ਪੰਜਾਬ ਦੇ ਲੋਕਾਂ ਲਈ ਅਹਿਮ ਖ਼ਬਰ, ਧੁੰਦ ਨੂੰ ਲੈ ਕੇ ਮੌਸਮ ਵਿਭਾਗ ਨੇ ਕਰ ''ਤੀ ਵੱਡੀ ਭਵਿੱਖਬਾਣੀ
Thursday, Dec 26, 2024 - 04:02 PM (IST)
ਜਲੰਧਰ (ਪੁਨੀਤ)–ਸਵੇਰੇ ਤੜਕਸਾਰ ਧੁੰਦ ਛਾਈ ਰਹਿੰਦੀ ਹੈ ਅਤੇ ਦੁਪਹਿਰ ਸਮੇਂ ਮੌਸਮ ਆਮ ਵੇਖਣ ਨੂੰ ਮਿਲ ਰਿਹਾ ਹੈ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਸੈਲਸੀਅਸ, ਜਦਕਿ ਘੱਟ ਤੋਂ ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਨ੍ਹਾਂ ਅੰਕੜਿਆਂ ਮੁਤਾਬਕ ਦਿਨ ਅਤੇ ਰਾਤ ਦੇ ਤਾਪਮਾਨ ਵਿਚ 15 ਡਿਗਰੀ ਤਕ ਦਾ ਫਰਕ ਵੇਖਣ ਨੂੰ ਮਿਲ ਰਿਹਾ ਹੈ, ਜੋਕਿ ਆਮ ਤੌਰ ’ਤੇ ਦਸੰਬਰ ਵਿਚ ਵੇਖਣ ਨੂੰ ਨਹੀਂ ਮਿਲਦਾ। ਇਸ ਸਮੇਂ ਮੌਸਮ ਅਜਬ-ਗਜ਼ਬ ਬਣਿਆ ਹੋਇਆ ਹੈ। ਪਿਛਲੇ ਦਿਨੀਂ ਸੂਰਜ ਦੇ ਦਰਸ਼ਨ ਨਹੀਂ ਹੋਏ ਸਨ, ਜਿਸ ਕਾਰਨ ਠੰਡ ਦਾ ਪ੍ਰਕੋਪ ਵੇਖਣ ਨੂੰ ਮਿਲਿਆ ਸੀ ਪਰ ਅੱਜ ਸੂਰਜ ਦੇ ਲਗਾਤਾਰ ਦਰਸ਼ਨ ਹੋ ਰਹੇ ਹਨ, ਜਿਸ ਕਾਰਨ ਠੰਡ ਦਾ ਅਸਰ ਕੁਝ ਖ਼ਾਸ ਵੇਖਣ ਨੂੰ ਨਹੀਂ ਮਿਲ ਰਿਹਾ। ਉਥੇ ਹੀ ਵੱਧ ਤੋਂ ਵੱਧ ਤਾਪਮਾਨ ਵਿਚ 0.8 ਡਿਗਰੀ ਦੀ ਗਿਰਾਵਟ ਦਰਜ ਹੋਈ, ਜਿਸ ਕਾਰਨ ਰਾਤ ਦੇ ਸਮੇਂ ਠੰਡ ਵਿਚ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਲਗਾਤਾਰ ਦੋ ਛੁੱਟੀਆਂ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
ਵੱਧ ਤੋਂ ਵੱਧ ਤਾਪਮਾਨ ਦਾ 20 ਡਿਗਰੀ ਦੇ ਪਾਰ ਹੋਣਾ ਭਾਰੀ ਸਰਦੀ ਵਿਚ ਰੁਕਾਵਟ ਪੈਦਾ ਕਰ ਰਿਹਾ ਹੈ। ਉਥੇ ਹੀ ਸਵੇਰ ਸਮੇਂ ਹਾਈਵੇਅ ’ਤੇ ਕਾਫ਼ੀ ਧੁੰਦ ਵੇਖਣ ਨੂੰ ਮਿਲਦੀ ਹੈ ਅਤੇ ਰਾਹਗੀਰਾਂ ਲਈ ਵਿਜ਼ੀਬਿਲਟੀ ਦਾ ਘੱਟ ਹੋਣਾ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ। ਕੁੱਲ੍ਹ ਮਿਲਾ ਕੇ ਸੂਰਜ ਨਿਕਲਣ ਨਾਲ ਰਾਹਤ ਮਿਲ ਰਹੀ ਹੈ। ਜੇਕਰ 1-2 ਦਿਨ ਸੂਰਜ ਦੇ ਦਰਸ਼ਨ ਨਾ ਹੋਏ ਤਾਂ ਠੰਡ ਦਾ ਜ਼ੋਰ ਵੇਖਣ ਨੂੰ ਮਿਲੇਗਾ। ਕੁਝ ਦਿਨ ਪਹਿਲਾਂ ਹਲਕੀ ਬੂੰਦਾਬਾਂਦੀ ਹੋਈ ਅਤੇ ਬੱਦਲ ਛਾਏ ਰਹੇ, ਜਿਸ ਨਾਲ ਕੰਬਾਉਣ ਵਾਲੀ ਸਰਦੀ ਪੈਣ ਦੇ ਆਸਾਰ ਬਣ ਗਏ ਸਨ। ਬਾਰਿਸ਼ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿਚ 5 ਡਿਗਰੀ ਤਕ ਦੀ ਗਿਰਾਵਟ ਵੀ ਦਰਜ ਹੋਈ ਸੀ ਪਰ ਇਸ ਦੇ ਬਾਵਜੂਦ ਸਰਦੀ ਦਾ ਪੂਰੀ ਤਰ੍ਹਾਂ ਰੰਗ ਦੇਖਣ ਨੂੰ ਨਹੀਂ ਮਿਲ ਰਿਹਾ।
ਮੌਸਮ ਵਿਭਾਗ ਦਾ ਯੈਲੋ ਅਲਰਟ ਜਾਰੀ ਹੈ ਅਤੇ 26 ਦਸੰਬਰ ਨੂੰ ਧੁੰਦ ਅਤੇ ਸੀਤ ਲਹਿਰ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਚੰਡੀਗੜ੍ਹ ਕੇਂਦਰ ਮੁਤਾਬਕ ਅਗਲੇ ਕੁਝ ਦਿਨਾਂ ਵਿਚ ਮੌਸਮ ਬਦਲਦਾ ਹੋਇਆ ਨਜ਼ਰ ਆਵੇਗਾ। ਇਸ ਕਾਰਨ ਹਾਲੇ ਜ਼ਿਆਦਾ ਸਰਦੀ ਲਈ ਕੁਝ ਦਿਨ ਉਡੀਕ ਕਰਨੀ ਪਵੇਗੀ। ਪਹਾੜਾਂ ਵਿਚ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ਵਿਚ ਸਰਦੀ ਵਧੀ ਹੈ ਪਰ ਜ਼ਿਆਦਾਤਰ ਤਾਪਮਾਨ ਵਿਚ ਕੋਈ ਵੱਡੀ ਰੁਕਾਵਟ ਨਹੀਂ ਹੋਈ।
ਇਹ ਵੀ ਪੜ੍ਹੋ- ਪੰਜਾਬ 'ਚ ਫੈਕਟਰੀ 'ਚ ਵਾਪਰਿਆ ਵੱਡਾ ਹਾਦਸਾ, ਮਜ਼ਦੂਰ ਦੀ ਦਰਦਨਾਕ ਮੌਤ
ਗਰਮ ਕੱਪੜਿਆਂ ਦੀ ਵਿਕਰੀ ਵਿਚ ਛਾਈ ਮੰਦੀ, ਦੁਕਾਨਦਾਰ ਮਾਯੂਸ
ਕ੍ਰਿਸਮਸ ਨਿਕਲ ਚੁੱਕੀ ਹੈ ਪਰ ਠੰਡ ਦਾ ਜ਼ੋਰ ਵੇਖਣ ਨੂੰ ਨਹੀਂ ਮਿਲ ਰਿਹਾ। ਹਫ਼ਤੇ ਦੀ ਸ਼ੁਰੂਆਤ ਵਿਚ ਇਕ ਦਿਨ ਠੰਡ ਪੈਣ ਨਾਲ ਬਾਜ਼ਾਰਾਂ ਵਿਚ ਰੌਣਕ ਵੇਖਣ ਨੂੰ ਮਿਲੀ ਸੀ ਪਰ ਹੁਣ ਫਿਰ ਤੋਂ ਖ਼ਰੀਦਦਾਰੀ ਠੰਡੀ ਨਜ਼ਰ ਆ ਰਹੀ ਹੈ। ਰਾਤ ਦੇ ਸਮੇਂ ਬਾਜ਼ਾਰ ਸਮੇਂ ਤੋਂ ਪਹਿਲਾਂ ਬੰਦ ਹੋਣ ਲੱਗੇ ਹਨ। ਦਸੰਬਰ ਕਾਰਨ ਲੋਕਾਂ ਨੇ ਰਾਤ ਨੂੰ 8.30 ਅਤੇ 9 ਵਜੇ ਤਕ ਦੁਕਾਨਾਂ ਬੰਦ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਰਦੀ ਦਾ ਰੰਗ ਪੂਰੀ ਤਰ੍ਹਾਂ ਦੇਖਣ ਨੂੰ ਨਹੀਂ ਮਿਲ ਰਿਹਾ। ਬਾਜ਼ਾਰ ਵਿਚ ਸਾਫ ਤੌਰ ’ਤੇ ਮਾਯੂਸੀ ਵੇਖਣ ਨੂੰ ਮਿਲ ਰਹੀ ਹੈ ਕਿਉਂਕਿ ਸਰਦੀ ਦੇ ਕੱਪੜਿਆਂ ਦੀ ਉਮੀਦ ਮੁਤਾਬਕ ਵਿਕਰੀ ਨਹੀਂ ਹੋ ਰਹੀ।
ਬੁਖ਼ਾਰ ਦੀ ਲਪੇਟ ’ਚ ਆਉਣ ਲੱਗੇ ਲੋਕ
ਦੁਪਹਿਰ ਸਮੇਂ ਠੰਡ ਘੱਟ ਹੋਣ ਕਾਰਨ ਜ਼ਿਆਦਾਤਰ ਲੋਕ ਸ਼ਾਮ ਦੇ ਮੌਸਮ ਨੂੰ ਵੀ ਹਲਕੇ ਵਿਚ ਲੈ ਰਹੇ ਹਨ, ਜਿਸ ਕਾਰਨ ਵੱਡੀ ਗਿਣਤੀ ਵਿਚ ਲੋਕ ਠੰਡ ਦੀ ਲਪੇਟ ਵਿਚ ਆ ਕੇ ਬੁਖਾਰ ਦਾ ਸ਼ਿਕਾਰ ਬਣ ਰਹੇ ਹਨ। ਇਸ ਮੌਸਮ ਵਿਚ ਬਜ਼ੁਰਗਾਂ ਅਤੇ ਬੱਚਿਆਂ ਪ੍ਰਤੀ ਸਾਵਧਾਨੀ ਅਪਣਾਉਣ ਦੀ ਲੋੜ ਹੈ। ਇਸ ਮੌਸਮ ਵਿਚ ਠੰਡ ਨਾਲ ਬੁਖਾਰ ਜਾਂ ਹੋਰ ਬੀਮਾਰੀਆਂ ਵਿਅਕਤੀ ਨੂੰ ਆਪਣੀ ਲਪੇਟ ਵਿਚ ਲੈ ਸਕਦੀਆਂ ਹਨ। ਸ਼ਾਮ ਨੂੰ ਬਾਹਰ ਜਾਂਦੇ ਸਮੇਂ ਵਾਰਮਰ ਆਦਿ ਪਹਿਨਣਾ ਚਾਹੀਦਾ ਹੈ। ਤਾਪਮਾਨ ਵਿਚ ਫਰਕ ਹੋਣ ਕਾਰਨ ਲੋਕ ਦੁਪਹਿਰ ਸਮੇਂ ਗਰਮ ਕੱਪੜੇ ਉਤਾਰ ਦਿੰਦੇ ਹਨ ਅਤੇ ਸ਼ਾਮ ਨੂੰ ਵੀ ਇਸੇ ਤਰ੍ਹਾਂ ਹੀ ਕਿਤੇ ਨਿਕਲ ਜਾਂਦੇ ਹਨ। ਇਸ ਤਰ੍ਹਾਂ ਦੀ ਲਾਪਰਵਾਹੀ ਬੀਮਾਰੀਆਂ ਨੂੰ ਸੱਦਾ ਦੇਣ ਦੇ ਬਰਾਬਰ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਚੜ੍ਹਦੀ ਸਵੇਰ ਹੋ ਗਿਆ ਵੱਡਾ ਐਨਕਾਊਂਟਰ, ਪੁਲਸ ਤੇ ਭਗਵਾਨਪੁਰੀਆ ਗੈਂਗ 'ਚ ਚੱਲੀਆਂ ਗੋਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e