ਜਾਂਬੀਆ ''ਚ ਮਿਲਟਰੀ ਬੱਸ ਹੋਈ ਹਾਦਸੇ ਦਾ ਸ਼ਿਕਾਰ, 56 ਲੋਕ ਜ਼ਖ਼ਮੀ
Wednesday, Dec 22, 2021 - 03:02 PM (IST)
ਲੁਸਾਕਾ (ਭਾਸ਼ਾ)- ਜਾਂਬੀਆ ਦੀ ਰਾਜਧਾਨੀ ਲੁਸਾਕਾ ਵਿਚ ਇਕ ਮਿਲਟਰੀ ਬੱਸ ਦੇ ਸੜਕ 'ਤੇ ਖੜ੍ਹੀ ਹੋਈ ਇਕ ਮਿੰਨੀ ਬੱਸ ਨਾਲ ਟਕਰਾ ਜਾਣ ਕਾਰਨ ਘੱਟੋ-ਘੱਟ 56 ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਸਥਾਨਕ ਪੁਲਸ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਉੱਚ ਟੀਕਾਕਰਨ ਤੋਂ ਬਾਅਦ ਵੀ ਸੰਯੁਕਤ ਅਰਬ ਅਮੀਰਾਤ 'ਚ ਸਾਹਮਣੇ ਆਏ ਕੋਵਿਡ-19 ਦੇ ਸਭ ਤੋਂ ਵੱਧ ਮਾਮਲੇ
ਇਕ ਸਮਾਚਾਰ ਏਜੰਸੀ ਦੀ ਰਿਪੋਰਟ ਅਨੁਸਾਰ ਪੁਲਸ ਦੇ ਬੁਲਾਰੇ ਰਾਏ ਹਾਮੂੰਗਾ ਨੇ ਕਿਹਾ ਕਿ ਹਾਦਸਾ ਮੰਗਲਵਾਰ ਤੜਕੇ ਉਦੋਂ ਵਾਪਰਿਆ, ਜਦੋਂ ਮਿਲਟਰੀ ਬੱਸ ਦੇ ਡਰਾਈਵਰ ਨੂੰ ਅੱਗੇ ਕੁੱਝ ਸਾਫ਼ ਦਿਖਾਈ ਨਹੀਂ ਦਿੱਤਾ ਅਤੇ ਬੱਸ ਦੀ ਸੜਕ 'ਤੇ ਖੜ੍ਹੀ ਮਿੰਨੀ ਬੱਸ ਨਾਲ ਟੱਕਰ ਹੋ ਗਈ।
ਅਫ਼ਰੀਕੀ ਦੇਸ਼ ਵਿਚ ਸੜਕ ਹਾਦਸੇ ਆਮ ਗੱਲ ਹਨ। ਪੁਲਸ ਦੇ ਅੰਕੜਿਆਂ ਅਨੁਸਾਰ ਦੱਖਣੀ ਅਫ਼ਰੀਕੀ ਦੇਸ਼ ਵਿਚ 2021 ਦੀ ਤੀਜੀ ਤਿਮਾਹੀ ਵਿਚ 8,000 ਤੋਂ ਵੱਧ ਸੜਕ ਆਵਾਜਾਈ ਹਾਦਸੇ ਹੋਏ, ਜਿਸ ਦੇ ਨਤੀਜੇ ਵਜੋਂ 585 ਮੌਤਾਂ ਅਤੇ 3,561 ਲੋਕ ਜ਼ਖ਼ਮੀ ਹੋਏ।
ਇਹ ਵੀ ਪੜ੍ਹੋ : ਓਮੀਕਰੋਨ ਦੇ ਖ਼ੌਫ਼ ਦਰਮਿਆਨ WHO ਦੀ ਵੱਡੀ ਚਿਤਾਵਨੀ, ਯੂਰਪ ’ਚ ਆਉਣ ਵਾਲਾ ਹੈ ਇਕ ਹੋਰ ‘ਤੂਫ਼ਾਨ’