਤਾ ਸੀ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਉਹ ਮਨੁੱਖੀ ਸਮੱਗਲਿੰਗ ਦਾ ਸ਼ਿਕਾਰ ਹੋ ਸਕਦੇ ਹਨ।

ਇਹ ਵੀ ਪੜ੍ਹੋ: ਨੇਪਾਲ ਰਾਹੀਂ ਪਾਕਿ ਤੋਂ ਭਾਰਤ ਆਉਂਦੀ ਹੈ 'ਨਕਲੀ ਜਿਗਨਾ', ਮੂਸੇਵਾਲਾ ਦੇ ਕਤਲ 'ਚ ਵੀ ਹੋਈ ਸੀ ਇਸ ਦੀ ਵਰਤੋਂ

ਲੀਬੀਆ ’ਚ ਅਜੇ ਵੀ ਫਸੇ ਹਨ ਪਾਕਿ ਦੇ ਕਈ ਲੋਕ

ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਯੂਰਪ ਨਿਕਲੇ ਕੁਝ ਪਾਕਿਸਤਾਨੀ ਅਜੇ ਵੀ ਲੀਬੀਆ ਵਿਚ ਹੀ ਹਨ। ਉਹ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਵਾਇਸ ਨੋਟਸ ਤੇ ਵੀਡੀਓ ਭੇਜ ਕੇ ਹੋਰ ਜ਼ਿਆਦਾ ਪੈਸਿਆਂ ਦੀ ਮੰਗ ਕਰ ਰਹੇ ਹਨ। ਰਿਪੋਰਟ ਵਿਚ ਅਜਿਹੀ ਵੀਡੀਓ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿਸ ਵਿਚ ਚਿੱਟੀਆਂ ਕੰਧਾਂ ਅਤੇ ਚਿੱਟੇ ਫਰਸ਼ ਵਾਲੇ ਇਕ ਖਿੜਕੀ ਰਹਿਤ ਕਮਰੇ ਵਿਚ 100 ਤੋਂ ਵੱਧ ਵਿਅਕਤੀ ਰਹਿੰਦੇ ਹਨ। ਜ਼ਿਆਦਾਤਰ ਆਦਮੀਆਂ ਨੇ ਗਰਮੀ ਤੋਂ ਬਚਣ ਲਈ ਆਪਣੇ ਅੰਦਰੂਨੀ ਕੱਪੜੇ ਉਤਾਰ ਦਿੱਤੇ ਹਨ, ਕਈ ਲੋਕ ਕੈਮਰੇ ਦੇ ਸਾਹਮਣੇ ਉਨ੍ਹਾਂ ਨੂੰ ਬਾਹਰ ਕੱਢਣ ਦੀ ਬੇਨਤੀ ਕਰ ਰਹੇ ਹਨ। ਸਥਿਤੀ ਇੰਨੀ ਉਲਝਣ ਭਰੀ ਹੈ ਕਿ ਉਨ੍ਹਾਂ ਦੇ ਪਰਿਵਾਰਾਂ ਨੂੰ ਨਹੀਂ ਪਤਾ ਕਿ ਉਹ ਅਜੇ ਵੀ ਸਮੱਗਲਰਾਂ, ਲੀਬੀਆਈ ਅਧਿਕਾਰੀਆਂ ਜਾਂ ਕਿਸੇ ਹੋਰ ਦੇ ਕਬਜ਼ੇ ਵਿਚ ਹਨ। ਉਨ੍ਹਾਂ ਦੇ ਪਰਿਵਾਰਕ ਮੈਂਬਰ ਕਹਿੰਦੇ ਹਨ ਕਿ ਉਨ੍ਹਾਂ ਨੂੰ ਉਹ ਹਰ 2 ਤੋਂ 3 ਦਿਨ ਵਿਚ ਸਿਰਫ ਇਕ ਵਾਰ ਖਾਣਾ ਦਿੰਦੇ ਹਨ ਅਤੇ ਉਹ ਪੈਸੇ ਦੇ ਕੇ ਵੱਡੀ ਮੁਸੀਬਤ ਵਿਚ ਫਸ ਗਏ ਹਨ।

ਇਹ ਵੀ ਪੜ੍ਹੋ: ਮੌਸਮ 'ਤੇ ਭਾਰੀ ਪਈ ਸ਼ਰਧਾ, ਅਮਰਨਾਥ ਯਾਤਰਾ 'ਚ ਸ਼ਰਧਾਲੂਆਂ ਦਾ 10 ਸਾਲ ਦਾ ਰਿਕਾਰਡ ਟੁੱਟਿਆ

ਸਭ ਤੋਂ ਖਤਰਨਾਕ ਸਮੁੰਦਰੀ ਯਾਤਰਾ ਕਰਨ ਲਈ ਤਿਆਰ

ਜੂਨ ਮਹੀਨੇ ’ਚ ਯੂਨਾਨ ਦੇ ਸਮੁੰਦਰ ਵਿਚ ਜਹਾਜ਼ ਹਾਦਸੇ ਵਿਚ ਲਗਭਗ 300 ਪਾਕਿਸਤਾਨੀਆਂ ਦੀ ਮੌਤ ਹੋ ਗਈ ਸੀ ਪਰ ਇਸ ਦੇ ਬਾਵਜੂਦ ਪਾਕਿਸਤਾਨੀ ਨੌਜਵਾਨਾਂ ਦਾ ਲੀਬੀਆ ਦੇ ਰਸਤੇ ਯੂਰਪ ਜਾਣ ਦਾ ਜਨੂੰਨ ਅਜੇ ਵੀ ਘੱਟ ਨਹੀਂ ਹੋਇਆ। ਭੂਮੱਧ ਸਾਗਰ ਦੇ ਰਸਤਿਓਂ ਯੂਰਪ ਦੀ ਇਸ ਯਾਤਰਾ ਨੂੰ ਪ੍ਰਵਾਸੀਆਂ ਲਈ ਦੁਨੀਆ ਦੀ ਸਭ ਤੋਂ ਖਤਰਨਾਕ ਯਾਤਰਾ ਦੱਸਿਆ ਜਾਂਦਾ ਹੈ ਪਰ ਪਾਕਿਸਤਾਨ ਵਿਚ ਵਧਦੇ ਆਰਥਿਕ ਸੰਕਟ ਕਾਰਨ ਲੋਕ ਇਸ ਖਤਰਨਾਕ ਤੇ ਗੈਰ-ਕਾਨੂੰਨੀ ਯਾਤਰਾ ਨੂੰ ਕਰਨ ’ਤੇ ਉਤਾਰੂ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਇਕ ਪੁਲਸ ਥਾਣੇ ’ਚ ਜਹਾਜ਼ ਹਾਦਸੇ ਨਾਲ ਸਬੰਧਤ 16 ਮੁਲਜ਼ਮ ਹਵਾਲਾਤ ਵਿਚ ਬੰਦ ਹਨ। ਇਨ੍ਹਾਂ ਵਿਚੋਂ ਇਕ ਮਨੁੱਖੀ ਸਮੱਗਲਿੰਗ ਦੇ ਮੁਲਜ਼ਮ ਦਾ ਕਹਿਣਾ ਹੈ ਕਿ ਉਹ ਲੋਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਭੇਜਣ ਦਾ ਇਹ ਕੰਮ ਬੇਰੋਜ਼ਗਾਰੀ ਕਾਰਨ ਕਰ ਰਿਹਾ ਹੈ। ਮਨੁੱਖੀ ਸਮੱਗਲਿੰਗ ਵਿਚ ਲੀਬੀਆ ’ਚ ਬੈਠੇ ਮਾਫੀਆ ਦਾ ਹੱਥ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਲੀਬੀਆ ਵਿਚ ਬੈਠੇ ਲੋਕਾਂ ਤੋਂ ਕਮਿਸ਼ਨ ਦਾ 10ਵਾਂ ਹਿੱਸਾ ਵੀ ਨਹੀਂ ਮਿਲਦਾ। ਇਹ ਕੰਮ ਉਹ ਨਹੀਂ ਕਰੇਗਾ ਤਾਂ ਕੋਈ ਹੋਰ ਕਰੇਗਾ।

ਇਹ ਵੀ ਪੜ੍ਹੋ: ਨਿਊਜ਼ੀਲੈਂਡ 'ਚ 21 ਸਾਲਾ ਅਫ਼ਗਾਨ ਕੁੜੀ ਦੇ ਕਤਲ ਦੇ ਦੋਸ਼ 'ਚ ਭਾਰਤੀ ਨੂੰ ਹੋਈ ਉਮਰ ਕੈਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News