ਰੱਦ ਹੋ ਗਈਆਂ ਛੁੱਟੀਆਂ, ਸਿੱਖਿਆ ਵਿਭਾਗ ਨੇ ਜਾਰੀ ਕੀਤੇ ਨਵੇਂ Order

Tuesday, Jan 07, 2025 - 09:49 AM (IST)

ਰੱਦ ਹੋ ਗਈਆਂ ਛੁੱਟੀਆਂ, ਸਿੱਖਿਆ ਵਿਭਾਗ ਨੇ ਜਾਰੀ ਕੀਤੇ ਨਵੇਂ Order

ਚੰਡੀਗੜ੍ਹ (ਆਸ਼ੀਸ਼) : ਚੰਡੀਗੜ੍ਹ ਸਿੱਖਿਆ ਵਿਭਾਗ ਜਨਵਰੀ 'ਚ ਸਾਰੀਆਂ ਅਸਾਮੀਆਂ ਲਈ ਨਿਯੁਕਤੀਆਂ ਕਰਨ ਲਈ ਤਿਆਰ ਹੈ। ਵਿਭਾਗ ਨੇ ਭਰਤੀ ਪ੍ਰਕਿਰਿਆ ਨਿਪਟਾਉਣ ਵਾਲੇ ਸਾਰੇ ਵਿਭਾਗੀ ਅਧਿਕਾਰੀਆਂ ਨੂੰ ਮੰਗਲਵਾਰ ਤੋਂ ਦਫ਼ਤਰ 'ਚ ਹਾਜ਼ਰ ਹੋਣ ਦੇ ਹੁਕਮ ਦਿੱਤੇ ਹਨ। ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਜਾਰੀ ਹੋਣ ਅਤੇ ਸਾਰੀਆਂ ਅਸਾਮੀਆਂ 'ਤੇ ਤਰੱਕੀ ਤੱਕ ਕੋਈ ਛੁੱਟੀ ਨਹੀਂ ਦਿੱਤੀ ਜਾਵੇਗੀ। ਸਿੱਖਿਆ ਵਿਭਾਗ ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਪੜਤਾਲ ਦਾ ਕੰਮ ਪੂਰਾ ਹੋ ਚੁੱਕਾ ਹੈ। ਕਾਨੂੰਨੀ ਪੇਚੀਦਗੀਆਂ ਤੋਂ ਬਚਣ ਲਈ ਵਿਭਾਗ ਨੂੰ ਕਾਨੂੰਨੀ ਸਲਾਹ ਲੈਣੀ ਪਈ ਹੈ। ਕਾਨੂੰਨੀ ਸਲਾਹ ਲੈਣ ਤੋਂ ਬਾਅਦ ਵਿਭਾਗ ਹੁਣ ਉਮੀਦਵਾਰਾਂ ਦੀ ਅੰਤਿਮ ਚੋਣ ਸੂਚੀ ਤਿਆਰ ਕਰ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਵੱਧਣਗੀਆਂ ਛੁੱਟੀਆਂ! ਪੜ੍ਹੋ ਕੀ ਹੈ ਨਵੀਂ Update

ਇਸ ਨੂੰ ਮਿਆਦ ਅਨੁਸਾਰ ਐਲਾਨ ਕੀਤਾ ਜਾਵੇਗਾ। ਇਹ ਸੂਚੀ ਜਲਦੀ ਤੋਂ ਜਲਦੀ ਵਿਭਾਗ ਦੀ ਵੈੱਬਸਾਈਟ 'ਤੇ ਵੀ ਅਪਲੋਡ ਕਰ ਦਿੱਤੀ ਜਾਵੇਗੀ ਅਤੇ ਇਹ ਪ੍ਰਕਿਰਿਆ ਅਗਲੇ ਕੁੱਝ ਦਿਨਾਂ 'ਚ ਸ਼ੁਰੂ ਹੋ ਜਾਵੇਗੀ। ਨਿਯੁਕਤੀ ਪੱਤਰਾਂ ਦੀ ਪਹਿਲੀ ਵੰਡ 13 ਜਨਵਰੀ ਤੋਂ ਸ਼ੁਰੂ ਹੋਵੇਗੀ। ਇਸ ਨੂੰ 31 ਜਨਵਰੀ ਤੱਕ ਮੁਕੰਮਲ ਕਰ ਲਿਆ ਜਾਵੇਗਾ। ਨਿਯੁਕਤੀ ਪੱਤਰ ਵਿਸ਼ੇਸ਼ ਰੂਪ ਨਾਲ ਨਿਰਧਾਰਿਤ ਪ੍ਰੋਗਰਾਮਾਂ 'ਚ ਪੋਸਟ-ਵਾਰ ਦਿੱਤੇ ਜਾਣਗੇ, ਤਾਂ ਜੋ ਸਫ਼ਲ ਉਮੀਦਵਾਰਾਂ ਨੂੰ ਸਨਮਾਨਿਤ ਕੀਤਾ ਜਾ ਸਕੇ ਅਤੇ ਵਿਭਾਗ 'ਚ ਉਨ੍ਹਾਂ ਦਾ ਸੁਆਗਤ ਕੀਤਾ ਜਾ ਸਕੇ। ਵੱਖ-ਵੱਖ ਅਹੁਦਿਆਂ ਲਈ ਵੱਖ-ਵੱਖ ਸਮਾਰੋਹ ਆਯੋਜਿਤ ਕੀਤੇ ਜਾਣਗੇ। ਸਫ਼ਲ ਉਮੀਦਵਾਰਾਂ ਨੂੰ ਇਨ੍ਹਾਂ ਸਮਾਰੋਹਾਂ ਦੀ ਮਿਤੀ ਅਤੇ ਸਥਾਨ ਬਾਰੇ ਸੂਚਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਸ਼ਾਮ 6 ਤੋਂ ਸਵੇਰੇ 8 ਵਜੇ ਤੱਕ ਇੱਧਰ ਆਉਣ 'ਤੇ ਪਾਬੰਦੀ, ਜਾਰੀ ਹੋਏ ਹੋਰ ਵੀ ਹੁਕਮ
ਇਕ ਸਾਲ ਤੋਂ ਵੱਧ ਸਮਾਂ ਹੋ ਗਿਆ
ਚੰਡੀਗੜ੍ਹ ਸਿੱਖਿਆ ਵਿਭਾਗ ਵੱਲੋਂ ਪੀ. ਜੀ. ਟੀ. 98 ਅਸਾਮੀਆਂ ਦੇ ਲਈ 25 ਅਕਤੂਬਰ 2023 ਤੋਂ ਅਰਜ਼ੀ ਪ੍ਰਕਿਰਿਆ ਸ਼ੁਰੂ ਹੋਈ ਸੀ। ਲਿਖ਼ਤੀ ਪ੍ਰੀਖਿਆ 10 ਤੋਂ 13 ਅਕਤੂਬਰ ਦੇ 'ਚ ਆਯੋਜਿਤ ਕੀਤੀ ਗਈ ਸੀ। ਪੀ. ਜੀ. ਟੀ. ਦੇ ਅਹੁਦਿਆਂ ਦੇ ਲਈ 15579 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ। ਟੀ. ਜੀ. ਟੀ. ਦੇ 303 ਅਹੁਦਿਆਂ ਦੇ ਲਈ 26 ਫਰਵਰੀ ਤੋਂ ਅਰਜ਼ੀ ਪ੍ਰਕਿਰਿਆ ਸ਼ੁਰੂ ਅਤੇ 23 ਤੋਂ 28 ਜੂਨ ਨੂੰ ਲਿਖ਼ਤੀ ਪ੍ਰੀਖਿਆ ਆਯੋਜਿਤ ਹੋਈ ਸੀ। ਇਨ੍ਹਾਂ ਅਹੁਦਿਆਂ ਦੇ ਲਈ 60397 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ। ਜੇ. ਬੀ. ਟੀ. ਦੇ 396 ਅਹੁਦਿਆਂ ਨੂੰ ਭਰਨ ਦੇ ਲਈ ਪ੍ਰਕਿਰਿਆ 10 ਅਗਸਤ 2023 ਤੋਂ ਸ਼ੁਰੂ ਹੋਈ, ਲਿਖ਼ਤੀ ਪ੍ਰੀਖਿਆ 28 ਅਪ੍ਰੈਲ 2024 ਨੂੰ ਆਯੋਜਿਤ ਕੀਤੀ ਗਈ। ਜੀ. ਬੀ. ਟੀ. ਅਹੁਦਿਆਂ ਲਈ ਵਿਭਾਗ ਦੇ ਕੋਲ 47353 ਅਰਜ਼ੀਆਂ ਜਮ੍ਹਾਂ ਹੋਈਆਂ ਸੀ। ਐੱਨ. ਟੀ. ਟੀ. ਦੇ 100 ਅਹੁਦਿਆਂ ਦੇ ਲਈ 10 ਜਨਵਰੀ ਤੋਂ ਪ੍ਰਕਿਰਿਆ ਸ਼ੁਰੂ ਹੋਈ, ਲਿਖ਼ਤੀ ਪ੍ਰੀਖਿਆ 7 ਅਪ੍ਰੈਲ 2924 ਨੂੰ ਹੋਈ। 15310 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ। ਸਪੈਸ਼ਲ ਐਜੂਕੇਟਰ ਦੇ 96 ਅਹੁਦਿਆ ਦੇ ਲਈ ਪ੍ਰਕਿਰਿਆ 29 ਸਤੰਬਰ 2023 ਤੋਂ ਸ਼ੁਰੂ ਹੋਈ, ਲਿਖ਼ਤੀ ਪ੍ਰੀਖਿਆ 6 ਜਨਵਰੀ 2024 ਨੂੰ ਆਯੋਜਿਤ ਕੀਤੀ ਗਈ ਸੀ। 5662 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 

 


author

Babita

Content Editor

Related News