ਬੰਗਲਾਦੇਸ਼ ''ਚ ਕਿਸ਼ਤੀ ਪਲਟਣ ਨਾਲ 4 ਮਜ਼ਦੂਰਾਂ ਦੀ ਮੌਤ, 15 ਲਾਪਤਾ

Thursday, May 28, 2020 - 01:31 AM (IST)

ਬੰਗਲਾਦੇਸ਼ ''ਚ ਕਿਸ਼ਤੀ ਪਲਟਣ ਨਾਲ 4 ਮਜ਼ਦੂਰਾਂ ਦੀ ਮੌਤ, 15 ਲਾਪਤਾ

ਢਾਕਾ (ਏਜੰਸੀਆਂ) - ਬੰਗਲਾਦੇਸ਼ ਦੇ ਸਿਰਾਜਗੰਜ ਜ਼ਿਲੇ ਵਿਚ ਯਮੁਨਾ ਨਦੀ ਵਿਚ ਇਕ ਕਿਸ਼ਤੀ ਪਲਟਣ ਨਾਲ 4 ਮਜ਼ਦੂਰਾਂ ਦੀ ਮੌਤ ਹੋ ਗਈ ਹੈ ਅਤੇ 15 ਲਾਪਤਾ ਹੋ ਗਏ ਹਨ। ਜ਼ਿਲੇ ਦੇ ਪੁਲਸ ਪ੍ਰਮੁੱਖ ਹਸੀਬੁਲ ਆਲਮ ਨੇ ਦੱਸਿਆ ਕਿ ਖਰਾਬ ਮੌਸਮ ਵਿਚਾਲੇ ਕਰੀਬ 70 ਲੋਕਾਂ ਨੂੰ ਲਿਜਾਣ ਵਾਲੀ ਕਿਸ਼ਤੀ ਜਿਨ੍ਹਾਂ ਵਿਚੋਂ ਜ਼ਿਆਦਾਤਰ ਮਜ਼ਦੂਰ ਸਨ ਮੰਗਲਵਾਰ 11-30 ਵਜੇ (ਸਥਾਨਕ ਸਮੇਂ ਮੁਤਾਬਕ) ਡੁੱਬ ਗਈ। 3 ਮਜ਼ਦੂਰਾਂ ਦੀਆਂ ਲਾਸ਼ਾਂ ਮੰਗਲਵਾਰ ਰਾਤ ਬਰਾਮਦ ਕੀਤੀਆਂ ਗਈਆਂ ਹਨ।
 


author

Khushdeep Jassi

Content Editor

Related News