ਯੂਗਾਂਡਾ ''ਚ ਇਬੋਲਾ ਨਾਲ 44 ਲੋਕਾਂ ਦੀ ਮੌਤ: WHO ਮੁਖੀ ਨੇ ਦਿੱਤੀ ਜਾਣਕਾਰੀ
Thursday, Oct 20, 2022 - 02:28 AM (IST)
ਕੰਪਾਲਾ : ਪੂਰਬੀ ਅਫ਼ਰੀਕੀ ਦੇਸ਼ ਯੂਗਾਂਡਾ 'ਚ ਇਬੋਲਾ ਦੇ ਪ੍ਰਕੋਪ ਨਾਲ 44 ਲੋਕਾਂ ਦੀ ਮੌਤ ਹੋ ਗਈ ਹੈ, ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੇ ਮੁਖੀ ਟੇਡਰੋਸ ਅਡਾਨੋਮ ਘੇਬਰੇਅਸਸ ਨੇ ਬੁੱਧਵਾਰ ਨੂੰ ਕਿਹਾ। ਟੇਡਰੋਸ ਨੇ ਇੱਥੇ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ, “ਕੁਲ ਮਿਲਾ ਕੇ ਹੁਣ ਤੱਕ 60 ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 44 ਮੌਤਾਂ ਦੇ ਨਾਲ 20 ਸੰਭਾਵਿਤ ਮਾਮਲੇ ਹਨ ਤੇ 25 ਲੋਕ ਠੀਕ ਹੋਏ ਹਨ। ਅਸੀਂ ਚਿੰਤਤ ਹਾਂ ਕਿ ਪ੍ਰਭਾਵਿਤ ਭਾਈਚਾਰਿਆਂ ਵਿੱਚ ਫੈਲਣਾ ਅਤੇ ਸੰਪਰਕ ਹੋਰ ਵਿਆਪਕ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਸਤੰਬਰ ਦੇ ਅੰਤ ਵਿੱਚ ਯੂਗਾਂਡਾ ਦੇ ਅਧਿਕਾਰੀਆਂ ਨੇ ਲਾਗ ਨਾਲ 21 ਮੌਤਾਂ ਦੀ ਰਿਪੋਰਟ ਕੀਤੀ ਸੀ। ਜ਼ਿਕਰਯੋਗ ਹੈ ਕਿ ਸਾਲ 2000 'ਚ ਇਨਫੈਕਸ਼ਨ ਦੇ ਸਭ ਤੋਂ ਵੱਧ 425 ਮਾਮਲੇ ਸਾਹਮਣੇ ਆਏ ਸਨ ਤੇ 224 ਲੋਕਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : ਯੂਕ੍ਰੇਨ ਸੰਕਟ: ਭਾਰਤੀ ਦੂਤਘਰ ਨੇ ਜਾਰੀ ਕੀਤੀ ਐਡਵਾਈਜ਼ਰੀ, ਭਾਰਤੀਆਂ ਨੂੰ ਤੁਰੰਤ ਯੂਕ੍ਰੇਨ ਛੱਡਣ ਦੇ ਨਿਰਦੇਸ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।