ਪੰਜਾਬ 'ਚ ਅਜੇ ਹੋਰ ਜ਼ੋਰ ਫੜੇਗੀ ਸੀਤ ਲਹਿਰ, ਮੌਸਮ ਵਿਭਾਗ ਨੇ 3 ਦਿਨਾਂ ਲਈ ਕਰ 'ਤੀ ਵੱਡੀ ਭਵਿੱਖਬਾਣੀ
Sunday, Dec 29, 2024 - 07:24 PM (IST)
ਜਲੰਧਰ (ਪੁਨੀਤ)–ਮੀਂਹ ਕਾਰਨ ਮੌਸਮ ਸਾਫ਼ ਹੋਇਆ ਹੈ ਅਤੇ ਏਅਰ ਕੁਆਲਿਟੀ ਇੰਡੈਕਸ (ਏ. ਕਿਊ. ਆਈ.) ਵਿਚ ਜਿੱਥੇ ਸੁਧਾਰ ਦਰਜ ਕੀਤਾ ਗਿਆ ਹੈ, ਉਥੇ ਹੀ ਪਹਾੜਾਂ ਵਿਚ ਲਗਾਤਾਰ ਹੋ ਰਹੀ ਬਰਫਬਾਰੀ ਨਾਲ ਸੀਤ ਲਹਿਰ ਦਾ ਕਹਿਰ ਜਾਰੀ ਹੈ। ਕਈ ਥਾਵਾਂ 'ਤੇ ਸਾਰਾ ਦਿਨ ਸੂਰਜ ਦੇ ਦਰਸ਼ਨ ਨਾ ਹੋਣ ਕਾਰਨ ਠੰਡ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਹੈ।
ਇਹ ਵੀ ਪੜ੍ਹੋ- ਸੜਕਾਂ 'ਤੇ ਨਹੀਂ ਦੌੜਨਗੀਆਂ ਸਰਕਾਰੀ ਬੱਸਾਂ, ਪੰਜਾਬ ਬੰਦ ਦੀ ਕਾਲ ਦਰਮਿਆਨ ਹੋ ਗਿਆ ਵੱਡਾ ਐਲਾਨ
ਮੌਸਮ ਵਿਭਾਗ ਵੱਲੋਂ 29 ਦਸੰਬਰ ਤਕ ਲਈ ਸੀਤ ਲਹਿਰ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ 30 ਅਤੇ 31 ਦਸੰਬਰ ਨੂੰ ਯੈਲੋ ਅਲਰਟ ਦੱਸਿਆ ਗਿਆ ਹੈ। ਇਸ ਕਾਰਨ ਲਗਾਤਾਰ 3 ਦਿਨ ਤਕ ਧੁੰਦ ਦਾ ਜ਼ੋਰ ਵੇਖਣ ਨੂੰ ਮਿਲੇਗਾ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਪੇਸ਼ ਆਵੇਗੀ। ਮੀਂਹ ਵਾਲੇ ਮੌਸਮ ਵਿਚਕਾਰ ਸ਼ਨੀਵਾਰ ਮਹਨਗਰ ਦਾ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਸੈਲਸੀਅਸ, ਜਦਕਿ ਘੱਟੋ-ਘੱਟ ਤਾਪਮਾਨ 8 ਡਿਗਰੀ ਦੇ ਲਗਭਗ ਰਿਕਾਰਡ ਕੀਤਾ ਗਿਆ। ਉਥੇ ਹੀ, ਸੂਬੇ ਵਿਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿਚ 18.6 ਡਿਗਰੀ, ਜਦਕਿ ਘੱਟੋ-ਘੱਟ ਤਾਪਮਾਨ ਵਿਚ ਲੁਧਿਆਣਾ ਦਾ 7.4, ਜਦਕਿ ਬਠਿੰਡਾ ਦਾ 5.8 ਡਿਗਰੀ ਰਿਕਾਰਡ ਹੋਇਆ।
ਮੌਸਮ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਮੀਂਹ ਕਾਰਨ ਸੂਰਜ ਨਹੀਂ ਨਿਕਲਿਆ, ਜਿਸ ਕਾਰਨ ਵੱਧ ਤੋਂ ਵੱਧ ਤਾਪਮਾਨ ਵਿਚ ਗਿਰਾਵਟ ਦਰਜ ਹੋਈ ਹੈ, ਜਦਕਿ ਘੱਟੋ-ਘੱਟ ਤਾਪਮਾਨ ਵਿਚ ਵੱਧ ਗਿਰਾਵਟ ਦਰਜ ਨਹੀਂ ਹੋਈ। ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਘੱਟੋ-ਘੱਟ ਤਾਪਮਾਨ 10 ਡਿਗਰੀ ਤੋਂ ਉੱਪਰ ਪਹੁੰਚ ਚੁੱਕਾ ਹੈ।
ਪਿਛਲੇ ਦਿਨੀਂ ਮਹਾਨਗਰ ਵਿਚ ਏ. ਕਿਊ. ਆਈ. 385 ਤੋਂ ਉੱਪਰ ਪਹੁੰਚ ਚੁੱਕਾ ਸੀ, ਜਦਕਿ ਬੀਤੇ ਦਿਨੀਂ ਮੀਂਹ ਤੋਂ ਬਾਅਦ ਵੱਧ ਤੋਂ ਵੱਧ ਏ. ਕਿਊ. ਆਈ. 268 ਰਿਕਾਰਡ ਹੋਇਆ ਹੈ। ਉਥੇ ਹੀ, ਤਾਜ਼ਾ ਅੰਕੜਿਆਂ ਮੁਤਾਬਕ ਮਹਾਨਗਰ ਦਾ ਵੱਧ ਤੋਂ ਵੱਧ ਏ. ਕਿਊ. ਆਈ. 180, ਜਦਕਿ ਘੱਟੋ-ਘੱਟ ਤਾਪਮਾਨ 41 ਦਰਜ ਕੀਤਾ ਗਿਆ, ਜੋਕਿ 2 ਦਿਨ ਪਹਿਲਾਂ ਦੇ ਮੁਕਾਬਲੇ 200 ਅੰਕਾਂ ਦੀ ਵੱਡੀ ਰਾਹਤ ਦੱਸ ਰਿਹਾ ਹੈ। ਸ਼ਨੀਵਾਰ ਸਵੇਰੇ ਸਵਾ 8 ਵਜੇ ਦੇ ਲਗਭਗ ਏ. ਕਿਊ. ਆਈ. 41 ਡਿਗਰੀ ਸੀ, ਜੋ ਕਿ ਸਭ ਤੋਂ ਘੱਟ ਰਿਹਾ। ਉਥੇ ਹੀ, ਦੁਪਹਿਰ 2.13 ’ਤੇ 180 ਰਿਹਾ। ਇਸੇ ਤਰ੍ਹਾਂ ਨਾਲ ਰਾਤ 10 ਵਜੇ ਦੇ ਲੱਗਭਗ 80 ਡਿਗਰੀ ਰਿਕਾਰਡ ਕੀਤਾ ਗਿਆ। 2 ਦਿਨ ਮੀਂਹ ਪੈਣ ਤੋਂ ਬਾਅਦ ਹੁਣ ਮੌਸਮ ਸਾਫ਼ ਹੋਣ ਕਰਕੇ ਐਤਵਾਰ ਨੂੰ ਸੂਰਜ ਦੇ ਦਰਸ਼ਨ ਹੋਏ ਹਨ ਅਤੇ ਠੰਡ ਤੋਂ ਥੋੜ੍ਹੀ ਰਾਹਤ ਮਿਲੀ ਹੈ ਪਰ ਸ਼ਾਮ ਸਮੇਂ ਧੁੰਦ ਦਾ ਜ਼ੋਰ ਵੀ ਵੇਖਣ ਨੂੰ ਮਿਲੇਗਾ, ਇਸ ਲਈ ਸ਼ਾਮ ਦੇ ਸਮੇਂ ਹਾਈਵੇਅ ’ਤੇ ਜਾਣ ਵਾਲੇ ਵਾਹਨ ਚਾਲਕਾਂ ਨੂੰ ਸਾਵਧਾਨੀਆਂ ਵਰਤਣ ਦੀ ਲੋੜ ਹੈ।
ਇਹ ਵੀ ਪੜ੍ਹੋ- ਚਾਈਂ-ਚਾਈਂ ਭਰਾ ਦਾ ਜਨਮਦਿਨ ਮਨਾਉਣ ਲਈ ਬੱਸ 'ਚ ਆ ਰਹੀ ਸੀ ਭੈਣ, ਰਸਤੇ 'ਚ ਹੋਈ ਦਰਦਨਾਕ ਮੌਤ
ਅੱਗ ਨੇੜੇ ਬੈਠਣ ’ਤੇ ਮਜਬੂਰ ਹੋਏ ਲੋਕ
ਠੰਡ ਕਾਰਨ ਅੱਗ ਨੇੜੇ ਬੈਠਣ ਦਾ ਸਿਲਸਿਲਾ ਜਾਰੀ ਹੈ। ਹਾਈਵੇਅ ’ਤੇ ਵੇਖਣ ਵਿਚ ਆਇਆ ਕਿ ਸਾਈਕਲ ’ਤੇ ਜਾ ਰਿਹਾ ਵਿਅਕਤੀ ਰਸਤੇ ਵਿਚ ਅੱਗ ਵੇਖ ਕੇ ਰੁਕ ਗਿਆ ਅਤੇ ਕੁਝ ਸਮੇਂ ਤਕ ਅੱਗ ਦੇ ਨੇੜੇ ਬੈਠਾ ਰਿਹਾ। ਭਾਰੀ ਠੰਢ ਕਾਰਨ ਸੜਕ ਕੰਢੇ ਜ਼ਿੰਦਗੀ ਬਿਤਾਉਣ ਵਾਲੇ ਲੋਕਾਂ ਨੂੰ ਦੁਪਹਿਰ ਦੇ ਸਮੇਂ ਵੀ ਅੱਗ ਦਾ ਸਹਾਰਾ ਲੈਣਾ ਪੈ ਰਿਹਾ ਹੈ ਕਿਉਂਕਿ ਸੂਰਜ ਦੇ ਦਰਸ਼ਨ ਨਾ ਹੋਣ ਕਾਰਨ ਲੋਕਾਂ ਕੋਲ ਅੱਗ ਦਾ ਸਹਾਰਾ ਬਾਕੀ ਬਚਦਾ ਹੈ। ਦੂਜੇ ਪਾਸੇ ਸ਼ਹਿਰ ਤੋਂ ਦੂਰ ਹਾਈਵੇਅ ’ਤੇ ਦਿਨ ਦੇ ਸਮੇਂ ਵੀ ਹਲਕੀ ਧੁੰਦ ਵੇਖਣ ਨੂੰ ਮਿਲ ਰਹੀ ਹੈ। ਠੰਡ ਵਧਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਪੇਸ਼ ਆ ਰਹੀਆਂ ਹਨ। ਹੁਣ ਅਗਲੇ 1-2 ਦਿਨਾਂ ਵਿਚ ਹਵਾਵਾਂ ਬਦਲਣ ਤੋਂ ਬਾਅਦ ਰਾਹਤ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ-ਪੰਜਾਬ ਬੰਦ ਦੀ ਕਾਲ ਵਿਚਾਲੇ ਕਿਸਾਨਾਂ ਦਾ ਇਕ ਹੋਰ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e