ਵਿਕਰਮਸਿੰਘੇ ਦੀ ਰਿਹਾਇਸ਼ ਨੂੰ ਅੱਗ ਲਾਉਣ ਦੇ ਮਾਮਲੇ ''ਚ 4 ਲੋਕ 27 ਜੁਲਾਈ ਤੱਕ ਨਿਆਇਕ ਹਿਰਾਸਤ ''ਚ
Wednesday, Jul 20, 2022 - 11:18 PM (IST)
ਕੋਲੰਬੋ-ਸ਼੍ਰੀਲੰਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਰਾਨਿਲ ਵਿਕਰਮਸਿੰਘ ਦੀ ਨਿੱਜੀ ਰਿਹਾਇਸ਼ੀ ਨੂੰ ਕਥਿਤ ਰੂਪ ਨਾਲ ਅੱਗ ਲਾਉਣ ਦੇ ਮਾਮਲੇ 'ਚ ਇਸ ਮਹੀਨੇ ਦੀ ਸ਼ੁਰੂਆਤ 'ਚ ਗ੍ਰਿਫ਼ਤਾਰ ਕੀਤੇ ਗਏ ਚਾਰ ਸ਼ੱਕੀਆਂ ਨੂੰ ਬੁੱਧਵਾਰ ਨੂੰ 27 ਜੁਲਾਈ ਤੱਕ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਇਕ ਅਖਬਾਰ ਮੁਤਾਬਕ, ਜਿਨ੍ਹਾਂ ਚਾਰ ਸ਼ੱਕੀਆਂ ਨੂੰ 10 ਜੁਲਾਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਨ੍ਹਾਂ ਨੂੰ 27 ਜੁਲਾਈ ਨੂੰ ਅਗਲੀ ਸੁਣਵਾਈ ਦੇ ਦਿਨ ਇਕ ਪਛਾਣ ਪਰੇਡ ਲਈ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਯੂਕ੍ਰੇਨ ਦੀ ਫੌਜ ਨੇ ਰੂਸ ਦੇ ਕਬਜ਼ੇ ਵਾਲੇ ਦੱਖਣੀ ਹਿੱਸੇ 'ਚ ਇਕ ਅਹਿਮ ਪੁਲ ਨੂੰ ਬਣਾਇਆ ਨਿਸ਼ਾਨਾ
ਖ਼ਬਰ 'ਚ ਕਿਹਾ ਗਿਆ ਹੈ ਕਿ ਸ਼੍ਰੀਲੰਕਾ ਦੇ ਕੇਂਦਰੀ ਜਾਂਚ ਵਿਭਾਗ ਨੇ ਕੋਲੰਬੋ ਫੋਰਮ ਮੈਜਿਸਟ੍ਰੇਟ ਥਿਲਿਨਾ ਮੈਗਮੇ ਨੂੰ ਸੂਚਿਤ ਕੀਤਾ ਹੈ ਕਿ ਘਟਨਾ 'ਚ ਲੋੜੀਂਦਾ ਇਵਾਨ ਪਰੇਰਾ ਨਾਂ ਦਾ ਇਕ ਵਿਅਕਤੀ ਦੇਸ਼ ਛੱਡ ਭੱਜ ਗਿਆ ਹੈ। ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਕੈਮਬ੍ਰਿਜ ਪਲੇਟ ਸਥਿਤ ਵਿਕਰਮਸਿੰਘੇ ਦੀ ਨਿੱਜੀ ਰਿਹਾਇਸ਼ 'ਚ 9 ਜੁਲਾਈ ਨੂੰ ਅੱਗ ਲੱਗਾ ਦਿੱਤੀ ਸੀ। ਵਿਕਰਮਸਿੰਘੇ ਨੇ ਸੋਮਵਾਰ ਨੂੰ ਇਕ ਇੰਟਰਵਿਊ 'ਚ ਕਿਹਾ ਸੀ ਕਿ ਮੈਂ 4000 ਤੋਂ ਜ਼ਿਆਦਾ ਕਿਤਾਬਾਂ ਗੁਆਂ ਦਿੱਤੀਆਂ ਹਨ ਜਿਨ੍ਹਾਂ 'ਚੋਂ ਕੁਝ ਸਦੀਆਂ ਪੁਰਾਣੀਆਂ ਸਨ। ਅੱਗ 'ਚ 125 ਸਾਲ ਪੁਰਾਣਾ ਪਿਆਨੋ ਵੀ ਸੜ੍ਹ ਗਿਆ ਸੀ। ਸ਼੍ਰੀਲੰਕਾ ਦੀ ਸੰਸਦ ਨੇ ਵਿਕਰਮਸਿੰਘੇ ਨੂੰ ਬੁੱਧਵਾਰ ਨੂੰ ਦੇਸ਼ ਦਾ ਨਵਾਂ ਰਾਸ਼ਟਰਪਤੀ ਚੁਣਿਆ ਹੈ।
ਇਹ ਵੀ ਪੜ੍ਹੋ : ਮੈਸਾਚੁਸੇਟਸ ਸਥਿਤ ਪੂਰਵ ਕੋਲਾ ਪਲਾਂਟ 'ਚ ਜਲਵਾਯੂ ਕਾਰਵਾਈ ਦਾ ਐਲਾਨ ਕਰਨਗੇ ਬਾਈਡੇਨ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ