ਬੰਗਲਾਦੇਸ਼: ਅੱਗ ਨਾਲ 46 ਲੋਕਾਂ ਦੀ ਮੌਤ ਮਗਰੋਂ ਫਾਇਰ ਵਿਭਾਗ ਨੇ ਕਿਹਾ: ਸੁਰੱਖਿਆ ਨੂੰ ਲੈ ਕੇ 3 ਨੋਟਿਸ ਕੀਤੇ ਸਨ ਜਾਰੀ

Friday, Mar 01, 2024 - 05:31 PM (IST)

ਬੰਗਲਾਦੇਸ਼: ਅੱਗ ਨਾਲ 46 ਲੋਕਾਂ ਦੀ ਮੌਤ ਮਗਰੋਂ ਫਾਇਰ ਵਿਭਾਗ ਨੇ ਕਿਹਾ: ਸੁਰੱਖਿਆ ਨੂੰ ਲੈ ਕੇ 3 ਨੋਟਿਸ ਕੀਤੇ ਸਨ ਜਾਰੀ

ਢਾਕਾ (ਭਾਸ਼ਾ)- ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਇਕ 7 ਮੰਜ਼ਿਲਾ ਸ਼ਾਪਿੰਗ ਮਾਲ ਵਿਚ ਅੱਗ ਲੱਗਣ ਕਾਰਨ ਘੱਟੋ-ਘੱਟ 46 ਲੋਕਾਂ ਦੀ ਮੌਤ ਹੋ ਜਾਣ ਤੋਂ ਬਾਅਦ ਅਧਿਕਾਰੀਆਂ ਨੇ ਕਿਹਾ ਕਿ ਇਮਾਰਤ ਵਿਚ ਫਾਇਰ ਸੇਫਟੀ ਸਬੰਧੀ ਨੂੰ ਲੈ ਕੇ ਕੋਈ ਪ੍ਰਬੰਧ ਨਹੀਂ ਸੀ ਅਤੇ ਮਾਲਕਾਂ ਨੂੰ ਘਟਨਾ ਤੋਂ ਪਹਿਲਾਂ 3 ਵਾਰ ਨੋਟਿਸ ਜਾਰੀ ਕੀਤੇ ਜਾਣ ਦੇ ਬਾਵਜੂਦ ਕੋਈ ਕਦਮ ਨਹੀਂ ਚੁੱਕਿਆ ਗਿਆ। ਨਵੇਂ ਸਰਕਾਰੀ ਅੰਕੜਿਆਂ ਅਨੁਸਾਰ ਬੀਤੀ ਰਾਤ ਵਾਪਰੀ ਇਸ ਘਟਨਾ ਵਿੱਚ 22 ਲੋਕ ਜ਼ਖ਼ਮੀ ਵੀ ਹੋਏ ਹਨ।

ਇਹ ਵੀ ਪੜ੍ਹੋ: ਸ਼ਾਹਬਾਜ਼ ਸ਼ਰੀਫ਼ ਜਾਂ ਉਮਰ ਅਯੂਬ ਖ਼ਾਨ; ਪਾਕਿਸਤਾਨ ਨੂੰ ਇਸ ਦਿਨ ਮਿਲੇਗਾ ਨਵਾਂ ਪ੍ਰਧਾਨ ਮੰਤਰੀ

ਫਾਇਰ ਸਰਵਿਸਿਜ਼ ਅਤੇ ਸਿਵਲ ਡਿਫੈਂਸ ਵਿਭਾਗ ਦੇ ਡਾਇਰੈਕਟਰ ਜਨਰਲ ਬ੍ਰਿਗੇਡੀਅਰ ਜਨਰਲ ਮੋਇਨੂਦੀਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬੇਲੀ ਰੋਡ 'ਤੇ ਸਥਿਤ ਇਮਾਰਤ 'ਚ ਅੱਗ ਸੁਰੱਖਿਆ ਨਾਲ ਸਬੰਧਤ ਕੋਈ ਪ੍ਰਬੰਧ ਨਹੀਂ ਕੀਤੇ ਗਏ ਸਨ। ਗ੍ਰੀਨ ਕੋਜ਼ੀ ਕਾਟੇਜ ਸ਼ਾਪਿੰਗ ਮਾਲ ਦੇ ਸਾਹਮਣੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਮੋਇਨੂਦੀਨ ਨੇ ਕਿਹਾ, "ਇਮਾਰਤ ਵਿੱਚ ਫਾਇਰ ਸੇਫਟੀ ਸਬੰਧੀ ਕੋਈ ਪ੍ਰਬੰਧ ਨਹੀਂ ਕੀਤੇ ਗਏ ਸਨ। ਸਾਰੀ ਇਮਾਰਤ ਵਿੱਚ ਇੱਕ ਛੋਟੀ ਜਿਹੀ ਪੌੜੀ ਸੀ।" ਉਨ੍ਹਾਂ ਕਿਹਾ ਕਿ ਵਿਭਾਗ ਨੇ ਪਹਿਲਾਂ ਵੀ ਰੁਟੀਨ ਨਿਰੀਖਣ ਦੇ ਹਿੱਸੇ ਵਜੋਂ ਇਮਾਰਤ ਮਾਲਕਾਂ ਨੂੰ 3 ਨੋਟਿਸ ਜਾਰੀ ਕੀਤੇ ਸਨ, ਪਰ ਕੋਈ ਕਦਮ ਨਹੀਂ ਚੁੱਕਿਆ ਗਿਆ। ਅਧਿਕਾਰੀ ਨੇ ਕਿਹਾ, 'ਜਾਂਚ ਤੋਂ ਬਾਅਦ ਅਸੀਂ ਨੋਟਿਸ ਜਾਰੀ ਕੀਤੇ ਸੀ।' 

ਇਹ ਵੀ ਪੜ੍ਹੋ: ਅਨੰਤ-ਰਾਧਿਕਾ ਪ੍ਰੀ-ਵੈਡਿੰਗ ਪਾਰਟੀ: ਜਾਮਨਗਰ ਪਹੁੰਚੀ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ

ਫਾਇਰ ਸਰਵਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਮਾਰਤ ਦੀ ਪਹਿਲੀ ਮੰਜ਼ਿਲ 'ਤੇ ਸਥਿਤ ਪ੍ਰਸਿੱਧ ਰੈਸਟੋਰੈਂਟ 'ਕੱਚੀ ਭਾਈ' 'ਚ ਵੀਰਵਾਰ ਰਾਤ ਕਰੀਬ 9.50 ਵਜੇ ਅੱਗ ਲੱਗੀ, ਜੋ ਤੇਜ਼ੀ ਨਾਲ ਉੱਪਰਲੀਆਂ ਮੰਜ਼ਿਲਾਂ ਤੱਕ ਵੀ ਫੈਲ ਗਈ। ਇਨ੍ਹਾਂ ਮੰਜ਼ਿਲਾਂ 'ਤੇ ਰੈਸਟੋਰੈਂਟ ਅਤੇ ਕੱਪੜਿਆਂ ਦੀਆਂ ਦੁਕਾਨਾਂ ਸਨ। ਹੁਣ ਤੱਕ 39 ਲਾਸ਼ਾਂ ਦੀ ਪਛਾਣ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਘੱਟੋ-ਘੱਟ 31 ਲਾਸ਼ਾਂ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਬਾਕੀ ਲਾਸ਼ਾਂ ਡੀ.ਐੱਨ.ਏ. ਟੈਸਟ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਰਾਤ 12.30 ਵਜੇ ਅੱਗ 'ਤੇ ਕਾਬੂ ਪਾਇਆ। ਮਾਮਲੇ ਦੀ ਜਾਂਚ ਲਈ 5 ਮੈਂਬਰੀ ਕਮੇਟੀ ਬਣਾਈ ਗਈ ਹੈ।

ਇਹ ਵੀ ਪੜ੍ਹੋ: ਰੂਸੀ ਰਾਸ਼ਟਰਪਤੀ ਪੁਤਿਨ ਦੀ ਪੱਛਮੀ ਦੇਸ਼ਾਂ ਨੂੰ ਖੁੱਲ੍ਹੀ ਚੇਤਾਵਨੀ, ਕਿਹਾ- ਯੂਕ੍ਰੇਨ 'ਚ ਫ਼ੌਜ ਭੇਜੀ ਤਾਂ...

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News