ਪੰਜਾਬ ਪਾਵਰਕਾਮ ਵਿਭਾਗ ਨੂੰ ਲੈ ਕੇ ਵੱਡੀ ਖ਼ਬਰ, ਚੁੱਕਿਆ ਗਿਆ ਇਹ ਵੱਡਾ ਕਦਮ

Monday, Dec 30, 2024 - 01:56 PM (IST)

ਪੰਜਾਬ ਪਾਵਰਕਾਮ ਵਿਭਾਗ ਨੂੰ ਲੈ ਕੇ ਵੱਡੀ ਖ਼ਬਰ, ਚੁੱਕਿਆ ਗਿਆ ਇਹ ਵੱਡਾ ਕਦਮ

ਲੁਧਿਆਣਾ (ਖੁਰਾਣਾ) : ਪੰਜਾਬ ਰਾਜ ਬਿਜਲੀ ਬੋਰਡ ਇੰਜੀਨੀਅਰ ਐਸੋਸੀਏਸ਼ਨ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਬਿਜਲੀ ਮੰਤਰੀ ਹਰਭਜਨ ਸਿੰਘ ਅਤੇ ਪਾਵਰਕਾਮ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖੇ ਪੱਤਰ ’ਚ ਚਿੰਤਾ ਪ੍ਰਗਟ ਕਰਦਿਆਂ ਸਰਕਾਰ ਵੱਲੋਂ ਬਿਜਲੀ ਵਿਭਾਗ ਦੇ ਬਕਾਇਆ ਬਿੱਲਾਂ ਅਤੇ ਸਬਸਿਡੀ ਦੀ ਰਾਸ਼ੀ ਸਮੇਂ ਸਿਰ ਅਦਾ ਨਾ ਕਰਨ ’ਤੇ ਸਥਿਤੀ ’ਤੇ ਚਿੰਤਾ ਪ੍ਰਗਟ ਕਰਦਿਆਂ ਆਰਥਿਕ ਸੰਕਟ ਦਾ ਮੁੱਦਾ ਚੁੱਕਿਆ ਹੈ।

ਇਹ ਵੀ ਪੜ੍ਹੋ : ਪਟਿਆਲਾ 'ਚ ਮਾਹੌਲ ਤਣਾਅਪੂਰਨ, ਠੇਕੇ ਅਤੇ ਪੈਟਰੋਲ ਪੰਪਾਂ ਗਰਮਾਇਆ ਮਾਹੌਲ

ਪੱਤਰ ’ਚ ਪ੍ਰਮੁੱਖ ਤੌਰ ’ਤੇ ਦੱਸਿਆ ਗਿਆ ਹੈ ਕਿ ਵਿੱਤੀ ਸਾਲ ਲਈ ਸਬਸਿਡੀ ਦਾ ਬਕਾਇਆ ਬਿੱਲ 4500 ਕਰੋੜ ਰੁਪਏ ਪਿਛਲਾ ਬਕਾਇਆ ਤੇ ਸਬਸਿਡੀ ਦਾ ਬਕਾਇਆ 5500 ਕਰੋੜ ਰੁਪਏ ਹੈ, ਜਿਸ ਦੀ ਸਾਲਾਨਾ ਕਿਸ਼ਤ 1800 ਕਰੋੜ ਰੁਪਏ ਹੈ। ਸਰਕਾਰੀ ਵਿਭਾਗਾਂ ਦੇ 3600 ਕਰੋੜ ਰੁਪਏ ਦੇ ਬਿਜਲੀ ਬਿੱਲ ਬਕਾਇਆ ਹਨ, ਜੋ ਕੁੱਲ ਮਿਲਾ ਕੇ 13,600 ਕਰੋੜ ਰੁਪਏ ਬਣਦੇ ਹਨ।

ਇਹ ਵੀ ਪੜ੍ਹੋ : ਪੰਜਾਬ ਬੰਦ ਦੌਰਾਨ ਪਟਿਆਲਾ 'ਚ ਪੈ ਗਿਆ ਰੌਲਾ, ਤਣਾਅਪੂਰਨ ਹੋਇਆ ਮਾਹੌਲ

ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਅਜੇ ਤੱਕ ਬਕਾਇਆ ਨਾ ਦੇਣ ਕਾਰਨ ਬਿਜਲੀ ਵਿਭਾਗ ਲਈ ਗੰਭੀਰ ਸਮੱਸਿਆ ਖੜ੍ਹੀ ਹੋ ਗਈ ਹੈ ਅਤੇ ਇਸ ਨਾਲ ਵਿਭਾਗ ਦੇ ਸਹੀ ਢੰਗ ਨਾਲ ਕੰਮ ਕਰਨ ਦੀ ਸਮਰੱਥਾ ’ਤੇ ਕਾਫੀ ਅਸਰ ਪੈ ਰਿਹਾ ਹੈ। ਅਜਿਹੀ ਸਥਿਤੀ ’ਚ ਅਦਾਇਗੀ ਵਿਚ ਦੇਰੀ ਨਾ ਸਿਰਫ ਵਿਭਾਗੀ ਕੰਮ-ਕਾਜ ਲਈ ਚੁਣੌਤੀਆਂ ਪੈਦਾ ਕਰ ਰਹੀ ਹੈ, ਸਗੋਂ ਵਿੱਤੀ ਘਾਟੇ ਨੂੰ ਵੀ ਵਧਾ ਰਹੀ ਹੈ, ਜਿਸ ਕਾਰਨ ਸੂਬੇ ਭਰ ਦੇ ਖਪਤਕਾਰਾਂ ਲਈ ਬਿਜਲੀ ਦੀਆਂ ਕੀਮਤਾਂ ’ਚ ਹੋਰ ਵਾਧਾ ਹੋਵੇਗਾ। ਅਧਿਕਾਰੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਅਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਉੱਚ ਅਧਿਕਾਰੀਆਂ ਨੂੰ ਬਿਜਲੀ ਵਿਭਾਗ ਦੇ ਸਾਰੇ ਬਕਾਇਆ ਬਿੱਲਾਂ ਸਮੇਤ ਸਬਸਿਡੀ ਦੀ ਰਾਸ਼ੀ ਜਾਰੀ ਕਰਨ ਦੀ ਅਪੀਲ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਬੰਦ ਦੌਰਾਨ ਫਰੀਦਕੋਟ 'ਚ ਪੈ ਗਿਆ ਰੌਲਾ, ਸਿੱਖਿਆ ਦਫ਼ਤਰ 'ਚ ਪਹੁੰਚੇ ਕਿਸਾਨਾਂ ਦੀ ਹੋ ਗਈ ਤਕਰਾਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News