ਪੁਤਿਨ ਨੂੰ 58 ਫੀਸਦੀ ਰੂਸੀਆਂ ਨੇ ਫਿਰ ਕੀਤਾ ਪਸੰਦ
Friday, Sep 18, 2020 - 06:45 PM (IST)

ਮਾਸਕੋ: ਰੂਸ ਦੀ 58 ਫੀਸਦੀ ਜਨਤਾ ਰਾਸ਼ਟਰਪਤੀ ਵਲਾਦੀਮੀਰ ਪੁਤਿਨ 'ਤੇ ਬਹੁਤ ਵਿਸ਼ਵਾਸ ਕਰਦੀ ਹੈ ਤੇ ਉਨ੍ਹਾਂ ਦਾ ਪੂਰਾ ਸਮਰਥਨ ਕਰਦੀ ਹੈ। ਰੂਸੀ ਪਬਲਿਕ ਓਪੀਨੀਅਨ ਫਾਊਂਡੇਸ਼ਨ (ਐੱਫ.ਓ.ਐੱਮ.) ਨੇ ਸ਼ੁੱਕਰਵਾਰ ਨੂੰ ਆਪਣੇ ਇਕ ਸਰਵੇਖਣ ਵਿਚ ਇਹ ਜਾਣਕਾਰੀ ਦਿੱਤੀ।
ਇਸੇ ਤਰ੍ਹਾਂ ਦਾ ਇਕ ਸਰਵੇਖਣ ਦੋ ਹਫਤੇ ਪਹਿਲਾਂ ਵੀ ਕਰਵਾਇਆ ਗਿਆ ਸੀ ਤੇ ਹੁਣ ਕਰਵਾਏ ਗਏ ਸਰਵੇਖਣ ਵਿਚ 58 ਫੀਸਦੀ ਲੋਕਾਂ ਨੇ ਪੁਲਸ ਨੂੰ ਆਪਣੀ ਪਸੰਦ ਦੱਸਿਆ ਹੈ ਤੇ 29 ਫੀਸਦੀ ਲੋਕਾਂ ਨੇ ਉਨ੍ਹਾਂ ਪ੍ਰਤੀ ਅਵਿਸ਼ਵਾਸ ਵਿਅਕਤ ਕੀਤਾ ਹੈ ਤੇ 13 ਫੀਸਦੀ ਲੋਕਾਂ ਨੇ ਇਸ ਮਾਮਲੇ ਵਿਚ ਕੋਈ ਪੁਖਤਾ ਜਵਾਬ ਨਹੀਂ ਦਿੱਤਾ ਹੈ। ਇਸ ਤੋਂ ਇਲਾਵਾ ਰਾਸ਼ਟਰਪਤੀ ਦੇ ਤੌਰ 'ਤੇ ਉਨ੍ਹਾਂ ਦੇ ਕੰਮਕਾਜ ਨੂੰ 62 ਫੀਸਦੀ ਲੋਕਾਂ ਨੇ ਪਸੰਦ ਕੀਤਾ ਹੈ ਤੇ 23 ਫੀਸਦੀ ਲੋਕਾਂ ਨੇ ਇਸ ਤੋਂ ਅਸਹਿਮਤੀ ਵਿਅਕਤ ਕੀਤੀ ਹੈ ਤੇ 15 ਫੀਸਦੀ ਲੋਕ ਕੋਈ ਨਿਸ਼ਚਿਤ ਜਵਾਬ ਨਹੀਂ ਦੇ ਸਕੇ। ਇਹ ਸਰਵੇਖਣ 11 ਤੋਂ 13 ਸਤੰਬਰ ਤੱਕ ਟੈਲੀਫੋਨ 'ਤੇ ਕੀਤਾ ਗਿਆ ਸੀ ਤੇ ਇਸ ਵਿਚ ਚਾਰ ਹਜ਼ਾਰ ਰੂਸੀ ਨਾਗਰਿਕਾਂ ਤੋਂ ਸ਼੍ਰੀ ਪੁਤਿਨ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਪੁੱਛੇ ਗਏ।