HMPV ਵਾਇਰਸ ਨੂੰ ਲੈ ਕੇ ਪੰਜਾਬ ਵਿਚ ਜਾਰੀ ਹੋਈ ਐਡਵਾਈਜ਼ਰੀ

Wednesday, Jan 08, 2025 - 06:28 PM (IST)

HMPV ਵਾਇਰਸ ਨੂੰ ਲੈ ਕੇ ਪੰਜਾਬ ਵਿਚ ਜਾਰੀ ਹੋਈ ਐਡਵਾਈਜ਼ਰੀ

ਪਟਿਆਲਾ : ਭਾਰਤ ਵਿਚ ਕੋਰੋਨਾ ਵਾਇਰਸ ਤੋਂ ਬਾਅਦ ਹੁਣ ਨਵੇਂ ਵਾਇਰਸ ਨੇ ਦਸਤਕ ਦਿੱਤੀ ਹੈ ਜਿਸ ਦੀਆਂ ਚਰਚਾਵਾਂ ਸਾਰੇ ਪਾਸੇ ਚੱਲ ਰਹੀਆਂ ਹਨ। ਕੇਂਦਰੀ ਸਿਹਤ ਵਿਭਾਗ ਵੱਲੋਂ ਭਾਰਤ ਦੇ ਸੂਬਿਆਂ ਵਿਚ ਸਿਹਤ ਮੰਤਰੀ ਅਤੇ ਸਿਹਤ ਵਿਭਾਗ ਨੂੰ ਆਪੋ-ਆਪਣੇ ਸੂਬਿਆਂ ਵਿਚ ਵਿਸ਼ੇਸ਼ ਧਿਆਨ ਰੱਖਣ ਦੀ ਅਪੀਲ ਕੀਤੀ ਹੈ। ਇਸ ਮਗਰੋਂ ਪਟਿਆਲਾ ਜ਼ਿਲ੍ਹੇ ਦੇ ਮਾਤਾ ਕੌਸ਼ਲਿਆ ਹਸਪਤਾਲ ਅਤੇ ਰਜਿੰਦਰਾ ਹਸਪਤਾਲ ਵਿਚ ਇਸ ਵਾਇਰਸ ਨੂੰ ਲੈ ਕੇ ਵੱਖਰੇ ਵਾਰਡ ਬਣਾਏ ਜਾ ਰਹੇ ਹਨ ਜਿਸ ਦਾ ਦੌਰਾ ਅੱਜ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵਲੋਂ ਕੀਤਾ ਗਿਆ। 

ਇਹ ਵੀ ਪੜ੍ਹੋ : ਸਕੂਲ ਖੁੱਲ੍ਹਣ ਦੇ ਪਹਿਲੇ ਦਿਨ ਪੰਜਾਬ 'ਚ ਬੱਚਿਆਂ ਦੀ ਸਕੂਲ ਵੈਨ ਨਾਲ ਵੱਡਾ ਹਾਦਸਾ, ਮਚ ਗਿਆ ਚੀਕ ਚਿਹਾੜਾ

ਇਸ ਵਾਇਰਸ 'ਤੇ ਗੱਲਬਾਤ ਦੌਰਾਨ ਪਟਿਆਲਾ ਮਾਤਾ ਕੁਸ਼ੱਲਿਆ ਦੇ ਡਾਕਟਰ ਸੁਮੀਤ ਸਿੰਘ ਨੇ ਕਿਹਾ ਕਿ ਇਹ ਕੋਰੋਨਾ ਵਾਇਰਸ ਵਰਗਾ ਹੀ ਵਾਇਰਸ ਹੈ ਪਰ ਇਹ ਉਸ ਜਿੰਨਾ ਖ਼ਤਰਨਾਕ ਨਹੀਂ ਹੈ। ਇਸ ਕਰਕੇ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਸ ਕਿਸੇ ਦੇ ਵੀ ਪਰਿਵਾਰ ਵਿਚ ਬੱਚੇ ਜਾਂ ਬਜ਼ੁਰਗ ਹਨ ਜੇਕਰ ਉਨ੍ਹਾਂ ਨੂੰ ਖਾਂਸੀ, ਜ਼ੁਕਾਮ, ਬੁਖਾਰ ਹੁੰਦਾ ਹੈ ਤਾਂ ਘਰ ਵਿਚ ਤੁਸੀਂ ਕੋਈ ਵੀ ਦਵਾਈ ਆਪਣੇ ਪੱਧਰ 'ਤੇ ਨਾ ਖਾਓ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਕੋਈ ਵੀ ਲੱਛਣ ਨਜ਼ਰ ਆਉਂਦਾ ਹੈ ਤਾਂ ਤੁਰੰਤ ਨਜ਼ਦੀਕੀ ਡਾਕਟਰ ਕੋਲ ਜਾਓ ਅਤੇ ਜਾਂਚ ਕਰਵਾਓ।  ਇਹ ਵਾਇਰਸ ਚੀਨ ਵਿਚ ਪਾਇਆ ਗਿਆ ਹੈ ਅਜੇ ਤੱਕ ਭਾਰਤ ਵਿਚ ਇਸ ਦਾ ਅਸਰ ਦੇਖਣ ਨੂੰ ਨਹੀਂ ਮਿਲਿਆ ਪਰ ਕੱਲ੍ਹ ਭਾਰਤ ਵਿਚ ਇਸ ਦੇ 5 ਕੇਸ ਦੇਖਣ ਨੂੰ ਮਿਲੇ ਹਨ, ਜਿਨਾਂ ਦੀ ਜਾਂਚ ਚੱਲ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਮੁਲਾਜ਼ਮਾਂ ਲਈ ਰਾਹਤ ਭਰੀ ਖ਼ਬਰ, ਸਰਕਾਰ ਨੇ ਜਾਰੀ ਕੀਤੇ ਹੁਕਮ

ਨਾ ਘਬਰਾਉਣ ਲੋਕ - ਸਿਹਤ ਮੰਤਰੀ

ਪੰਜਾਬ ਦਾ ਸਿਹਤ ਵਿਭਾਗ ਵੀ ਅਲਰਟ ਹੋ ਗਿਆ ਹੈ। ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਲੱਗਿਆਂ ਮਾਸਕ ਲਾਜ਼ਮੀ ਲਗਾਉਣ ਦੀ ਸਲਾਹ ਦਿੱਤੀ ਹੈ। ਪੰਜਾਬ ਦੇ ਸਿਹਤ ਮੰਤਰੀ ਨੇ ਸਾਫ਼ ਕੀਤਾ ਹੈ ਕਿ ਇਸ ਬਿਮਾਰੀ ਤੋਂ ਘਬਰਾਉਣ ਦੀ ਬਿਲਕੁੱਲ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਜੇ ਤਕ ਇਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਦੇ ਸੰਪਰਕ ਵਿਚ ਹੈ ਤੇ ਵਾਇਰਸ ਫ਼ੈਲਣ ਨਾਲ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਲਈ ਤਿਆਰ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਤੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ 'ਤੇ ਮਾਸਕ ਪਾਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਵਾਇਰਸ ਕੋਰੋਨਾ ਜਿੰਨਾ ਗੰਭੀਰ ਨਹੀਂ ਹੈ। ਇਹ ਹਲਕਾ ਵਾਇਰਸ ਹੈ, ਜਿਸ ਦੇ ਫ਼ਲੂ ਜਿਹੇ ਲੱਛਣ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਜਾਨਲੇਵਾ ਨਹੀਂ ਹੈ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News