ਪੰਜਾਬ ਦੇ ਸਕੂਲਾਂ ਨੂੰ ਲੈ ਕੇ ਸਿੱਖਿਆ ਵਿਭਾਗ ਦਾ ਆ ਗਿਆ ਵੱਡਾ ਫ਼ੈਸਲਾ
Monday, Jan 06, 2025 - 04:34 PM (IST)
ਬੁਢਲਾਡਾ (ਬਾਂਸਲ) : ਪੰਜਾਬ ਸਰਕਾਰ ਦੇ ਰਾਜ ਵਿੱਦਿਅਕ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਪੀ. ਐੱਮ. ਯੋਜਨਾ ਦੇ ਤਹਿਤ ਰਾਜ ਦੇ ਸਕੂਲਾਂ ਵਿਚ ਸਾਇੰਸ ਸਰਕਲ ਸਥਾਪਤ ਕਰਕੇ ਵਿਗਿਆਨ ਅਤੇ ਤਕਨੀਕੀ ਦੇ ਵਿਦਿਆਰਥੀਆਂ ਦੀ ਦਿਲਚਸਪੀ ਨੂੰ ਉਤਸ਼ਾਹਤ ਕਰਨ ਲਈ ਇਕ ਵਿਆਪਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦਾ ਮਕਸਦ ਵਿਦਿਆਰਥੀਆਂ ਵਿਚ ਵਿਗਿਆਨਕ ਦ੍ਰਿਸ਼ਟੀਕੋਣ, ਤਾਰਕਿਕ ਸੋਚ ਅਤੇ ਨਵਾਚਾਰ ਨੂੰ ਹੱਲਾਸ਼ੇਰੀ ਦੇਣਾ ਹੈ। ਇਹ ਪਹਿਲਾ ਰਾਜ ਦੇ ਸਟੇਟ ਕਾਊਂਸਲ ਫਾਰ ਐਜੂਕੇਸ਼ਨ ਸਿਰਚ ਐਂਡ ਟ੍ਰੇਨਿੰਗ, ਪੰਜਾਬ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਜਾਰੀ ਇਕ ਪੱਤਰ ਰਾਹੀਂ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਨੂੰ ਵੱਡੀ ਰਾਹਤ, ਹੁਣ ਸੂਬੇ 'ਚ ਬਣਨਗੇ ਸਮਾਰਟ ਕਾਰਡ, ਇੰਝ ਮਿਲੇਗਾ ਰਾਸ਼ਨ
ਸਾਇਸ ਸਰਕਲ ਦਾ ਗਠਨ ਅਤੇ ਉਦੇਸ਼
ਸੈਸ਼ਨ ਦੌਰਾਨ ਇਨ੍ਹਾਂ ਸਰਕਲਾਂ ਦੇ ਤਹਿਤ ਵੱਖ-ਵੱਖ ਗਤੀਵਿਧੀਆਂ ਚਲਾਈਆਂ ਜਾਣਗੀਆਂ, ਜਿਨ੍ਹਾਂ ਵਿਚ ਵਿਦਿਆਰਥੀਆਂ ਨੂੰ ਕਲਾਸ ਦੇ ਪਾਠਕ੍ਰਮ ਤੋਂ ਅੱਗੇ ਵਿਗਿਆਨ ਵਿਸ਼ੇ ਨੂੰ ਡੂੰਘਾਈ ਨਾਲ ਸਮਝਣ ਦਾ ਮੌਕਾ ਮਿਲੇਗਾ।
ਮੁੱਖ ਉਦੇਸ਼ਾਂ ਵਿਚ ਸ਼ਾਮਲ ਹਨ।
* ਵਿਗਿਆਨਕ ਸੋਚ ਅਤੇ ਤਾਰਕਿਕ ਦ੍ਰਿਸ਼ਟੀਕੋਣ ਦਾ ਵਿਕਾਸ।
* ਵਿਗਿਆਨ ਅਤੇ ਤਕਨੀਕੀ ਦੇ ਖੇਤਰਾਂ ਵਿਚ ਨਵਾਚਾਰ ਨੂੰ ਉਤਸ਼ਾਹ ਦੇਣਾ।
* ਟੀਮ ਵਰਕ ਅਤੇ ਕ੍ਰਿਏਟੀਵਿਟੀ ਨੂੰ ਉਤਸ਼ਾਹਤ ਕਰਨਾ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਬਣਨ ਵਾਲੀ ਅਪਾਰ ਆਈ. ਡੀ. ਨੂੰ ਲੈ ਕੇ ਵੱਡੀ ਖ਼ਬਰ, ਆਇਆ ਨਵਾਂ ਫ਼ੈਸਲਾ
ਪ੍ਰਮੁੱਖ ਗਤੀਵਿਧੀਆਂ
ਸਾਇੰਸ ਸਰਕਲ ਦੇ ਤਹਿਤ ਹੇਠ ਲਿਖੀਆਂ ਗਤੀਵਿਧੀਆਂ ਕੀਤੀਆਂ ਜਾਣਗੀਆਂ
* ਵਿਗਿਆਨ ਕਵਿਜ਼ ਅਤੇ ਓਲੰਪੀਆਡ।
* ਪ੍ਰਕਿਰਤੀ ਅਵਲੋਕਨ ਅਤੇ ਸੋਧ ਪਰਿਯੋਜਨਾਵਾਂ।
* ਵਿਗਿਆਨ ਮੇਲਿਆਂ ਅਤੇ ਪ੍ਰਦਰਸ਼ਨੀਆਂ ਦਾ ਆਯੋਜਨ।
* ਸਰਕਲ ਦੀ ਸਰੰਚਨਾ
* ਹਰ ਸਕੂਲ ਵਿਚ ਇਕ ਸਮਿਤੀ ਬਣਾਈ ਜਾਵੇਗੀ, ਜਿਸ ਵਿਚ ਸ਼ਾਮਲ ਹੋਣਗੇ , ਸਕੂਲ ਮੁਖੀ ਤੇ ਪ੍ਰਧਾਨ।
* ਸੀਨੀਅਰ ਵਿਗਿਆਨ ਅਧਿਆਪਕ : ਸੈਕਟਰੀ
* ਵਿਗਿਆਨ ਅਧਿਆਪਕ ਇਵੇਂਟ ਕੋਆਰਡੀਨੇਟਰ
* ਵਿਗਿਆਨ ਅਧਿਆਪਕ ਮੈਂਟਰ ਮੈਂਬਰ
* ਸੀਨੀਅਰ ਵਿਦਿਆਰਥੀ-ਵਿਦਿਆਰਥੀ ਮੈਂਬਰ
ਸਾਇੰਸ ਸਰਕਲ ਵਿਚ ਹਰ ਸਰਕਲ ਵਿਚ 25 ਵਿਦਿਆਰਥੀ ਸ਼ਾਮਲ ਹੋਣਗੇ, ਜਿਨ੍ਹਾਂ ਨੂੰ ਮਿਡਲ, ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਗਰੁੱਪ ਵਿਚ ਵੰਡਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਦੇ ਸਮੇਂ ਨੂੰ ਲੈ ਕੇ ਆਈ ਵੱਡੀ ਖ਼ਬਰ
ਜ਼ਿਲ੍ਹੇ ਦੇ 25 ਸਕੂਲਾਂ ਦੀ ਹੋਈ ਚੋਣ
ਸੂਬੇ ਵਿਚ ਚੁਣੇ ਗਏ 667 ਸਕੂਲਾਂ ਨੂੰ ਇਸ ਯੋਜਨਾ ਦੇ ਤਹਿਤ ਸ਼ਾਮਲ ਕੀਤਾ ਗਿਆ ਹੈ। ਹਰ ਸਕੂਲ ਨੂੰ 5000 ਦੀ ਵਿੱਤੀ ਮਦਦ ਦਿੱਤੀ ਜਾਵੇਗੀ। ਪਟਿਆਲਾ ਵਿਚ ਸਭ ਤੋਂ ਜ਼ਿਆਦਾ 62 ਸਕੂਲ ਚੁਣੇ ਗਏ ਹਨ, ਜਦੋਂਕਿ ਮਾਨਸਾ ਜ਼ਿਲ੍ਹੇ ਅੰਦਰ 25 ਸਕੂਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਪਰਿਯੋਜਨਾ ਲਈ ਕੁਲ 33.35 ਲੱਖ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ।
ਜ਼ਿਲ੍ਹੇ ਦੇ ਚੁਣੇ ਗਏ 25 ’ਚੋਂ 9 ਕਿਹੜੇ-ਕਿਹੜੇ ਸਕੂਲ ਸਾਇੰਸ ਸਰਕਲ ਲਈ ਸੂਚੀ ਜਾਰੀ
ਇਸ ਵਿਚ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਬਰੇਟਾ, ਗੌਰਮਿੰਟ ਹਾਈ ਸਕੂਲ ਸਮਾਉਂ (ਭੀਖੀ), ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਭੀਖੀ,, ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਬੁਢਲਾਡਾ, ਗੌਰਮਿੰਟ ਮਾਡਲ ਸਕੂਲ ਦਾਤੇਵਾਸ, ਗੌਰਮਿੰਟ ਹਾਈ ਸਕੂਲ ਬਣਾਂਵਾਲੀ, ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਸੰਘਾ, ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ, ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਸ਼ਾਮਲ ਹੈ।
ਇਹ ਵੀ ਪੜ੍ਹੋ : ਸੂਬੇ ਦੇ ਪੈਨਸ਼ਨਧਾਰਕਾਂ ਲਈ ਵੱਡੀ ਖ਼ਬਰ, ਪੰਜਾਬ ਸਰਕਾਰ ਨੇ ਆਖਿਰ ਲੈ ਲਿਆ ਇਹ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e